ਖੂਬਸੂਰਤ ਦਿਖਣ ਲਈ ਅਪਣਾਓ ਜੀਰੇ ਦਾ ਪੇਸਟ, ਹੋਣਗੇ ਕਈ ਫਾਇਦੇ

Sunday, Apr 09, 2017 - 11:49 AM (IST)

 ਖੂਬਸੂਰਤ ਦਿਖਣ ਲਈ ਅਪਣਾਓ ਜੀਰੇ ਦਾ ਪੇਸਟ, ਹੋਣਗੇ ਕਈ ਫਾਇਦੇ

ਮੁੰਬਈ— ਗਰਮੀਆਂ ਦੇ ਮੌਸਮ ''ਚ ਧੁੱਪ ''ਚ ਆਉਣ-ਜਾਣ ਨਾਲ ਚਮੜੀ ਖਰਾਬ ਹੋ ਜਾਂਦੀ ਹੈ। ਚਿਹਰੇ ''ਤੇ ਟੈਨਿੰਗ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਕਈ ਵਾਰ ਦਾਗ-ਧੱਬੇ ਦੇ ਨਿਸ਼ਾਨ ਵੀ ਪੈ ਜਾਂਦੇ ਹਨ। ਇਸ ਲਈ ਔਰਤਾਂ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟ ਦਾ ਇਸਤੇਮਾਲ ਕਰਦੀ ਹੈ ਪਰ ਇਸ ਦੇ ਨਾਲ ਕਈ ਵਾਰ ਚਮੜੀ ''ਤੇ ਐਲਰਜ਼ੀ ਵੀ ਹੋ ਜਾਂਦੀ ਹੈ। ਇਸ ਲਈ ਘਰ ''ਚ ਇਸਤੇਮਾਲ ਹੋਣ ਵਾਲੇ ਜੀਰੇ ਦੀ ਪੇਸਟ ਬਣਾ ਕੇ ਚਿਹਰੇ ਦੀ ਸੁੰਦਰਤਾਂ ਵਧਾਈ ਜਾ ਸਕਦੀ ਹੈ। ਆਓ ਜਾਂਦੇ ਹਾਂ ਇਸਦੇ ਇਸਤੇਮਾਲ ਅਤੇ ਫਾਇਦਿਆਂ ਦੇ ਬਾਰੇ।
1. ਟੈਨਿੰਗ
ਗਰਮੀਆਂ ''ਚ ਅਕਸਰ ਚਿਹਰੇ ਅਤੇ ਹੱਥਾਂ-ਪੈਰਾਂ ''ਤੇ ਟੈਨਿੰਗ ਹੋ ਜਾਂਦੀ ਹੈ। ਇਸ ਨੂੰ ਦੂਰ ਕਰਨ ਲਈ ਜੀਰੇ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸਦੇ ਲਈ 100 ਗ੍ਰਾਮ ਜੀਰੇ ''ਚ ਥੋੜਾ ਜਿਹਾ -ਦੁੱਧ ਅਤੇ ਪਾਣੀ ਮਿਲਾ ਕੇ ਪੇਸਟ ਤਿਆਰ ਕਰ ਲਓ। ਇਸ ਨੂੰ ਚਮੜੀ ''ਤੇ 15 ਮਿੰਟ ਲਗਾ ਕੇ ਰੱਖੋ। ਅਤੇ ਠੰਢੇ ਪਾਣੀ ਨਾਲ ਧੋ ਲਓ। ਹਫਤੇ ''ਚ 2-3 ਬਾਰ ਇਸ ਲੇਪ ਨੂੰ ਚਿਹਰੇ ''ਤੇ ਲਗਾਓਣ ਨਾਲ ਟੈਨਿੰਗ ਦੂਰ ਹੁੰਦੀ ਹੈ।
2. ਦਾਗ-ਧੱਬੇ
ਪਸੀਨੇ ਦੀ ਵਜਾ ਨਾਲ ਕਈ ਵਾਰ ਚਿਹਰੇ ''ਤੇ ਕਾਲੇ ਦਾਗ -ਧੱਬੇ ਪੈ ਜਾਂਦੇ ਹਨ। ਜਿਸ ਨਾਲ ਸੁੰਦਰਤਾਂ ਖਰਾਬ ਹੋ ਜਾਂਦੀ ਹੈ। ਜੀਰੇ ''ਚ ਵਿਟਾਮਿਨ-ਈ ਹੁੰਦਾ ਹੈ ਜੋ ਚਮੜੀ ਲਈ ਬਹੁਤ ਫਾਇਦੇਮੰਦ ਹੁੰਦਾ ਹੈ।
3. ਝੁਰੜੀਆਂ
ਉਮਰ ਦੇ ਨਾਲ ਨਾਲ ਚਿਹਰੇ ''ਤੇ ਝੁਰੜੀਆਂ ਪੈ ਜਾਂਦੀਆਂ ਹਨ ਅਤੇ ਚਮੜੀ ''ਚ ਢਿੱਲਾਪਨ ਆ ਜਾਂਦਾ ਹੈ। ਅਜਿਹੇ ''ਚ ਜੀਰੇ ਦੇ ਪੇਸਟ ਦਾ ਇਸਤੇਮਾਲ ਕੀਤਾ ਜਾ ਸਕਦਾ ਹੈ। ਇਸ ਪੇਸਟ ਨੂੰ ਸਕਰਬ ਦੇ ਰੂਪ ''ਚ ਵਰਤੋਂ ਕਰ ਸਕਦੇ ਹੋ । ਇਸ ਨੂੰ 10 ਮਿੰਟ ਲਈ ਆਪਣੇ ਚਿਹਰੇ ''ਤੇ ਰਗੜੋ ਅਤੇ 10 ਮਿੰਟ ਦੇ ਬਾਅਦ ਚਿਹਰਾ ਧੋ ਲਓ। ਰੋਜ਼ਾਨਾ ਅਜਿਹੇ ਕਰਨ ਨਾਲ ਝੁਰੜੀਆਂ ਘੱਟ ਹੋਣਗੀਆਂ ।


Related News