ਪਤੀ ਨੂੰ ਦਫਤਰ ਭੇਜਣ ਤੋਂ ਬਾਅਦ ਇਹ ਕੰਮ ਕਰਦੀਆਂ ਹਨ ਔਰਤਾਂ!

09/04/2017 12:36:50 PM

ਨਵੀਂ ਦਿੱਲੀ— ਵਿਆਹ ਇਕ ਪਵਿਤਰ ਰਿਸ਼ਤਾ ਹੈ ਜ਼ਰਾ ਜਿਹੀ ਗਲਤੀ ਰਿਸ਼ਤੇ ਨੂੰ ਕੱਚ ਦੀ ਤਰ੍ਹਾਂ ਬਿਖੇਰ ਕੇ ਰੱਖ ਦਿੰਦੀ ਹੈ। ਇਸ ਲਈ ਪਤੀ-ਪਤਨੀ ਦੇ ਰਿਸ਼ਤੇ ਵਿਚ ਵਿਸ਼ਵਾਸ ਅਤੇ ਦੋਸਤੀ ਦਾ ਰਿਸ਼ਤਾ ਹਮੇਸ਼ਾ ਕਾਇਮ ਹੋਣਾ ਚਾਹੀਦਾ ਹੈ। ਤਾਂ ਹੀ ਮਜ਼ਬੂਤ ਰਿਸ਼ਤੇ ਦੀ ਬੁਨੀਆਦ ਖੜੀ ਹੋ ਸਕਦੀ ਹੈ। ਇਸ ਦੇ ਨਾਲ ਹੀ ਉਹ ਜ਼ਿੰਦਗੀ ਵਿਚ ਆਉਣ ਵਾਲੇ ਉਤਾਰ-ਚੜਾਅ ਕਾਫੀ ਆਸਾਨੀ ਨਾਲ ਝੇਲ ਸਕਦੇ ਹਨ ਪਰ ਪਤੀ-ਪਤਨੀ ਨੂੰ ਵੀ ਆਪਣੇ ਰਿਸ਼ਤੇ ਵਿਚ ਸਪੇਸ ਹੋਣੀ ਚਾਹੀਦੀ ਹੈ, ਜੇ ਗੱਲ ਕੀਤੀ ਜਾਵੇ ਲੜਕੀਆਂ ਦੀ ਤਾਂ ਉਹ ਆਪਣੇ ਪਤੀ ਨੂੰ ਦਫਤਰ ਭੇਜ ਕੇ ਘਰ ਦੇ ਕੰਮ-ਕਾਜ ਨਿਪਟਾ ਕੇ ਆਪਣੀ ਸਹੇਲਿਆਂ ਦੇ ਨਾਲ ਗੱਪਾ ਲੜਾਉਣ ਲੱਗਦੀਆਂ ਹਨ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੇ ਕੰਮ ਕਰਦੀਆਂ ਹਨ। ਆਓ ਜਾਣਦੇ ਹਾਂ ਪਤੀ ਦੇ ਜਾਣ ਤੋਂ ਬਾਅਦ ਔਰਤਾਂ ਕਿਹੜੇ ਕੰਮਾਂ ਵਿਚ ਬਿਜੀ ਰਹਿੰਦੀਆਂ ਹਨ। 
ਪਤੀ ਦੀ ਨਾਮੌਜ਼ੂਦਗੀ ਵਿਚ ਕੀ ਕਰਦੀਆਂ ਹਨ ਔਰਤਾਂ : 
1.
ਔਰਤਾਂ ਨੂੰ ਗੱਪ-ਸ਼ੱਪ ਕਰਨ ਦਾ ਬਹੁਤ ਸ਼ੌਂਕ ਹੁੰਦਾ ਹੈ। ਉਨ੍ਹਾਂ ਨੂੰ ਬਸ ਮੌਕਾ ਚਾਹੀਦਾ ਹੈ ਬਸ ਇੱਧਰ-ਉਧਰ ਦੀਆਂ ਗੱਲਾਂ ਕਰਨ ਲੱਗਦੀਆਂ ਹਨ ਪਰ ਇਹ ਕੰਮ ਪਤੀ ਦੇ ਸਾਹਮਣੇ ਕਰਨ 'ਤੋਂ ਥੋੜ੍ਹਾ ਜਿਹਾ ਝਿੱਝਕਦੀਆਂ ਹਨ। 
2. ਜਦੋਂ ਔਰਤਾਂ ਘਰ ਵਿਚ ਇਕੱਲੀਆਂ ਹੁੰਦੀਆਂ ਹਨ ਤਾਂ ਆਪਣੀ ਬੈਸਟ ਫਰੈਂਡ ਨੂੰ ਘਰ ਬੁਲਾ ਲੈਂਦੀਆਂ ਹਨ ਉਨ੍ਹਾਂ ਨਾਲ ਬਹੁਤ ਸਾਰੀ ਮਸਤੀ ਕਰਦੀਆਂ ਹਨ ਅਤੇ ਆਪਣੇ ਸਟ੍ਰੈਸ ਨੂੰ ਘੱਟ ਕਰਦੀਆਂ ਹਨ। 
3. ਸਵੇਰੇ ਕੰਮ ਕਰਨ ਤੋਂ ਬਾਅਦ ਔਰਤਾਂ ਕਾਫੀ ਥੱਕ ਜਾਂਦੀਆਂ ਹਨ ਅਤੇ ਥੋੜ੍ਹਾ ਜਿਹਾ ਆਰਾਮ ਚਾਹੁੰਦੀਆਂ ਹਨ ਇਸ ਲਈ ਉਹ ਪਤੀ ਨੂੰ ਦਫਤਰ ਭੇਜ ਕੇ ਆਪਣੀ ਨੀਂਦ ਪੂਰੀ ਕਰਦੀਆਂ ਹਨ। 
4. ਬਹੁਤ ਸਾਰੀਆਂ ਔਰਤਾਂ ਰਾਤ ਨੂੰ ਕੰਮ ਦੀ ਵਜ੍ਹਾ ਨਾਲ ਟੀ.ਵੀ. ਨਹੀਂ ਦੇਖ ਪਾਉਂਦੀਆਂ। ਇਸ ਲਈ ਉਹ ਸਵੇਰੇ ਪਤੀ ਨੂੰ ਭੇਜਕੇ ਟੀ.ਵੀ. ਦੇਖਣ ਬੈਠ ਜਾਂਦੀਆਂ ਹਨ। 
5. ਇਕ ਹੋਰ ਕੰਮ ਜੋ ਔਰਤਾਂ ਪਤੀ ਦੀ ਨਾਮੌਜੂਦਗੀ ਵਿਚ ਕਰਦੀਆਂ ਹਨ। ਆਪਣੀਆਂ ਸਹੇਲੀਆਂ ਨੂੰ ਬੁਲਾ ਕੇ ਸ਼ੋਪਿੰਗ ਲਈ ਜਾਣਾ। 


Related News