ਫਟਕੜੀ ਵੀ ਕਰਦੀ ਹੈ ਸਰੀਰ ਦੀਆਂ ਕਈ ਸਮੱਸਿਆਵਾਂ ਦੂਰ

04/16/2017 5:26:48 PM

ਨਵੀਂ ਦਿੱਲੀ— ਫਟਕੜੀ ਸਿਰਫ ਪਾਣੀ ਸਾਫ ਕਰਨ ਦੇ ਕੰਮ ਨਹੀਂ ਆਉਂਦੀ ਬਲਕਿ ਸਿਹਤ ਸੰਬੰਧੀ ਕਈ ਸਮੱਸਿਆਵਾਂ ਦੂਰ ਕਰਦੀ ਹੈ। ਐਲੋਪੈਥੀ ਅਤੇ ਆਯੁਰਵੇਦ ਦੋਹਾਂ ''ਚ ਇਲਾਜ ਲਈ ਫਟਕੜੀ ਦੀ ਵਰਤੋਂ ਹੁੰਦੀ ਹੈ। ਡਾਕਟਰਾਂ ਮੁਤਾਬਕ ਹਰ ਘਰ ''ਚ ਫਟਕੜੀ ਹੋਣਾ ਜ਼ਰੂਰੀ ਹੈ। ਅੱਜ ਅਸੀਂ ਤੁਹਾਨੂੰ ਇਸ ਦੇ ਕੁਝ ਫਾਇਦਿਆਂ ਬਾਰੇ ਦੱਸ ਰਹੇ ਹਾਂ।
1. ਖੰਘ
ਚੁਟਕੀ ਭਰ ਪਿਸੀ ਹੋਈ ਫਟਕੜੀ ''ਚ ਸ਼ਹਿਦ ਮਿਲਾ ਕੇ ਚੱਟਣ ਨਾਲ ਖੰਘ ਤੋਂ ਆਰਾਮ ਮਿਲਦਾ ਹੈ।
2. ਵੇਜ਼ਾਈਨਲ ਇੰਨਫੈਕਸ਼ਨ
ਫਟਕੜੀ ਦੇ ਪਾਣੀ ਨਾਲ ਵੇਜ਼ਾਈਨਾ ਨੂੰ ਸਾਫ ਕਰਨ ਨਾਲ ਇੰਨਫੈਕਸ਼ਨ ਤੋਂ ਬਚਾਅ ਰਹਿੰਦਾ ਹੈ ਅਤੇ ਮਾਸਪੇਸ਼ੀਆਂ ਟਾਈਟ ਹੁੰਦੀਆਂ ਹਨ।
3. ਅਸਥਮਾ
ਅੱਗ ''ਚ ਭੁੰਨੀ ਹੋਈ ਫਟਕੜੀ ਨੂੰ ਮਿਸ਼ਰੀ ਨਾਲ ਖਾਣ ਨਾਲ ਅਸਥਮਾ ਰੋਗੀਆਂ ਨੂੰ ਫਾਇਦਾ ਹੁੰਦਾ ਹੈ।
4. ਬੁਖਾਰ
ਬੁਖਾਰ ਹੋ ਜਾਣ ''ਤੇ ਚੁਟਕੀ ਭਰ ਭੁੱਜੀ ਹੋਈ ਫਟਕੜੀ ''ਚ ਦੋ ਚੁਟਕੀ ਖੰਡ ਮਿਲਾ ਕੇ ਲੈਣ ਨਾਲ ਆਰਾਮ ਮਿਲਦਾ ਹੈ।
5. ਯੂਰਿਨ ''ਚ ਜ਼ਲਨ
ਫਟਕੜੀ ਦਾ ਥੋੜ੍ਹਾ ਜਿਹਾ ਪਾਊਡਰ ਪਾਣੀ ਨਾਲ ਖਾਣ ''ਤੇ ਯੂਰਿਨ ਦੀ ਜ਼ਲਨ ਠੀਕ ਹੁੰਦੀ ਹੈ।
6. ਨੱਕ ''ਚੋਂ ਖੂਨ ਆਉਣਾ
ਗਾਂ ਦੇ ਦੁੱਧ ''ਚ ਫਟਕੜੀ ਪਾ ਕੇ ਸੁੰਘਣ ਨਾਲ ਨੱਕ ''ਚੋਂ ਵੱਗਦਾ ਖੂਨ ਬੰਦ ਹੋ ਜਾਂਦਾ ਹੈ।
7. ਚਿਹਰੇ ਦੀਆਂ ਝੁਰੜੀਆਂ
ਫਟਕੜੀ ਦੇ ਪਾਣੀ ਨਾਲ ਮੂੰਹ ਧੋਣ ਨਾਲ ਜਾਂ ਫਟਕੜੀ ਦੀ ਡਲੀ ਨੂੰ ਗਿੱਲੇ ਚਿਹਰੇ ''ਤੇ ਘਿੱਸਣ ਨਾਲ ਸਕਿਨ ਟਾਈਟ ਹੁੰਦੀ ਹੈ।
8. ਸਾਹ ਦੀ ਬਦਬੂ
ਸਾਹ ਦੀ ਬਦਬੂ ਅਤੇ ਦੰਦਾਂ ''ਚ ਦਰਦ ਹੋਣ ''ਤੇ ਫਟਕੜੀ ਦੇ ਪਾਣੀ ਨਾਲ ਗਰਾਰੇ ਕਰਨ ''ਤੇ ਆਰਾਮ ਮਿਲਦਾ ਹੈ।
9. ਅਣਚਾਹੇ ਵਾਲ
ਚੁਟਰੀ ਭਰ ਫਟਕੜੀ ਨੂੰ ਗੁਲਾਬ ਜਲ ''ਚ ਪਾ ਕੇ ਅਣਚਾਹੇ ਵਾਲਾਂ ''ਤੇ ਮਾਲਸ਼ ਕਰਨ ਨਾਲ ਉਹ ਆਸਾਨੀ ਨਾਲ ਨਿਕਲ ਜਾਂਦੇ ਹਨ।
10. ਗੰਦਗੀ ਅਤੇ ਜੂੰਆ

ਫਟਕੜੀ ਦੇ ਪਾਣੀ ਨਾਲ ਵਾਲ ਧੋਣ ''ਤੇ ਵਾਲਾਂ ਦੀ ਗੰਦਗੀ ਅਤੇ ਸਿਕਰੀ ਦੂਰ ਹੁੰਦੀ ਹੈ। ਜੂੰਆਂ ਤੋਂ ਵੀ ਰਾਹਤ ਮਿਲਦੀ ਹੈ। 


Related News