ਔਰਤਾਂ ਦੀ ਨੀਂਦ ''ਚ ਸੁਧਾਰ ਲਿਆਉਣ ਲਈ ਯੋਗ ਅਤੇ ਨੀਂਦ ਮਦਦਗਾਰ ਨਹੀਂ

01/24/2017 5:29:43 PM

ਮੁੰਬਈ— ਅੱਧਖੜ ਉਮਰ ''ਚ ਮਾਹਾਵਾਰੀ ਦੇ ਚਲਦੇ ਠੰਡ ਅਤੇ ਗਰਮੀ ਦਾ ਅਹਿਸਾਸ ਕਰਨ ਵਾਲੀਆਂ ਔਰਤਾਂ ਦੀ ਨੀਂਦ ''ਚ ਸੁਧਾਰ ਕਰਨ ''ਚ ਯੋਗ ਜਾਂ ਕਸਰਤ ਨਾਲ ਕੋਈ ਫਾਇਦਾ ਨਹੀਂ ਹੁੰਦਾ। ਇਕ ਅਧਿਐਨ ''ਚ ਇਹ ਗੱਲ ਸਾਹਮਣੇ ਆਈ ਹੈ। ਅਮਰੀਕਾ ਦੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਕਿਹਾ ਕਿ ਉਮਰ ਦੇ ਇਸ ਦੌਰ ''ਚ ਔਰਤਾਂ ਨੂੰ ਨੀਂਦ ਆਉਂਣ ''ਚ ਕੋਈ ਪਰੇਸ਼ਾਨੀ ਨਹੀਂ ਹੁੰਦੀ ਪਰ ਉਨ੍ਹਾਂ ਨੂੰ ਵਾਰ-ਵਾਰ ਨੀਂਦ ਖੁੱਲਣ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀਆਂ ਔਰਤਾਂ ਪੂਰੀ ਰਾਤ ਲੱਗਭਗ 50 ਮਿੰਟ ਤੋਂ ਜ਼ਿਆਦਾ ਜਾਗਦੀਆਂ ਰਹਿੰਦੀਆਂ ਹਨ। ਪੁਰਾਣੇ ਅਧਿਐਨ ''ਚ ਇਹ ਮੰਨਿਆ ਜਾਂਦਾ ਸੀ ਕਿ ਯੋਗ ਅਤੇ ਕਸਰਤ ਕਰਨ ਨਾਲ ਨੀਂਦ ਨਾ ਆਉਣ ਦੀ ਸਮੱਸਿਆ ''ਚ ਸੁਧਾਰ ਹੁੰਦਾ ਹੈ। ਪ੍ਰੋ. ਡਾਈਨਾ ਤੈਯਬੀ ਬੁਚਾਨਨ ਨੇ ਕਿਹਾ, ਕਿ '''' ਇਸ ਉਮਰ ''ਚ ਨੀਂਦ ਦੇ ਅਸਰਦਾਰ ਸੁਧਾਰ ਲਈ ਹੋਰ ਉਪਾਅ ਵੱਲ ਵੀ ਧਿਆਨ ਦੇਣਾ ਚਾਹੀਦਾ ਹੈ।'''' ਇਸ ਅਧਿਐਨ ''ਚ 40 ਤੋਂ 62 ਸਾਲ ਦੀਆਂ 168 ਔਰਤਾਂ ਨੂੰ  ਸ਼ਾਮਿਲ ਕੀਤਾ ਗਿਆ। 


Related News