ਇਮਿਊਨਿਟੀ ਵਧਾਉਣ ਲਈ ਹਲਦੀ ਵਾਲੇ ਦੁੱਧ ਤੋਂ ਇਲਾਵਾ ਵਰਤੋ ਇਹ ਚੀਜ਼ਾਂ, ਫ਼ਾਇਦੇ ਕਰ ਦੇਣਗੇ ਹੈਰਾਨ

12/02/2020 10:37:22 AM

ਜਲੰਧਰ: ਇਹ ਗੱਲ ਤਾਂ ਸਭ ਜਾਣਦੇ ਹਨ ਕਿ ਦੁੱਧ ਪੀਣਾ ਸਾਡੀ ਸਿਹਤ ਲਈ ਬਹੁਤ ਫ਼ਾਇਦੇਮੰਦ ਹੁੰਦਾ ਹੈ। ਇਸ 'ਚ ਕੈਲਸ਼ੀਅਮ, ਵਿਟਾਮਿਨ, ਐਂਟੀ-ਆਕਸੀਡੈਂਟ ਗੁਣ ਹੋਣ ਨਾਲ ਮਾਸਪੇਸ਼ੀਆਂ ਅਤੇ ਹੱਡੀਆਂ ਨੂੰ ਮਜ਼ਬੂਤੀ ਮਿਲਦੀ ਹੈ। ਨਾਲ ਹੀ ਇਮਿਊਨਿਟੀ ਵਧਾਉਣ 'ਚ ਮਦਦ ਮਿਲਦੀ ਹੈ ਪਰ ਬਹੁਤ ਸਾਰੇ ਲੋਕ ਜ਼ਿਆਦਾ ਮਾਤਰਾ 'ਚ ਦੁੱਧ ਤੋਂ ਬਣੀ ਚਾਹ ਅਤੇ ਕੌਫੀ ਦੀ ਵਰਤੋਂ ਕਰਦੇ ਹਨ। ਇਸ ਨਾਲ ਸਰੀਰ ਦਾ ਸਰਦੀ ਤੋਂ ਬਚਾਅ ਤਾਂ ਹੁੰਦਾ ਹੈ ਪਰ ਸਿਹਤ ਨਾਲ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਅਜਿਹੇ 'ਚ ਤੁਸੀਂ ਦੁੱਧ ਦੀ ਪੌਸ਼ਟਿਕਤਾ ਨੂੰ ਵਧਾਉਣ ਲਈ ਵੱਖ-ਵੱਖ ਚੀਜ਼ਾਂ ਦੁੱਧ 'ਚ ਮਿਲਾ ਕੇ ਪੀ ਸਕਦੇ ਹੋ। ਅੱਜ ਅਸੀਂ ਤੁਹਾਨੂੰ ਦੁੱਧ ਨਾਲ 5 ਡਰਿੰਕ ਬਣਾਉਣੀਆਂ ਸਿਖਾਉਂਦੇ ਹਾਂ ਜਿਸ ਨੂੰ ਪੀ ਕੇ ਤੁਸੀਂ ਸਿਹਤਮੰਦ ਰਹਿ ਸਕਦੇ ਹੋ। 

ਇਹ ਵੀ ਪੜ੍ਹੋ:ਸਰਦੀਆਂ 'ਚ ਜ਼ਰੂਰ ਖਾਓ ਸੌਗੀ, ਸਰੀਰ ਨੂੰ ਮਿਲਣ ਵਾਲੇ ਫ਼ਾਇਦੇ ਜਾਣ ਹੋ ਜਾਵੋਗੇ ਹੈਰਾਨ
ਸੀਡਜ਼ ਪਾਊਡਰ ਮਿਲਕ: ਤੁਸੀਂ ਸੀਡਜ਼ ਨੂੰ ਦੁੱਧ 'ਚ ਮਿਲਾ ਕੇ ਵੀ ਪੀ ਸਕਦੇ ਹੋ। ਇਸ ਦੇ ਲਈ ਕੱਦੂ, ਸੂਰਜਮੁਖੀ, ਚੀਆ ਅਤੇ ਅਲਸੀ ਦੇ ਬੀਜਾਂ ਦੀ ਵਰਤੋਂ ਕੀਤੀ ਜਾ ਸਕਦਾ ਹੈ। ਇਸ ਹੈਲਥੀ ਡਰਿੰਕ ਦੀ ਵਰਤੋਂ ਕਰਨ ਨਾਲ ਇਮਿਊਨਿਟੀ ਬੂਸਟ ਹੋਣ ਦੇ ਨਾਲ ਜ਼ੁਕਾਮ, ਖੰਘ ਅਤੇ ਮੌਸਮੀ ਬਿਮਾਰੀਆਂ ਤੋਂ ਬਚਾਅ ਰਹੇਗਾ ਨਾਲ ਹੀ ਮਾਸਪੇਸ਼ੀਆਂ ਅਤੇ ਹੱਡੀਆਂ 'ਚ ਮਜ਼ਬੂਤੀ ਆਉਣ ਦੇ ਨਾਲ ਸਰੀਰ ਦਾ ਸਹੀ ਤਰੀਕੇ ਨਾਲ ਵਿਕਾਸ ਹੋਵੇਗਾ। ਇਸ ਨੂੰ ਬਣਾਉਣ ਲਈ ਪਹਿਲਾਂ ਸਾਰੇ ਬੀਜਾਂ ਨੂੰ ਮਿਕਸੀ 'ਚ ਪੀਸ ਕੇ ਪਾਊਡਰ ਬਣਾ ਲਓ। ਫਿਰ ਪੈਨ 'ਚ 1 ਕੱਪ ਦੁੱਧ ਗਰਮ ਕਰਕੇ ਇਸ 'ਚ 1 ਚਮਚਾ ਪਾਊਡਰ ਮਿਲਾਓ। ਤੁਸੀਂ ਇਸ 'ਚ ਸ਼ਹਿਦ ਵੀ ਪਾ ਸਕਦੇ ਹੋ। 1-2 ਉਬਾਲ ਆਉਣ ਤੋਂ ਬਾਅਦ ਇਸ ਦੀ ਵਰਤੋਂ ਕਰੋ।

PunjabKesari
ਖਜੂਰ ਵਾਲਾ ਦੁੱਧ: ਖਜੂਰ 'ਚ ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਅਤੇ ਵਿਟਾਮਿਨ, ਆਇਰਨ ਆਦਿ ਕਈ ਪੋਸ਼ਕ ਤੱਤ ਹੁੰਦੇ ਹਨ। ਅਜਿਹੇ 'ਚ ਇਸ ਨੂੰ ਦੁੱਧ 'ਚ ਉਬਾਲ ਕੇ ਪੀਣ ਨਾਲ ਸਰੀਰ 'ਚ ਖੂਨ ਦੀ ਕਮੀ ਪੂਰੀ ਹੋਣ ਦੇ ਨਾਲ ਮੌਸਮੀ ਬਿਮਾਰੀਆਂ ਦਾ ਖ਼ਤਰਾ ਘੱਟ ਹੁੰਦਾ ਹੈ ਨਾਲ ਹੀ ਕੁਦਰਤੀ ਖੰਡ ਹੋਣ ਕਾਰਨ ਇਸ ਦੁੱਧ ਨੂੰ ਬਣਾਉਣ ਲਈ ਖੰਡ ਦੀ ਵਰਤੋਂ ਕਰਨ ਦੀ ਜ਼ਰੂਰਤ ਨਹੀਂ ਹੁੰਦੀ ਹੈ। ਅਜਿਹੇ 'ਚ ਇਸ ਨਾਲ ਭਾਰ ਅਤੇ ਸ਼ੂਗਰ ਕੰਟਰੋਲ 'ਚ ਰਹਿੰਦਾ ਹੈ। ਇਸ ਦੁੱਧ ਨੂੰ ਬਣਾਉਣ ਲਈ 1 ਕੱਪ ਦੁੱਧ 'ਚ 2-3 ਖਜੂਰਾਂ ਨੂੰ ਉਬਾਲੋ। 1-2 ਉਬਾਲ ਆਉਣ ਤੋਂ ਬਾਅਦ ਇਸ ਨੂੰ ਹਲਕਾ ਕੋਸਾ ਕਰਕੇ ਪੀਓ।

PunjabKesari
ਸੁੱਕੇ ਮੇਵਿਆਂ ਨਾਲ ਤਿਆਰ ਕਰੋ ਦੁੱਧ: ਸੁੱਕੇ ਮੇਵੇ ਖਾਣ ਨਾਲ ਸਰੀਰ ਨੂੰ ਸਾਰੇ ਉਚਿਤ ਤੱਤ ਅਸਾਨੀ ਨਾਲ ਮਿਲ ਜਾਂਦੇ ਹਨ। ਇਸ ਤੋਂ ਇਲਾਵਾ ਉਨ੍ਹਾਂ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਉਨ੍ਹਾਂ ਦੇ ਪੋਸ਼ਣ ਸੰਬੰਧੀ ਗੁਣ ਨੂੰ ਵਧਾਉਣ 'ਚ ਮਦਦ ਮਿਲਦੀ ਹੈ। ਇਸ ਹੈਲਥੀ ਡਰਿੰਕ ਨੂੰ ਪੀਣ ਨਾਲ ਦਿਨ ਭਰ ਦੀ ਥਕਾਵਟ ਦੂਰ ਹੋ ਕੇ ਸਰੀਰ ਨੂੰ ਐਨਰਜ਼ੀ ਮਿਲਦੀ ਹੈ। ਮੌਸਮੀ ਬਿਮਾਰੀਆਂ ਤੋਂ ਬਚਾਅ ਰਹਿਣ ਦੇ ਨਾਲ ਸ਼ੂਗਰ, ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਮਾਸਪੇਸ਼ੀਆਂ ਅਤੇ ਹੱਡੀਆਂ ਮਜ਼ਬੂਤ ਹੋਣ ਦੇ ਨਾਲ ਸਰੀਰ ਦਾ ਵਿਕਾਸ ਵਧੀਆ ਤਰੀਕੇ ਨਾਲ ਹੁੰਦਾ ਹੈ। ਇਸ ਨੂੰ ਬਣਾਉਣ ਲਈ ਕਾਜੂ, ਪਿਸਤਾ, ਬਦਾਮ, ਅਖਰੋਟ ਆਦਿ ਸੁੱਕੇ ਮੇਵਿਆਂ ਨੂੰ ਪੀਸ ਕੇ ਪਾਊਡਰ ਤਿਆਰ ਕਰ ਲਓ। ਫਿਰ ਪੈਨ 'ਚ 1 ਕੱਪ ਦੁੱਧ ਗਰਮ ਕਰਕੇ ਇਸ 'ਚ 1 ਚਮਚਾ ਪਾਊਡਰ ਪਾਓ। 1-2 ਉਬਾਲ ਆਉਣ ਤੋਂ ਬਾਅਦ ਇਸ ਨੂੰ ਹਲਕਾ ਕੋਸਾ ਕਰਕੇ ਪੀਓ।

ਇਹ ਵੀ ਪੜ੍ਹੋ:ਘਰ ਦੀ ਰਸੋਈ 'ਚ ਇੰਝ ਬਣਾਓ ਮਸ਼ਰੂਮ ਬਟਰ ਮਸਾਲਾ

PunjabKesari
ਹਲਦੀ ਵਾਲਾ ਦੁੱਧ: ਹਲਦੀ ਔਸ਼ਦੀ ਗੁਣਾਂ ਨਾਲ ਭਰਪੂਰ ਹੁੰਦੀ ਹੈ। ਇਸ ਨੂੰ ਦੁੱਧ 'ਚ ਮਿਲਾਉਣ ਤੋਂ ਬਾਅਦ ਪੀਣ ਨਾਲ ਇਮਿਊਨਟੀ ਮਜ਼ਬੂਤ ​​ਹੋਣ ਦੇ ਨਾਲ ਸ਼ੂਗਰ ਅਤੇ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ। ਨਾਲ ਹੀ ਇਸ 'ਚ ਐਂਟੀ-ਬੈਕਟਰੀਅਲ, ਐਂਟੀ-ਇਨਫਲੇਮੇਟਰੀ, ਐਂਟੀ-ਕੈਂਸਰ ਗੁਣ ਸਰੀਰ ਨੂੰ ਗੰਭੀਰ ਬੀਮਾਰੀਆਂ ਦਾ ਸ਼ਿਕਾਰ ਹੋਣ ਤੋਂ ਬਚਾਉਂਦੇ ਹਨ। ਸੌਣ ਤੋਂ ਪਹਿਲਾਂ ਇਸ ਦੁੱਧ ਨੂੰ ਪੀਣਾ ਸਭ ਤੋਂ ਵਧੀਆ ਆਪਸ਼ਨ ਹੈ। ਇਸ ਨਾਲ ਜੋੜਾਂ ਅਤੇ ਸਰੀਰ ਦੇ ਹੋਰ ਹਿੱਸਿਆਂ 'ਚ ਹੋਣ ਵਾਲੇ ਦਰਦ ਤੋਂ ਛੁਟਕਾਰਾ ਮਿਲਣ ਦੇ ਨਾਲ ਖੂਨ ਸਾਫ਼ ਹੋਣ ਅਤੇ ਵਧਣ 'ਚ ਸਹਾਇਤਾ ਮਿਲਦੀ ਹੈ। ਇਸ ਨੂੰ ਬਣਾਉਣ ਲਈ ਇਕ ਕੱਪ ਦੁੱਧ 'ਚ ਚੁਟਕੀ ਭਰ ਹਲਦੀ ਪਾ ਕੇ ਉਬਾਲੋ। 1-2 ਉਬਾਲ ਆਉਣ ਤੋਂ ਬਾਅਦ ਇਸ ਨੂੰ ਹਲਕਾ ਕੋਸਾ ਕਰਕੇ ਪੀਓ।

PunjabKesari
ਅਦਰਕ ਵਾਲਾ ਦੁੱਧ: ਹਮੇਸ਼ਾ ਲੋਕ ਸਰਦੀਆਂ 'ਚ ਖੰਘ-ਜ਼ੁਕਾਮ ਅਤੇ ਬੁਖਾਰ ਹੋਣ 'ਤੇ ਚਾਹ 'ਚ ਅਦਰਕ ਮਿਲਾ ਕੇ ਪੀਣਾ ਪਸੰਦ ਕਰਦੇ ਹਨ ਪਰ ਇਸ ਨੂੰ ਦੁੱਧ 'ਚ ਮਿਲਾ ਕੇ ਪੀਣ ਨਾਲ ਦੁੱਗਣਾ ਲਾਭ ਮਿਲੇਗਾ। ਅਦਰਕ 'ਚ ਵਿਟਾਮਿਨ, ਆਇਰਨ, ਕੈਲਸ਼ੀਅਮ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਆਦਿ ਗੁਣ ਹੋਣ ਨਾਲ ਇਸ ਨੂੰ ਦੁੱਧ ਦੇ ਨਾਲ ਪੀਣ ਨਾਲ ਮੌਸਮੀ ਬੀਮਾਰੀਆਂ ਤੋਂ ਬਚਾਅ ਹੁੰਦਾ ਹੈ। ਇਸ ਨੂੰ ਬਣਾਉਣ ਲਈ 1 ਕੱਪ ਦੁੱਧ 'ਚ 1 ਅਦਰਕ ਦਾ ਟੁੱਕੜਾ ਅਤੇ ਸੁਆਦ ਦੇ ਅਨੁਸਾਰ ਸ਼ਹਿਦ ਪਾ ਕੇ ਉਬਾਲੋ। 1-2 ਉਬਾਲ ਆਉਣ ਤੋਂ ਬਾਅਦ ਇਸ ਦੀ ਵਰਤੋਂ ਕਰੋ। ਸਾਰੇ ਡ੍ਰਿੰਕਸ ਹੈਲਥੀ ਅਤੇ ਸੁਆਦ ਹੋਣ ਨਾਲ ਬੱਚੇ ਵੀ ਇਸ ਨੂੰ ਅਸਾਨੀ ਨਾਲ ਪੀਣਗੇ। ਅਜਿਹੇ 'ਚ ਬੱਚਿਆਂ ਦੇ ਵਧੀਆ ਵਿਕਾਸ ਲਈ ਇਸ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਨਾ ਨਾ ਭੁੱਲੋ।


Aarti dhillon

Content Editor

Related News