ਸਭ ਤੋਂ ਅਲੱਗ ਹੈ ਇਸ ਔਰਤ ਦਾ ਯੋਗ ਕਰਨ ਦਾ ਤਰੀਕਾ

Wednesday, Jan 25, 2017 - 11:14 AM (IST)

ਸਭ ਤੋਂ ਅਲੱਗ ਹੈ ਇਸ ਔਰਤ ਦਾ ਯੋਗ ਕਰਨ ਦਾ ਤਰੀਕਾ

ਮੁੰਬਈ— ਜ਼ਿਆਦਾਤਰ ਲੋਕ ਖੁਦ ਨੂੰ ਫਿਟ ਰੱਖਣ ਦੇ ਲਈ ਯੋਗ ਕਰਦੇ ਹਨ। ਲੋਕ ਕੋਈ ਤਰੀਕਿਆਂ ਨਾਲ ਯੋਗ ਕਰਦੇ ਹਨ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਔਰਤ ਦੇ ਬਾਰੇ ਦੱਸਣ ਜਾਂ ਰਹੇ ਹਾਂ ਜੋ ਬਹੁਤ ਹੀ ਅਲੱਗ ਤਰੀਕੇ ਨਾਲ ਯੋਗ ਕਰਦੀ ਹੈ। ਜੀ ਹਾਂ, ਚੈਰਿਟੀ ਨਾਮਕ ਔਰਤ ਅੱਲਗ ਤਰੀਕੇ ਨਾਲ ਯੋਗ ਕਰਦੀ ਹੈ।
ਯੂ. ਐਸ. ਦੀ ਰਹਿਣ ਵਾਲੀ ਚੈਰਿਟੀ ਲੇਬਲਾਂਕ ਦੇ ਯੋਗ ਆਸਨ ਨੂੰ ਦੇਖਕੇ ਲੋਕ ਹੈਰਾਨ ਰਹਿ ਜਾਂਦੇ ਹਨ। ਦਰਅਸਲ, ਚੈਰਿਟੀ ਆਪਣੇ ਬੱਚਿਆਂ ਦੇ ਨਾਲ ਯੋਗਾਂ ਕਰਦੀ ਹੈ। ਇਨ੍ਹਾਂ ਹੀ ਨਹੀਂ ,ਯੋਗ ਕਰਦੇ ਸਮੇਂ ਉਹ ਆਪਣੇ ਬੱਚਿਆਂ ਨੂੰ ਇਸ ਤਰ੍ਹਾਂ ਬੈਲੇਂਸ ਕਰਦੀ ਹੈ ਜਿਸ ਨੂੰ ਸ਼ਾਇਦ ਹੀ ਕੋਈ ਕਰ ਸਕੇ। ਚੈਰਿਟੀ ਕਦੀ ਆਪਣੇ ਹੱਥਾਂ ''ਤੇ ਬੱਚਿਆਂ ਨੂੰ ਖੜ੍ਹਾਂ ਕਰਦੀ ਹੈ ਤਾਂ ਕਦੀਂ ਆਪਣੇ ਪੈਰਾਂ ''ਤੇ। ਯੋਗ ਕਰਦੇ ਸਮੇਂ ਉਹ ਅਲੱਗ ਅੰਦਾਜ ''ਚ ਆਪਣੇ ਬੱਚਿਆਂ ਨਾਲ ਕਿਸ ਕਰਦੀ ਹੈ। ਇਸੇ ਅਨੋਖੇ ਤਰੀਕੇ ਦੇ ਕਾਰਨ ਇੰਸਟਾਗਰਾਮ ''ਤੇ ਚੈਰਿਟੀ ਦੇ ਪ੍ਰਸ਼ੰਸਕਾ ਦੀ ਗਿਣਤੀ ਵੱਧ ਰਹੀ ਹੈ।
ਚੈਰਿਟੀ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੇ ਯੋਗ ਆਸਨ ਕਰਕੇ ਖੁਦ ਨੂੰ ਫਿਟ ਰੱਖਦੀ ਹੈ। ਉਹ ਆਪਣੇ ਬੱਚਿਆਂ ਨੂੰ ਵੀ ਯੋਗ ਕਰਨਾ ਸਿਖਾਉਂਦੀ ਹੈ ਤਾਂ ਕਿ ਉਹ ਫਿਟ ਰਹਿਣ। ਲੋਕ ਵੀ ਚੈਰਿਟੀ ਨੂੰ ਬਹੁਤ ਪਸੰਦ ਕਰਦੇ ਹਨ ਅਤੇ ਉਸ ਨੂੰ ਯੋਗ ਕਰਦੇ ਦੇਖਕੇ ਉਤਸ਼ਾਹਿਤ ਹੁੰਦੇ ਹਨ। ਉਨ੍ਹਾਂ ਦੇ ਪਤੀ ਨੂੰ ਵੀ ਚੈਰਿਟੀ ਦਾ ਯੋਗ ਬਹੁਤ ਪਸੰਦ ਹੈ। ਉਹ ਪਰਿਵਾਰ ਯੋਗ ਪ੍ਰੋਗਰਾਮ ''ਚ ਵੀ ਸ਼ਾਮਿਲ ਹੁੰਦੇ ਹਨ। ਸ਼ੋਸ਼ਲ ਸਾਈਟਸ ''ਤੇ ਚੈਰਿਟੀ ਦੀਆਂ ਤਸਵੀਰਾਂ ਅਤੇ ਵੀਡੀਓ ਨੂੰ ਬਹੁਤ ਪਸੰਦ ਕੀਤਾ ਜਾ ਰਿਹਾ ਹੈ।


Related News