ਸਰੀਰ ਲਈ ਬੇਹੱਦ ਲਾਭਕਾਰੀ ਹੈ ਸੇਬ, ਕਈ ਗੰਭੀਰ ਸਮੱਸਿਆਵਾਂ ਨੂੰ ਕਰਦੈ ਦੂਰ
Saturday, Nov 28, 2020 - 11:01 AM (IST)
ਜਲੰਧਰ: ਫ਼ਲ ਕੋਈ ਵੀ ਹੋਵੇ ਉਸ 'ਚ ਕੋਈ ਨਾ ਕੋਈ ਗੁਣ ਤਾਂ ਜ਼ਰੂਰ ਹੁੰਦਾ ਹੈ। ਤੁਸੀਂ ਫ਼ਲ ਕੋਈ ਵੀ ਖਾ ਲਓ ਉਹ ਸਰੀਰ ਲਈ ਲਾਭਾਕਾਰੀ ਹੋਵੇਗਾ। ਇਸੇ ਤਰ੍ਹਾਂ ਆਮ ਤੌਰ ਉੱਤੇ ਸੇਬ ਕਈ ਬੀਮਾਰੀਆਂ ਨੂੰ ਠੀਕ ਕਰ ਸਕਦਾ ਹੈ। ਸੇਬ ਭਾਰਤ 'ਚ ਆਮ ਪਾਇਆ ਜਾਂਦਾ ਹੈ। ਸੇਬ ਦੀ ਵਰਤੋਂ ਸਿਹਤ ਲਈ ਬਹੁਤ ਗੁਣਕਾਰੀ ਹੈ। ਆਓ ਜਾਣਦੇ ਹਾਂ ਸੇਬ ਦੇ ਫ਼ਾਇਦਿਆਂ ਬਾਰੇ-
ਦਿਮਾਗ ਲਈ ਲਾਭਕਾਰੀ: ਸੇਬ 'ਚ ਮੌਜੂਦ ਐਂਟੀ-ਆਕਸੀਡੈਂਟ ਗੁਣ ਦਿਮਾਗ ਦੀ ਸੋਜ ਨੂੰ ਘੱਟ ਕਰਦੇ ਹਨ। ਇਹ ਦਿਮਾਗ ਨੂੰ ਸਿਹਤਮੰਦ ਰੱਖਦਾ ਹੈ ਅਤੇ ਕਈ ਤਰ੍ਹਾਂ ਦੇ ਪੋਸ਼ਕ ਤੱਤਾਂ ਨੂੰ ਪੂਰਾ ਵੀ ਕਰਦਾ ਹੈ।
ਇਹ ਵੀ ਪੜ੍ਹੋ:ਜੇਕਰ ਤੁਹਾਨੂੰ ਵੀ ਹੈ ਪੱਥਰੀ ਦੀ ਸਮੱਸਿਆ ਤਾਂ ਜ਼ਰੂਰ ਅਪਣਾਓ ਇਹ ਘਰੇਲੂ ਨੁਸਖ਼ੇ
ਐਸਿਡਿਟੀ ਕਰੇ ਠੀਕ: ਸੇਬ ਐਸਿਡਿਟੀ ਨੂੰ ਵੀ ਠੀਕ ਕਰ ਸਕਦਾ ਹੈ। ਜੀ ਹਾਂ, ਸੇਬ ਅਤੇ ਕੱਦੂ ਦਾ ਜੂਸ ਰੋਜ਼ ਸਵੇਰੇ ਪੀਣ ਨਾਲ ਐਸਿਡਿਟੀ ਦੀ ਸਮੱਸਿਆ ਦੂਰ ਹੋ ਸਕਦੀ ਹੈ।
ਦਿਲ ਲਈ ਲਾਭਕਾਰੀ: ਹਾਰਟ ਪ੍ਰਾਬਲਮਸ ਦੀ ਸਮੱਸਿਆ ਨਾਲ ਪੀੜਤ ਵਿਅਕਤੀਆਂ ਨੂੰ ਸੇਬ ਦੀ ਵਰਤੋਂ ਕਰਨੀ ਚਾਹੀਦੀ ਹੈ। ਉਨ੍ਹਾਂ ਲਈ ਵੀ ਸੇਬ ਦਾ ਜੂਸ ਫ਼ਾਇਦੇਮੰਦ ਹੁੰਦਾ ਹੈ।
ਉਲਟੀਆਂ ਨੂੰ ਠੀਕ ਕਰਦਾ: ਜਿਨ੍ਹਾਂ ਲੋਕਾਂ ਨੂੰ ਕਿਸੇ ਵੀ ਕਾਰਨ ਵਾਰ–ਵਾਰ ਉਲਟੀਆਂ ਹੁੰਦੀਆਂ ਹਨ ਜੇਕਰ ਉਹ ਸੇਬ ਦਾ ਜੂਸ ਪੀਣਗੇ ਤਾਂ ਉਨ੍ਹਾਂ ਦੀ ਉਲਟੀ ਦੀ ਸਮੱਸਿਆ ਵੀ ਦੂਰ ਹੋ ਜਾਵੇਗੀ। ਸੇਬ ਦੇ ਰਸ 'ਚ ਥੋੜ੍ਹੀ ਜਿਹੀ ਮਿਸ਼ਰੀ ਅਤੇ ਥੋੜਾ ਲੂਣ ਮਿਲਾ ਕੇ ਪੀਓ। ਇਸ ਨਾਲ ਜੀਅ ਮਚਲਣੇ ਦੀ ਸਮੱਸਿਆ ਵੀ ਦੂਰ ਹੋਵੇਗੀ।
ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਸੁੰਢ ਦੇ ਲੱਡੂ, ਕਈ ਬੀਮਾਰੀਆਂ ਤੋਂ ਮਿਲੇਗੀ ਰਾਹਤ
ਨੀਂਦ ਸਹੀ ਹੁੰਦੀ: ਜਿਨ੍ਹਾਂ ਲੋਕਾਂ ਨੂੰ ਨੀਂਦ ਘੱਟ ਆਉਂਦੀ ਹੈ ਤਾਂ ਉਨ੍ਹਾਂ ਨੂੰ ਪ੍ਰਾਣਾਯਾਮ ਕਰਨਾ ਚਾਹੀਦਾ ਹੈ। ਇੰਨਾ ਹੀ ਨਹੀਂ, ਰੋਜ਼ ਰਾਤ ਨੂੰ ਸੇਬ ਖਾਣ ਅਤੇ ਸੇਬ ਦਾ ਜੂਸ ਪੀਣ ਨਾਲ ਨੀਂਦ ਨਾ ਆਉਣ ਦੀ ਸਮੱਸਿਆ ਦੂਰ ਹੋਵੇਗੀ। ਰਾਤ ਨੂੰ ਸੇਬ ਖਾਣ ਨਾਲ ਢਿੱਡ ਵੀ ਸਾਫ਼ ਹੁੰਦਾ ਹੈ।
ਚਮੜੀ ਦੇ ਰੋਗਾਂ ਨੂੰ ਕਰੇ ਦੂਰ: ਸੇਬ 'ਚ ਭਰਪੂਰ ਮਾਤਰਾ 'ਚ ਫਾਈਬਰ ਹੁੰਦਾ ਹੈ ਜੋ ਚਮੜੀ ਦੇ ਲਈ ਬਹੁਤ ਲਾਭਕਾਰੀ ਹੈ। ਇਕ ਸੇਬ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸਰੀਰ ਬੀਮਾਰੀਆਂ ਦੇ ਘੇਰੇ 'ਚ ਨਹੀਂ ਆਉਂਦਾ। ਇਸ ਲਈ ਰੋਜ਼ ਇਕ ਸੇਬ ਜ਼ਰੂਰ ਖਾਓ।