ਹਾਰਟ ਅਟੈਕ ਆਉਣ ਦੇ ਇਕ ਮਹੀਨਾ ਪਹਿਲਾਂ ਇਹ ਸੰਕੇਤ ਦਿੰਦਾ ਹੈ ਸਰੀਰ
Friday, May 12, 2017 - 10:05 AM (IST)

ਜਲੰਧਰ— ਹਾਰਟ ਅਟੈਕ ਦਾ ਨਾਂ ਸੁਣਦੇ ਹੀ ਲੋਕ ਡਰ ਜਾਂਦੇ ਹਨ। ਹਰ ਸਾਲ ਲੱਖਾਂ ਲੋਕ ਹਾਰਟ ਅਟੈਕ ਨਾਲ ਮਰ ਜਾਂਦੇ ਹਨ। ਇਕ ਸਮਾਂ ਸੀ ਜਦੋਂ ਇਹ ਦਿਲ ਦਾ ਦੌਰਾ ਸਿਰਫ ਬਜ਼ੁਰਗਾਂ ਦੀ ਬੀਮਾਰੀ ਮੰਨਿਆ ਜਾਂਦਾ ਸੀ ਪਰ ਅੱਜ-ਕਲ੍ਹ ਵੱਡਿਆਂ ਤੋਂ ਲੈ ਕੇ ਛੋਟੇ ਬੱਚੇ ਵੀ ਇਸ ਦਾ ਸ਼ਿਕਾਰ ਹੋਣ ਲੱਗ ਪਏ ਹਨ। ਸ਼ਾਇਦ ਤੁਸੀਂ ਨਹੀਂ ਜਾਣਦੇ ਕਿ ਹਾਰਟ ਅਟੈਕ ਆਉਣ ਦੇ ਇਕ ਮਹੀਨਾ ਪਹਿਲਾਂ ਹੀ ਇਸ ਦੇ ਲੱਛਣ ਦਿਖਾਈ ਦੇਣ ਲੱਗਦੇ ਹਨ। ਜੇ ਇਨ੍ਹਾਂ ਲੱਛਣਾਂ ਵੱਲ ਧਿਆਨ ਦਿੱਤਾ ਜਾਵੇ ਤਾਂ ਇਸ ਖਤਰੇ ਤੋਂ ਬਚਿਆ ਜਾ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਇਹ ਲੱਛਣ ਕਿਹੜੇ ਹੁੰਦੇ ਹਨ।
1. ਸਰੀਰ ਦੇ ਦੂਜੇ ਹਿੱਸਿਆਂ ''ਚ ਦਰਦ
ਛਾਤੀ ਜਾਂ ਫਿਰ ਸਰੀਰ ਦੇ ਦੂਜੇ ਹਿੱਸਿਆਂ ''ਚ ਵੀ ਦਰਦ ਹੋ ਸਕਦਾ ਹੈ। ਛਾਤੀ ਦੀ ਜਕੜਨ ਹਾਰਟ ਅਟੈਕ ਆਉਣ ਦਾ ਮੁੱਖ ਲੱਛਣ ਹੈ।
2. ਸਾਹ ਲੈਣ ''ਚ ਤਕਲੀਫ
ਹਮੇਸ਼ਾ ਥੱਕਿਆ-ਥੱਕਿਆ ਮਹਿਸੂਸ ਕਰਨਾ ਜਾਂ ਫਿਰ ਸਾਹ ਲੈਣ ''ਚ ਤਕਲੀਫ ਹੋਣਾ ਵੀ ਹਾਰਟ ਅਟੈਕ ਦਾ ਲੱਛਣ ਹੈ। ਇਸ ਤਰ੍ਹਾਂ ਦੀ ਪਰੇਸ਼ਾਨੀ ਜ਼ਿਆਦਾਤਰ ਔਰਤਾਂ ਨੂੰ ਹੁੰਦੀ ਹੈ।
3. ਪਾਚਨ ਤੰਤਰ
ਜੇ ਤੁਹਾਨੂੰ ਪਾਚਨ ਤੰਤਰ ਸੰਬੰਧੀ ਕਿਸੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ। ਇਹ ਹਾਰਟ ਅਟੈਕ ਦਾ ਲੱਛਣ ਹੋ ਸਕਦਾ ਹੈ।
4. ਘਬਰਾਹਟ
ਲਗਾਤਾਰ ਤਣਾਅ, ਚਿੰਤਾ ਅਤੇ ਘਬਰਾਹਟ ਮਹਿਸੂਸ ਹੋਣਾ ਇਸ ਹਾਰਟ ਅਟੈਕ ਦੇ ਲੱਛਣ ਹਨ।
5. ਜ਼ਿਆਦਾ ਪਸੀਨਾ ਆਉਣਾ
ਕਸਰਤ ਜਾਂ ਫਿਰ ਸੈਰ ਕਰਨ ''ਤੇ ਪਸੀਨਾ ਆਉਣਾ ਆਮ ਗੱਲ ਹੈ ਪਰ ਬਿਨਾਂ ਕਿਸੇ ਕਾਰਨ ਜ਼ਿਆਦਾ ਪਸੀਨਾ ਆਏ ਤਾਂ ਇਹ ਵੀ ਹਾਰਟ ਅਟੈਕ ਆਉਣ ਦੀ ਨਿਸ਼ਾਨੀ ਹੋ ਸਕਦਾ ਹੈ।
6. ਪੈਰਾਂ ਅਤੇ ਸਰੀਰ ਦੇ ਦੂਜੇ ਹਿੱਸਿਆਂ ''ਚ ਸੋਜ
ਜਦੋਂ ਦਿਲ ਨੂੰ ਸਰੀਰ ਦੇ ਬਾਕੀ ਹਿੱਸਿਆਂ ''ਚ ਖੂਨ ਪਹੁੰਚਾਉਣ ''ਚ ਮੁਸ਼ਕਲ ਆਉਂਦੀ ਹੈ ਤਾਂ ਬਾਕੀ ਸ਼ਿਰਾਵਾਂ ਫੁੱਲ ਜਾਂਦੀਆਂ ਹਨ ਅਤੇ ਉਨ੍ਹਾਂ ''ਚ ਸੋਜ ਆ ਜਾਂਦੀ ਹੈ। ਸਰੀਰ ''ਚ ਸੋਜ ਹਾਰਟ ਅਟੈਕ ਆਉਣ ਦਾ ਸੰਕੇਤ ਹੋ ਸਕਦਾ ਹੈ।
7. ਹਾਰਟਬੀਟ ਤੇਜ਼ ਹੋਣਾ
ਜੇਕਰ ਕਈ ਦਿਨਾਂ ਤੋਂ ਤੁਹਾਡੀ ਨਬਜ਼ ਅਤੇ ਧੜਕਨ ਲਗਾਤਾਰ ਤੇਜ਼ ਗਤੀ ਨਾਲ ਚੱਲ ਰਹੀ ਹੈ ਤਾਂ ਇਸ ਨੂੰ ਨਜ਼ਰ ਅੰਦਾਜ਼ ਨਾ ਕਰੋ। ਕਿਸੇ ਚੰਗੇ ਡਾਕਟਰ ਦੀ ਸਲਾਹ ਲਓ।