ਪੀਲੀਏ ਦੇ ਰੋਗ ਤੋਂ ਛੁਟਕਾਰਾ ਪਾਉਣ ਲਈ ਆਪਣਾਓ ਇਹ ਘਰੇਲੂ ਨੁਸਖੇ

02/03/2017 3:03:56 PM

ਜਲੰਧਰ— ਭੱਜ-ਦੌੜ ਭਰੀ ਜ਼ਿੰਦਗੀ ਦੇ ਕਾਰਨ ਅਸੀਂ ਆਪਣੀ ਸਿਹਤ ਵੱਲ ਧਿਆਨ ਨਹੀਂ ਦਿੰਦੇ। ਜਿਸ ਕਾਰਨ ਬਹੁਤ ਸਾਰੀਆਂ ਸਿਹਤ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਨ੍ਹਾਂ ਚੋਂ ਇਕ ਹੈ ਪੀਲੀਏ ਦੀ ਸਮੱਸਿਆ। ਆਓ ਜਾਣਦੇ ਹਾਂ ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਕੁਝ ਘਰੇਲੂ ਨੁਸਖੇ।
1. ਮੂਲੀ ਦੇ ਪੱਤਿਆਂ ਦੇ ਅਰਕ ''ਚ ਮਿਸ਼ਰੀ ਮਿਲਾ ਕੇ ਸਵੇਰੇ ਖਾਲੀ ਪੇਟ ਖਾਓ, ਇਹ ਪੀਲੀਆ ਦੂਰ ਕਰਨ ''ਚ ਬਹੁਤ ਲਾਭਦਇਕ ਸਾਬਤ ਹੁੰਦਾ ਹੈ 
2. ਪੱਕਿਆ ਪਪੀਤਾ ਖਾਣ ਨਾਲ ਪੀਲੀਆ ਦੂਰ ਹੁੰਦਾ ਹੈ, ਜਾਂ ਪੱਕੇ ਪਪੀਤੇ ਦੀ ਬਿਨਾਂ ਮਿਰਚ ਮਸਾਲੇ ਵਾਲੀ ਸਬਜ਼ੀ ਖਾਓ।
3. ਗਾਜਰ ਦੇ ਰਸ ਨਾਲ ਵੀ ਇਸ ਸਮੱਸਿਆ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।
4. ਇਕ ਗਲਾਸ ਗੰਨੇ ਦੇ ਰਸ ''ਚ ਥੋੜ੍ਹਾ ਜਿਹਾ ਅਦਰਕ ਦਾ ਰਸ ਮਿਲਾ ਕੇ ਪੀਓ। ਇਸ ਨਾਲ ਵੀ ਪੀਲੀਏ ਦੀ ਸਮੱਸਿਆ ਤੋਂ ਰਾਹਤ ਮਿਲਦੀ ਹੈ।
5. ਇਕ ਪਤਾਸੇ ''ਤੇ ਕੱਚੇ ਪਪੀਤੇ ਦੇ ਰਸ ਦਾ ਇਕ ਚਮਚ ਪਾਓ। 10-15 ਦਿਨ ਲਗਾਤਾਰ ਅਜਿਹਾ ਪਤਾਸਾ ਖਾਣ ਨਾਲ ਪੀਲੀਆ ਦੂਰ ਹੋ ਜਾਂਦਾ ਹੈ। 
6. ਪੀਲੀਆ ਰੋਗ ਨੂੰ ਦੂਰ ਕਰਨ ਲਈ ਨਿੰਮ ਦੇ ਪੱਤਿਆਂ ਦੇ ਰਸ ''ਚ 2 ਚਮਚ ਸ਼ਹਿਦ ਮਿਲਾ ਪੀਓ। 


Related News