ਵਿਆਹ ਤੋਂ ਪਹਿਲਾਂ ਆਪਣੇ ਪਾਰਟਨਰ ਤੋਂ ਜ਼ਰੂਰ ਪੁੱਛੋ ਇਹ ਸਵਾਲ

10/16/2017 3:00:10 PM

ਨਵੀਂ ਦਿੱਲੀ— ਵਿਆਹ ਦੇ ਬਾਅਦ ਪਤੀ-ਪਤਨੀ ਵਿਚ ਕਈ ਗੱਲਾਂ ਹੁੰਦੀਆਂ ਹਨ ਪਰ ਇਸ ਦੇ ਬਾਵਜੂਦ ਵੀ ਔਰਤਾਂ ਆਪਣੇ ਪਾਰਟਨਰ ਤੋਂ ਕੁਝ ਗੱਲਾਂ ਕਰਨ ਵਿਚ ਹਿਚਕਿਚਾਉਂਦੀਆਂ ਹਨ। ਰਿਲੇਸ਼ਨਸ਼ਿਪ ਨੂੰ ਮਜ਼ਬੂਤ ਕਰਨ ਅਤੇ ਬਿਹਤਰ ਬਣਾਈ ਰੱਖਣ ਲਈ ਵੀ ਇਹ ਬਹੁਤ ਜ਼ਰੂਰੀ ਹੈ ਕਿ ਤੁਸੀਂ ਆਪਣੇ ਪਾਰਟਨਰ ਨਾਲ ਹਰ ਗੱਲ ਨੂੰ ਕਰੋ। ਇਸ ਲਈ ਆਪਣੇ ਪਾਰਟਨਰ ਦੀਆਂ ਇਨ੍ਹਾਂ ਗੱਲਾਂ ਤੋਂ ਪ੍ਰੇਸ਼ਾਨ ਨਾ ਹੋਵੋ। ਅੱਜ ਅਸੀਂ ਤੁਹਾਨੂੰ ਉਨ੍ਹਾਂ ਸਵਾਲਾਂ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ ਤੁਹਾਨੂੰ ਵਿਆਹ ਤੋਂ ਪਹਿਲਾਂ ਆਪਣੇ ਪਾਰਟਨਰ ਤੋਂ ਪੁੱਛਣਾ ਚਾਹੀਦਾ ਹੈ ਆਓ ਜਾਣਦੇ ਹਾਂ ਉਨ੍ਹਾਂ ਸਵਾਲਾਂ ਬਾਰੇ...
1. ਉਨ੍ਹਾਂ ਦੀਆਂ ਆਦਤਾਂ ਅਤੇ ਪਸੰਦ 
ਵਿਆਹ ਦੇ ਬਾਅਦ ਤੁਸੀਂ ਆਪਣੇ ਪਾਰਟਨਰ ਤੋਂ ਉਨ੍ਹਾਂ ਦੀ ਪਸੰਦ ਅਤੇ ਆਦਤਾਂ ਦੇ ਬਾਰੇ ਖੁੱਲ ਕੇ ਪੁੱਛੋ ਅਤੇ ਆਪਣੇ ਬਾਰੇ ਵਿਚ ਵੀ ਦੱਸੋ। ਇਸ ਨਾ ਤੁਹਾਨੂੰ ਦੋਹਾਂ ਨੂੰ ਇਕ-ਦੂਜੇ ਨੂੰ ਜਾਣਨ ਦਾ ਮੌਕਾ ਮਿਲੇਗਾ। 
2. ਰਮਾਂਟਿਕ ਵਿਚਾਰ 
ਅਕਸਰ ਲੜਕੀਆਂ ਆਪਣੇ ਪਾਰਟਨਰ ਤੋਂ ਇਸ ਗੱਲ ਬਾਰੇ ਪੁੱਛਣ ਤੋਂ ਸ਼ਰਮਾਉਂਦੀਆਂ ਹਨ। ਵਿਆਹ ਦੇ ਬਾਅਦ ਤੁਸੀਂ ਆਪਣੇ ਪਾਰਟਨਰ ਤੋਂ ਖੁਲ ਕੇ ਇਸ ਬਾਰੇ ਪੁੱਛ ਸਕਦੀ ਹੋ ਕਿ ਤੁਹਾਡਾ ਪਾਰਟਨਰ ਇਸ ਬਾਰੇ ਕੀ ਸੋਚਦਾ ਹੈ। 
3. ਫੈਮਿਲੀ ਪਲੈਨਿੰਗ 
ਵਿਆਹ ਦੇ ਬਾਅਦ ਆਪਣੇ ਪਾਰਟਨਰ ਤੋਂ ਬੱਚਿਆਂ ਦੀ ਫਿਊਚਰ ਪਲੈਨਿੰਗ ਕਰਨ ਵਿਚ ਬਿਲਕੁਲ ਨਾ ਝਿੱਝਕੋ।
4. ਰਿਸ਼ਤੇ ਵਿਚ ਪਿਆਰ ਤੋਂ ਵਧ ਕੇ ਕੀ ਹੈ
ਆਪਣੇ ਪਾਰਟਨਰ ਤੋਂ ਇਹ ਸਵਾਲ ਸਿਰਫ ਲੜਕੀ ਹੀ ਨਹੀਂ ਬਲਕਿ ਲੜਕਿਆਂ ਨੂੰ ਵੀ ਪੁੱਛਣੇ ਚਾਹੀਦੇ ਹਨ। ਇਸ ਨਾਲ ਰਿਸ਼ਤੇ ਨੂੰ ਆਰਾਮ ਨਾਲ ਅੱਗੇ ਵਧਾਇਆ ਜਾ ਸਕਦਾ ਹੈ। 
5. ਕਿਸ ਚੀਜ਼ ਤੋਂ ਕਰਦੇ ਹੋ ਨਫਰਤ
ਵਿਆਹ ਦੇ ਬਾਅਦ ਪਾਰਟਨਰ ਦੇ ਅਚਾਨਕ ਨਾਰਾਜ਼ਾ ਹੋਣ 'ਤੇ ਤੁਹਾਨੂੰ ਉਸ ਦੀ ਵਜ੍ਹਾ ਸਮੱਝ ਨਹੀਂ ਆਉਂਦੀ। ਅਜਿਹੇ ਵਿਚ ਚੰਗਾ ਹੋਵੇਗਾ ਕਿ ਤੁਸੀਂ ਆਪਣੇ ਪਾਰਟਨਰ ਤੋਂ ਉਨ੍ਹਾਂ ਦੇ ਨਾਰਾਜ਼ ਹੋਣ ਦੀ ਵਜ੍ਹਾ ਪਹਿਲਾਂ ਹੀ ਜਾਣ ਲਓ।


Related News