ਦਹੀਂ ਜਮਾਉਣ ਲਈ ਅਪਣਾਓ ਇਹ ਆਸਾਨ ਤਰੀਕਾ

Friday, Mar 31, 2017 - 02:13 PM (IST)

ਦਹੀਂ ਜਮਾਉਣ ਲਈ ਅਪਣਾਓ ਇਹ ਆਸਾਨ ਤਰੀਕਾ

ਜਲੰਧਰ— ਦਹੀਂ ਖਾਣਾ ਸਿਹਤ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ''ਚ ਅਜਿਹੇ ਤੱਤ ਹੁੰਦੇ ਹਨ ਜੋ ਦੁੱਧ ਦੀ ਤੁਲਨਾ ''ਚ ਜਲਦੀ ਪਚ ਜਾਂਦੇ ਹਨ। ਇਸ ਤੋਂ ਬਿਨ੍ਹਾਂ ਭੋਜਨ ਅਧੂਰਾ ਹੁੰਦਾ ਹੈ। ਗਰਮੀਆਂ ''ਚ ਇਸਦਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਦਹੀਂ ਖਾਣ ਨਾਲ ਪੇਟ ਦੀਆਂ ਪਰੇਸ਼ਾਨੀਆਂ ਜਿਵੇਂ ਗੈਸ ਅਤੇ ਕਬਜ਼ ਵਰਗੀਆਂ ਪਰੇਸ਼ਾਨੀਆਂ ਦੂਰ ਹੁੰਦੀਆਂ ਹਨ। ਬਾਜ਼ਾਰ ''ਚ ਦਹੀਂ ਬਹੁਤ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਇਸ ਨੂੰ ਘਰ ''ਚ ਹੀ ਜਮਾਇਆ ਜਾ ਸਕਦਾ ਹੈ। ਆਓ ਜਾਣਦੇ ਹਾਂ ਕਿ ਦਹੀਂ ਨੂੰ ਕਿਸ ਤਰ੍ਹਾਂ ਜਮਾ ਸਕਦੇ ਹਾਂ। 
- ਦਹੀਂ ਜਮਾਉਣ ਦੇ ਲਈ ਸਭ ਤੋਂ ਪਹਿਲਾਂ ਅੱਧਾ ਲੀਟਰ ਦੁੱਧ ਉਬਾਲੋ ਅਤੇ ਇਸ ਨੂੰ ਕੋਸਾ ਹੋਣ ਤੱਕ ਉਡੀਕ ਕਰੋ। 
- ਹੁਣ ਕੋਸੇ ਦੁੱਧ ''ਚ 1 ਚਮਚ ਦਹੀਂ ਪਾਓ। ਧਿਆਨ ਰੱਖੋ ਕਿ ਦਹੀਂ ਜ਼ਿਆਦਾ ਠੰਡਾ ਜਾਂ ਸੰਘਣਾ ਨਹੀਂ ਹੋਣਾ ਚਾਹੀਦਾ। 
- ਹੁਣ ਦੁੱਧ ਨੂੰ ਕਿਸੇ ਬਰਤਨ ''ਚ ਪਾ ਦਿਓ ਪਰ ਮਿੱਟੀ ਦੇ ਬਰਤਨ ''ਚ ਦਹੀਂ ਜਮਾਉਣ ਨਾਲ ਵਧੀਆ ਦਹੀਂ ਜੰਮੇਗਾ। 
- ਹੁਣ ਇਸ ਨੂੰ 5-6 ਘੰਟਿਆਂ ਲਈ ਕਿਸੇ ਗਰਮ ਥਾਂ ਉਪਰ ਰੱਖ ਦਿਓ ਅਤੇ ਇਸ ਸਮੇਂ ਦੇ ਦੌਰਾਨ ਬਰਤਨ ਨੂੰ ਹੱਥ ਨਾ ਲਗਾਓ। 
- 6 ਘੰਟੇ ਬਾਅਦ ਦਹੀਂ ਚੰਗੀ ਤਰ੍ਹਾਂ ਜੰਮ ਜਾਏਗਾ। 


Related News