ਭੋਜਨ ਖਾਣ ਤੋਂ ਬਾਅਦ ਕਰੋ ਇਨ੍ਹਾਂ ਚੀਜ਼ਾਂ ਤੋਂ ਪਰਹੇਜ਼, ਨਹੀਂ ਹੋਵੇਗਾ ਕੋਈ ਨੁਕਸਾਨ

05/27/2017 11:36:07 AM

ਜਲੰਧਰ— ਅਸੀਂ ਲੋਕ ਭੋਜਨ ਇਸ ਲਈ ਖਾਂਦੇ ਹਾਂ ਤਾਂ ਕਿ ਸਾਡੇ ਸਰੀਰ ਨੂੰ ਪੋਸ਼ਕ ਤੱਤ ਮਿਲ ਸਕਣ ਪਰ ਅੱਜ-ਕੱਲ੍ਹ ਦੇ ਲਾਈਫ ਸਟਾਈਲ ਦੇ ਲੋਕ ਇਸ ਗੱਲ ਤੋਂ ਬੇਖਬਰ ਹਨ। ਜੇਕਰ ਅਸੀਂ ਭੋਜਨ ਖਾਣ ਤੋਂ ਬਾਅਦ ਗਲਤੀਆਂ ਕਰਦੇ ਹਾਂ ਤਾਂ ਅਸੀਂ ਆਪਣੀ ਸਿਹਤ ਲਈ ਖਤਰਾ ਪੈਦਾ ਕਰ ਰਹੇ ਹਾਂ। 
ਅੱਜ ਅਸੀਂ ਤੁਹਾਨੂੰ ਦੱਸਣ ਜਾ ਰਹੇ ਹਾਂ ਕਿ ਭੋਜਨ ਤੋਂ ਬਾਅਦ ਸਾਨੂੰ ਕਿਹੜੀਆਂ ਚੀਜ਼ਾਂ ਤੋਂ ਪਰਿਹੇਜ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਭੋਜਨ ਕਰਨ ਤੋਂ ਬਾਅਦ ਸਿਗਰੇਟ ਪੀਣ ਦੇ ਸ਼ੌਕੀਨ ਹੋ ਤਾਂ ਇਹ ਮਨਿਆ ਗਿਆ ਹੈ ਕਿ ਇਸ ਤਰ੍ਹਾਂ ਕਰਨ ਨਾਲ ਸਿਹਤ ਲਈ 10 ਗੁਣਾਂ ਖਤਰਾ ਪੈਦਾ ਹੋ ਜਾਂਦਾ ਹੈ। ਇਸ ਦਾ ਮਤਲਬ ਹੈ ਕਿ ਭੋਜਨ ਤੋਂ ਬਾਅਦ ਪੀਂਤੀ ਸਿਗਰੇਟ 10 ਸਿਗਰੇਟਾਂ ਦੇ ਬਰਾਬਰ ਹੁੰਦੀ ਹੈ। ਇਹ ਸਾਡੇ ਸਰੀਰ ''ਤੇ ਬਹੁਤ ਬੁਰਾ ਪ੍ਰਭਾਵ ਪਾਉਂਦੀ ਹੈ। ਇਸ ਨਾਲ ਕੈਂਸਰ ਦਾ ਖਤਰਾ ਵੱਧ ਜਾਂਦਾ ਹੈ। ਦੂਸਰੀ ਗੱਲ ਇਹ ਹੈ ਕਿ ਭੋਜਨ ਤੋਂ ਤੁਰੰਤ ਬਾਅਦ ਚਾਹ ਨਹੀਂ ਪੀਣੀ ਚਾਹੀਦੀ। ਇਸ ਨਾਲ ਪਾਚਣ ਪ੍ਰਣਾਲੀ ''ਤੇ ਬੁਰਾ ਅਸਰ ਪੈਂਦਾ ਹੈ। ਜੇਕਰ ਚਾਹ ਪੀਣੀ ਹੈ ਤਾਂ ਭੋਜਨ ਖਾਣ ਤੋਂ 2 ਜਾਂ 3 ਘੰਟੇ ਬਾਅਦ ਪੀਓ। ਤੀਜੀ ਗੱਲ ਇਹ ਹੈ ਕਿ ਭੋਜਨ ਤੋਂ ਬਾਅਦ ਸੈਰ ਜ਼ਰੂਰ ਕਰਨੀ ਚਾਹੀਦੀ ਹੈ। ਇਸ ਨਾਲ ਭੋਜਨ ਪਚ ਜਾਂਦਾ ਹੈ ਪਰ ਭੋਜਨ ਤੋਂ ਤੁਰੰਤ ਬਾਅਦ ਘੁੰਮਣਾ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਭੋਜਨ ਕਰਨ ਤੋਂ ਤੁਰੰਤ ਬਾਅਦ ਘੁੰਮਣ ਨਾਲ ਸਾਡੀ ਪਾਚਣ ਪ੍ਰਣਾਲੀ ਨੂੰ ਪ੍ਰਭਾਵ ਪੈਂਦਾ ਹੈ।  


Related News