ਕਿਸੇ ਵੀ ਉਮਰ ’ਚ ਹੋ ਸਕਦੀ ਹੈ ‘ਫਿਣਸੀਆਂ’ ਦੀ ਸਮੱਸਿਆ, ਇੰਝ ਕਰ ਸਕਦੇ ਹੋ ਹਮੇਸ਼ਾ ਲਈ ਦੂਰ

Tuesday, Oct 06, 2020 - 06:35 PM (IST)

ਜਲੰਧਰ (ਬਿਊਰੋ) - ਫਿਣਸਿਆਂ ਚਿਹਰੇ ’ਤੇ ਨਿਕਲਣ ਵਾਲੇ ਦਾਣੇ ਜਾਂ ਪਿੰਪਲ ਹੁੰਦੇ ਹਨ। ਜਦੋਂ ਚਿਹਰੇ ’ਤੇ ਫਿਣਸਿਆਂ ਹੁੰਦੀਆਂ ਹਨ ਤਾਂ ਇਹ ਚਮੜੀ ’ਚ ਹੋਣ ਵਾਲੇ ਪੋਰਸ ਜਾਂ ਰੋਮ ਬੰਦ ਕਰ ਦਿੰਦੀਆਂ ਹਨ। ਮੁੰਡਾ ਹੋਵੇ ਤਾਂ ਕੁੜੀ, ਸਾਰਿਆਂ ਨੂੰ ਪਿੰਪਲਸ ਦੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਦਾ ਹੈ। ਜਦੋਂ ਵੀ ਤੁਹਾਡੇ ਚਿਹਰੇ 'ਤੇ ਪਿੰਪਲਸ ਆਉਣ ਤਾਂ ਇਸ ਤੋਂ ਛੁਟਕਾਰਾ ਪਾਉਣ ਲਈ ਇਸਨੂੰ ਗਲਤੀ ਨਾਲ ਵੀ ਨਾ ਛੇੜੋ, ਬਲਕਿ ਇਸਨੂੰ ਥੋੜ੍ਹਾ ਸਮਾਂ ਦਿਓ। 

ਫਿਣਸਿਆਂ ਹੋਣ ਦੇ ਕਾਰਨ
ਫਿਣਸਿਆਂ ਹੋਣ ਦੇ ਬਹੁਤ ਸਾਰੇ ਕਾਰਨ ਹਨ, ਜਿਵੇਂ ਹਾਰਮੋਨਸ ਦੀ ਕਮੀ, ਤੇਲ ਵਾਲੀਆਂ ਚੀਜਾਂ ਨਾਲ ਬਣੇ ਸਮਾਨ ਦੀ ਵਰਤੋਂ, ਦਵਾਈਆਂ ਅਤੇ ਨਮੀ ਵਾਲਾ ਮੌਸਮ ਹਨ ਆਦਿ। ਚੜ੍ਹਦੀ ਉਮਰ ਵਿੱਚ ਮੁੰਡੇ ਕੁੜੀਆਂ ਵਿੱਚ ਇਹ ਹਾਰਮੋਨਜ਼ ਵਿਚਲੀ ਤਬਦੀਲੀ ਕਾਰਣ ਵੀ ਹੋ ਜਾਂਦੇ ਹਨ। ਫਿਣਸਿਆਂ ਹੋਣ ਨਾਲ ਚਮੜੀ 'ਤੇ ਦਾਗ-ਧੱਬੇ, ਧੱਫੜ ਅਤੇ ਕਾਲੇ ਨਿਸ਼ਾਨ ਪੈ ਜਾਂਦੇ ਹਨ। ਇਸ ਤੋਂ ਇਲਾਵਾ ਪੋਰਸ ਵੀ ਖੁੱਲ੍ਹ ਜਾਂਦੇ ਹਨ।  

ਧਨ ’ਚ ਵਾਧਾ ਤੇ ਘਰ ਦੇ ਕਲੇਸ਼ ਨੂੰ ਖ਼ਤਮ ਕਰਨ ਲਈ ਮੰਗਲਵਾਰ ਨੂੰ ਕਰੋ ਇਹ ਖ਼ਾਸ ਉਪਾਅ

ਫਿਣਸਿਆਂ ਦੀਆਂ ਕਿਸਮਾਂ

ਪੈਪੂਲਸ
ਇਹ ਲਾਲ ਰੰਗ ਦੇ ਧੱਫੜ ਹੁੰਦੇ ਹਨ, ਜਿਸ ਨਾਲ ਚਮੜੀ ਵਿਚ ਜਲਣ ਹੋਣੀ ਸ਼ੁਰੂ ਹੋ ਜਾਂਦੀ ਹੈ। ਇਹ ਦਾਣੇ ਨਰਮ ਹੁੰਦੇ ਹਨ।

ਵ੍ਹਾਈਟਹੈੱਡਸ
ਜਦੋਂ ਰੋਮ ਵਿਚ ਰੁਕਾਵਟ ਆਉਂਦੀ ਹੈ, ਤਾਂ ਬੈਕਟਰੀਆ, ਤੇਲ ਅਤੇ ਖੁਸ਼ਕ ਹੋਈ ਚਮੜੀ ਨੂੰ ਵਧਣ ਦਾ ਮੌਕਾ ਮਿਲ ਜਾਂਦਾ ਹੈ। ਇਸ ਨਾਲ ਚਮੜੀ 'ਤੇ ਵ੍ਹਾਈਟਹੈੱਡ ਹੋ ਜਾਂਦੇ ਹਨ। 

Beauty Tips : ਚਿਹਰੇ ਦੀ ਚਮਕ ਨੂੰ ਬਰਕਰਾਰ ਰੱਖਣਾ ਚਾਹੁੰਦੇ ਹੋ ਤਾਂ ਜਾਣੋ ਬਲੀਚ ਕਰਨ ਦੇ ਢੰਗ

ਪੋਸਟਰਿਅਰ
ਕਾਲੇ ਦਾਗ-ਧੱਬੇ ਅਤੇ ਵ੍ਹਾਈਟਹੈੱਡਸ ਹੋਣ ਨਾਲ ਇਨਫੈਕਸ਼ਨ ਹੋ ਜਾਂਦੀ ਹੈ, ਜਿਸ ਤੋਂ ਬਾਅਦ ਉਹ ਪੋਸਟਰਿਅਰ ਬਣ ਜਾਂਦੇ ਹਨ। ਇਸ ਨੂੰ ਆਮ ਤੌਰ ’ਤੇ ਫਿਣਸੀਆਂ ਵਜੋਂ ਜਾਣਿਆ ਜਾਂਦਾ ਹੈ।

Beauty Tips : ਮਜ਼ਬੂਤ, ਚਮਕਦਾਰ ਅਤੇ ਲੰਮੇ ਵਾਲਾਂ ਲਈ ਇਸਤੇਮਾਲ ਕਰੋ ਇਹ ਕੁਦਰਤੀ ਕੰਡੀਸ਼ਨਰ

ਫਿਣਸਿਆਂ ਤੋਂ ਬਚਣ ਦੇ ਆਸਾਨ ਟਿਪਸ

1. ਫਿਣਸਿਆਂ ਨਜ਼ਰ ਆਉਣ 'ਤੇ ਟੀ-ਟ੍ਰੀ ਆਇਲ ਅਤੇ ਐਲੋਵੇਰਾ ਜੈਲ ਮਿਲਾ ਕੇ ਲਗਾ ਲਓ। ਟੀ-ਟ੍ਰੀ ਆਇਲ ਅਤੇ ਐਲੋਵੇਰਾ 'ਚ ਐਂਟੀਬੈਕਟੀਰੀਅਲ ਗੁਣ ਹੁੰਦੇ ਹਨ।
2. ਰਾਤ ਨੂੰ ਸੌਣ ਤੋਂ ਪਹਿਲਾਂ ਚਿਹਰਾ ਧੋਵੋ ਅਤੇ ਫਿਰ ਫਿਣਸਿਆਂ 'ਤੇ ਸਫੈਦ ਟੂਥਪੇਸਟ ਲਗਾ ਲਓ। ਧਿਆਨ ਰੱਖੋ ਹਮੇਸ਼ਾ ਫਿਣਸਿਆਂ ਲਈ ਸਫੈਦ ਟੂਥਪੇਸਟ ਦਾ ਹੀ ਪ੍ਰਯੋਗ ਕਰੋ।
3. ਜੇਕਰ ਅਚਾਨਕ ਕਿਤੇ ਜਾਣਾ ਪੈ ਜਾਵੇ ਤਾਂ ਫਿਣਸਿਆਂ ਲੁਕਾਉਣ ਲਈ ਤੁਸੀਂ ਇਸ 'ਤੇ ਕੰਸੀਲਰ ਲਗਾ ਸਕਦੇ ਹੋ। ਇਸ ਨਾਲ ਫਿਣਸੀ ਲੁਕ ਜਾਵੇਗਾ ਅਤੇ ਇਸ ਨਾਲ ਹੋਣ ਵਾਲੀ ਰੈਡਨੈਸ ਵੀ ਖ਼ਤਮ ਹੋ ਜਾਵੇਗੀ।
4. ਇਸ ਤੋਂ ਇਲਾਵਾ ਤੁਸੀਂ ਫਿਣਸਿਆਂ 'ਤੇ ਨਿੰਮ ਜਾਂ ਤੁਲਸੀ ਨਾਲ ਬਣੇ ਪੇਸਟ ਦਾ ਪ੍ਰਯੋਗ ਵੀ ਕਰ ਸਕਦੇ ਹੋ।
5. ਫਿਣਸਿਆਂ ਹੋਣ 'ਤੇ ਤੇਲ ਮਸਾਲਿਆਂ ਅਤੇ ਡੇਅਰੀ ਪ੍ਰੋਡਕਟਸ ਤੋਂ ਦੂਰ ਰਹੋ। ਸੌਣ ਤੋਂ ਪਹਿਲਾਂ ਮੇਕਅਪ ਸਾਫ਼ ਕਰਕੇ ਚਿਹਰਾ ਜ਼ਰੂਰ ਧੋਵੋ।

ਅਕਤੂਬਰ ਮਹੀਨੇ ’ਚ ਆਉਣ ਵਾਲੇ ਵਰਤ ਤੇ ਤਿਉਹਾਰਾਂ ਬਾਰੇ ਜਾਣਨ ਲਈ ਜ਼ਰੂਰ ਪੜ੍ਹੋ ਇਹ ਖ਼ਬਰ

 


rajwinder kaur

Content Editor

Related News