ਪਿਆਰ 'ਚ ਪਏ 50 ਫੀਸਦੀ ਜੋੜੇ ਸਰੀਰਕ ਸਬੰਧ ਬਣਾਉਣ ਲਈ ਕਰਦੇ ਹਨ ਇੰਨਾ ਇਤਜ਼ਾਰ

08/07/2019 9:02:13 PM

ਨਵੀਂ ਦਿੱਲੀ—  ਕਿਸੇ ਨੂੰ ਪਸੰਦ ਕਰਨਾ ਇਨਸਾਨ ਦੇ ਇਮੋਸ਼ਨ 'ਤੇ ਨਿਰਭਰ ਕਰਦਾ ਹੈ। ਜਦੋਂ ਤੁਸੀਂ ਕਿਸੇ ਨੂੰ ਪਸੰਦ ਕਰਦੇ ਹੋ ਤਾਂ ਉਸ ਨਾਲ ਗੱਲ ਕਰਦਿਆਂ ਹੀ ਇਕ ਰਿਸ਼ਤਾ ਜਿਹਾ ਬਣ ਜਾਂਦਾ ਹੈ। ਇਸ ਰਿਸ਼ਤੇ 'ਚ ਸ਼ੇਅਰਿੰਗ ਤੇ ਪਿਆਰ ਹੁੰਦਾ ਹੈ। ਫਿਰ ਹੌਲੀ-ਹੌਲੀ ਇਸ ਰਿਸ਼ਤੇ 'ਚ 'ਇੰਟੀਮੇਸੀ' ਪੈਦਾ ਹੋਣ ਲੱਗਦੀ ਹੈ। ਅਜਿਹੇ 'ਚ ਇਸ ਵਿਸ਼ੇ 'ਤੇ ਮਾਹਰਾਂ ਨੇ ਦੱਸਿਆ ਕਿ ਅਖਿਰ ਡੇਟਿੰਗ ਤੋਂ ਕਿੰਨੇ ਦਿਨਾਂ ਤੱਕ ਸਰੀਰਕ ਸਬੰਧਾਂ ਬਾਰੇ ਗੱਲ ਕੀਤੀ ਜਾ ਸਕਦੀ ਹੈ।

ਆਨਲਾਈਨ ਮੈਡੀਕਲ ਕੰਸਲਟੇਸ਼ਨ ਸਰਵਿਸ ਨੇ ਇਸ ਵਿਸ਼ੇ 'ਤੇ ਇਕ ਰਿਸਰਚ ਕੀਤੀ ਹੈ। ਇਸ ਰਿਸਰਚ 'ਚ ਅਮਰੀਕਾ ਤੇ ਯੂਰਪ ਦੇ ਲੋਕਾਂ ਨੇ ਹਿੱਸਾ ਲਿਆ ਤੇ ਸਰਵੇ 'ਚ ਸ਼ਾਮਲ ਕਰੀਬ 50 ਫੀਸਦੀ ਲੋਕਾਂ ਨੇ ਕਿਹਾ ਕਿ ਉਨ੍ਹਾਂ ਨੇ ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਇਕ ਮਹੀਨੇ ਦਾ ਇੰਤਜ਼ਾਰ ਕੀਤਾ ਹੈ। ਉਥੇ ਹੀ 21 ਫੀਸਦੀ ਲੋਕਾਂ ਨੇ ਡੇਟਿੰਗ ਪਾਰਟਨਰ ਨਾਲ ਪਹਿਲੀ ਵਾਰ ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ 6 ਮਹੀਨਿਆਂ ਦਾ ਇੰਤਜ਼ਾਰ ਕੀਤਾ।

ਸਰਵੇ 'ਚ ਸ਼ਾਮਲ ਲੋਕਾਂ ਨੇ ਇਸ ਗੱਲ ਨੂੰ ਵੀ ਸਵਿਕਾਰ ਕੀਤਾ ਕਿ ਪਹਿਲੀ ਵਾਰ ਸਰੀਰਕ ਸਬੰਧ ਬਣਾਉਣ ਤੋਂ ਪਹਿਲਾਂ ਕੁਝ ਦਿਨਾਂ ਤੱਕ ਇੰਤਜ਼ਾਰ ਕਰਨਾ ਚਾਹੀਦਾ ਹੈ। ਜਲਦਬਾਜ਼ੀ ਦਿਖਾਉਣ ਨਾਲ ਉਨ੍ਹਾਂ ਦੇ ਰਿਲੇਸ਼ਨ 'ਚ ਦਰਾਰ ਵੀ ਪੈਦਾ ਹੋ ਸਕਦੀ ਹੈ। ਮਾਹਰਾਂ ਦੀ ਮੰਨੀਏ ਤਾਂ ਜੇਕਰ ਦੋ ਲੋਕ ਸਰੀਰਕ ਸਬੰਧ ਬਣਾਉਣਾ ਚਾਹੁੰਦੇ ਹਨ ਤੇ ਦੋਵੇਂ ਬਾਲਗ ਹਨ ਤਾਂ ਇਹ ਉਨ੍ਹਾਂ ਵਿਚਾਲੇ ਆਪਸੀ ਸਹਿਮਤੀ ਨਾਲ ਹੋਣਾ ਚਾਹੀਦਾ ਹੈ। ਜੇਕਰ ਦੋਵਾਂ 'ਚੋਂ ਕੋਈ ਇਕ ਪਹਿਲ ਕਰਦਾ ਹੈ ਦੂਜਾ ਇਸ 'ਚ ਸਹਿਜ ਮਹਿਸੂਸ ਨਾ ਕਰੇ ਤਾਂ ਉਸ ਨੂੰ ਜਲਦਬਾਜ਼ੀ ਨਹੀਂ ਕਰਨੀ ਚਾਹੀਦੀ।


Baljit Singh

Content Editor

Related News