900 ਕਰੋੜ ਦੀ ਪੇਟਿੰਗ,ਜਾਣੋ ਕੀ ਹੈ ਇਸ ''ਚ ਖਾਸ

Sunday, Jan 29, 2017 - 11:02 AM (IST)

900 ਕਰੋੜ ਦੀ ਪੇਟਿੰਗ,ਜਾਣੋ ਕੀ ਹੈ ਇਸ ''ਚ ਖਾਸ

ਮੁੰਬਈ—ਨਿਊਯਾਰਕ ''ਚ ਇੱਕ ਨਿਲਾਮੀ ਦੌਰਾਨ ਬੇਕਨ ਦੀ ਪੇਟਿੰਗ ''ਥ੍ਰੀ ਸਟੱਡੀਜ਼ ਆਫ ਲੁਸੀਅਨ ਫਰਾਇਡ'' ਨੂੰ 14.2 ਡਾਲਰ (ਲਗਭਗ 900 ਕਰੋੜ ਰੁਪਏ) ਵਿੱਚ ਵੇਚਿਆ ਗਿਆ ਸੀ। ਲੁਸਿਅਨ ਫਰਾਇਡ ਬੇਕਨ ਦੇ ਦੋਸਤ ਸੀ ਅਤੇ ਉਹਨਾਂ ਇਸ ਪੇਟਿੰਗ ਨੂੰ 1969 ਵਿੱਚ ਬਣਾਇਆ ਸੀ। ਇਸ ਨੂੰ ਬੇਕਨ ਦੀਆਂ ਮਹਾਨ ਕਲਾਕ੍ਰਿਤੀ ਵਿੱਚ ਸੁਮਾਰ ਕੀਤਾ ਜਾਂਦਾ ਹੈ। ਕ੍ਰਿਸਟੀ ਨਿਲਾਮੀ ਘਰ ਨੇ ਦੱਸਿਆ ਕਿ ਇਸਨੂੰ ਮਹਿਜ 6 ਮਿੰਟਾ ਤੱਕ ਚੱਲੀ ਰੋਮਾਂਚਕ ਬੋਲੀ ਦੌਰਾਨ ਵੇਚਿਆ ਗਿਆ। ਬੇਕਨ ਨੂੰ ਉਸਦੀ ਟ੍ਰਿਪਿਟਕ ਦੇ ਲਈ ਜਾਣਿਆ ਜਾਂਦਾ ਹੈ, ''ਥ੍ਰੀ ਸਟੱਡੀਜ਼ ਆਫ ਲੁਸਿਅਨ ਫਰਾਇਡ'' ਨੂੰ Àਸਨੇ 1969 ਵਿੱਚ ਲੰਦਨ ਦੇ ਰਾਇਲ ਕਾਲੇਜ ਆਫ ਆਟਰਸ ਵਿੱਚ ਬਣਾਇਆ ਗਿਆ ਸੀ। ਇਸ ਤੋਂ ਪਹਿਲਾਂ ਉਸਦਾ   ਸਟੂਡਿਓ ਅੱਗ ਨਾਲ ਪੂਰੀ ਤਰ੍ਹਾਂ ਤਬਾਹ ਹੋ ਗਿਆ ਸੀ ।ਕ੍ਰਿਸਟੀ ਦੀ ਯੂਰਪੀ ਸ਼ਾਖਾ ਵਿੱਚ ਯੁੱਧ ਤੋਂ ਬਾਅਦ ਅਤੇ ਸਮਕਾਲੀਨ ਕਲਾ ਦੇ ਪ੍ਰਮੁੱਖ ਫਰਾਂਸਿਸ ਆਉਟਰੇਡ ਨੇ ਕਿਹਾ ਕਿ ਇਹ ਕੰਮ ਵਾਸਤਵ ਵਿੱਚ ਮਾਸਟਰ ਪੀਸ ਸੀ ਅਤੇ ਇਹ ਮੌਜੂਦਾ ਪੀੜੀ ਵਿੱਚ ਨਿਲਾਮੀ ਦੇ ਲਈ ਆਈ ਮਹਾਨਤਮ ਪੇਂਟਿੰਗ ਵਿਚੋਂ ਇੱਕ ਹੈ। ਉਹਨਾਂ ਕਿਹਾ ਇਸ ਤੋਂ ਬੇਕਨ ਅਤੇ ਫਰਾਇਡ ਦੀ ਦੋਸਤੀ ਦੇ ਬਾਰੇ ਵੀ ਪਤਾ ਚੱਲਦਾ ਹੈ। ਇਸ ਦੋਵਾਂ ਕਲਾਕਾਰਾਂ ਵਿੱਚ ਰਚਨਾਤਮਕ ਅਤੇ ਭਾਵਨਾਤਮਕ ਸੰਬੰਧਾਂ ਨੂੰ ਸਮਰਪਿਤ ਹੈ। ਦੋਵੇਂ ਕਲਾਕਾਰ 1945 ਵਿੱਚ ਮਿਲੇ ਸਨ ਅਤੇ ਗਹਿਰੇ ਦੋਸਤ ਬਣ ਗਏ । Àਹਨਾਂ ਨੇ ਕਈ ਮੌਕਿਆਂ ਉਪਰ ਇੱਕ ਦੂਸਰੇ ਦੀਆਂ ਪੇਟਿੰਗ ਬਣਾਈਅ। ਪਰ ਖਰੀਦਾਰ ਦਾ ਨਾਮ ਗੁਪਤ ਰੱਖਿਆ ਗਿਆ ਹੈ।

 


Related News