ਸਾਂਵਲੇਪਨ ਅਤੇ ਬੇਜਾਨ ਚਮੜੀ ਨੂੰ ਦੂਰ ਕਰਦਾ ਹੈ ਐਪਲ ਫੇਸ ਮਾਸਕ

09/19/2017 12:04:13 PM

ਨਵੀਂ ਦਿੱਲੀ— ਸੇਬ ਖਾਣਾ ਸਿਹਤ ਲਈ ਬਹੁਤ ਚੰਗਾ ਹੁੰਦਾ ਹੈ। ਇਸ ਨਾਲ ਸਰੀਰ ਵਿਚ ਵਿਟਾਮਿਨ ਏ, ਸੀ ਅਤੇ ਕਾਪਰ ਦੀ ਕਮੀ ਪੂਰੀ ਹੋ ਜਾਂਦੀ ਹੈ। ਸੇਬ ਖਾਣ ਨਾਲ ਹੀ ਨਹੀਂ ਬਲਕਿ ਇਸ ਦਾ ਫੇਸ ਮਾਸਕ ਬਣਾ ਕੇ ਲਗਾਉਣ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ। ਇਸ ਵਿਚ ਮੌਜੂਦ ਵਿਟਾਮਿਨ ਦੀ ਮਾਤਰਾ ਚਿਹਰੇ ਦਾ ਲਚੀਲਾਪਨ ਬਣਾਈ ਰੱਖਦੀ ਹੈ। ਇਸ ਤੋਂ ਇਲਾਵਾ ਇਸ ਦਾ ਫੇਸ ਪੈਕ ਬਣਾ ਕੇ ਲਗਾਉਣ ਨਾਲ ਤੁਸੀਂ ਸਾਂਵਲੇਪਨ ਤੋਂ ਛੁਟਕਾਰਾ ਪਾ ਸਕਦੇ ਹੋ। 
ਇਸ ਤਰ੍ਹਾਂ ਕਰੋ ਵਰਤੋਂ

1. ਸਾਂਵਲਾਪਨ
ਸੇਬ ਦਾ ਮਾਸਕ ਬਣਾਉਣ ਲਈ ਪਹਿਲਾਂ ਤੁਸੀਂ ਸੇਬ ਨੂੰ ਕਦੂਕਸ ਕਰ ਲਓ। ਫਿਰ ਇਸ ਵਿਚ ਇਕ ਚਮੱਚ ਦਹੀਂ ਅਤੇ 1 ਚਮੱਚ ਨਿੰਬੂ ਦਾ ਰਸ ਮਿਲਾਓ। ਇਸ ਨੂੰ ਚੰਗੀ ਤਰ੍ਹਾਂ ਨਾਲ ਮਿਲਾਉਣ ਦੇ ਬਾਅਦ 15 ਮਿੰਟ ਤੱਕ ਚਿਹਰੇ 'ਤੇ ਲਗਾ ਲਓ। ਫਿਰ 15 ਮਿੰਟ ਬਾਅਦ ਚਿਹਰੇ ਨੂੰ ਠੰਡੇ ਪਾਣੀ ਨਾਲ ਧੋ ਲਓ। 
2. ਰੁੱਖੀ ਅਤੇ ਬੇਜਾਨ ਚਮੜੀ
ਰੁੱਖੀ ਅਤੇ ਬੇਜਾਨ ਚਮੜੀ ਲਈ ਇਕ ਚਮੱਚ ਕਦੂਕਸ ਸੇਬ ਵਿਚ ਕੁਝ ਬੂੰਦਾ ਗਿਲੀਸਰੀਨ ਮਿਲਾ ਲਓ। ਇਸ ਨੂੰ 20 ਮਿੰਟ ਚਿਹਰੇ 'ਤੇ ਲਗਾਉਣ ਤੋਂ ਬਾਅਦ ਗਰਮ ਪਾਣੀ ਨਾਲ ਆਪਣੇ ਚਿਹਰੇ ਨੂੰ ਧੋ ਲਓ। ਰੁੱਖੀ ਅਤੇ ਬੇਜਾਨ ਚਮੜੀ ਲਈ ਇਹ ਅਸਰਦਾਰ ਨੁਸਖਾ ਹੈ। 
3. ਨਿਖਰੀ ਹੋਈ ਚਮੜੀ
ਚਿਹਰੇ 'ਤੇ ਨਿਖਾਰ ਲਿਆਉਣ ਲਈ ਦੋ ਚਮੱਚ ਕਦੂਕਸ ਸੇਬ ਵਿਚ ਇਕ ਚਮੱਚ ਤਾਜ਼ੇ ਅਨਾਰ ਦਾ ਜੂਸ ਅਤੇ ਦਹੀਂ ਨੂੰ ਚੰਗੀ ਤਰ੍ਹਾਂ ਨਾਲ ਮਿਲਾ ਲਓ। ਇਸ ਪੈਕ ਨੂੰ 20 ਮਿੰਟ ਤੱਕ ਚਿਹਰੇ 'ਤੇ ਲਗਾ ਕੇ ਪਾਣੀ ਨਾਲ ਚਿਹਰਾ ਧੋ ਲਓ। ਇਸ ਨਾਲ ਤੁਹਾਨੂੰ ਇੰਸਟੈਂਟ ਨਿਖਾਰ ਮਿਲ ਜਾਵੇਗਾ।


Related News