ਅਨੋਖੀ ਪਰੰਪਰਾ ਇੱਥੇ 5 ਭਰਾਵਾਂ ਦੀ ਹੈ ਇਕੋ ਪਤਨੀ

04/18/2018 4:11:27 PM

ਨਵੀਂ ਦਿੱਲੀ— ਵਿਆਹ ਦੇ ਬਾਅਦ ਸਿਰਫ ਇਕ ਪਰੰਪਰਾ ਹੀ ਨਹੀਂ ਸਗੋਂ ਹਰ ਧਰਮ ਦੀ ਸੱਭਿਅਤਾ 'ਚ ਇਸ ਨੂੰ ਸਭ ਤੋਂ ਪਵਿੱਤਰ ਬੰਧਨ ਮੰਨਿਆ ਗਿਆ ਹੈ। ਇਸ ਰਿਸ਼ਤੇ 'ਚ ਜੁੜ ਕੇ ਪਤੀ-ਪਤਨੀ ਜੀਵਨਭਰ ਲਈ ਇਕ-ਦੂਜੇ ਦੇ ਹੋ ਜਾਂਦੇ ਹਨ ਅਤੇ ਹਮੇਸ਼ਾ ਇਕ-ਦੂਜੇ ਦਾ ਦੁੱਖ-ਸੁੱਖ ਵੰਡਦੇ ਹਨ। ਭਾਰਤ 'ਚ ਕਿਸੇ ਵੀ ਔਰਤ ਜਾਂ ਮਰਦ ਨੂੰ ਇਕ ਤੋਂ ਜ਼ਿਆਦਾ ਵਿਆਹ ਕਰਨ ਦੀ ਅਨੁਮਤੀ ਨਹੀਂ ਹੈ ਪਰ ਅੱਜ ਅਸੀਂ ਤੁਹਾਨੂੰ 5 ਵਿਆਹ ਕਰਨ ਵਾਲੀ ਇਕ ਔਰਤ ਬਾਰੇ ਦੱਸਣ ਜਾ ਰਹੇ ਹਾਂ।
ਸੱਤਯੁੱਗ ਦੀ ਦ੍ਰੌਪਦੀ ਦੇ ਬਾਰੇ ਤਾਂ ਹਰ ਕੋਈ ਜਾਣਦਾ ਹੈ ਪਰ ਅੱਜ ਅਸੀਂ ਕਤਯੁੱਗ ਦੀ ਦ੍ਰੌਪਦੀ ਦੇ ਬਾਰੇ 'ਚ ਗੱਲ ਕਰਨ ਲੱਗੇ ਹਾਂ। ਜਿਸ ਤਰ੍ਹਾਂ ਦ੍ਰੌਪਦੀ ਨੇ ਇਕ ਹੀ ਪਰਿਵਾਰ ਦੇ ਪੰਚ ਭਰਾਵਾਂ ਨਾਲ ਵਿਆਹ ਕੀਤਾ ਸੀ, ਉਸੇ ਤਰ੍ਹਾਂ ਇਸ ਔਰਤ ਨੇ ਵੀ ਠੀਕ ਉਂਝ ਹੀ ਕੀਤਾ ਹੈ। ਉੱਤਰ ਭਾਰਤ 'ਚ ਰਹਿਣ ਵਾਲੀ ਇਸ ਔਰਤ ਨੇ ਇਕ ਨਹੀਂ ਸਗੋਂ 5 ਭਰਾਵਾਂ ਨਾਲ ਵਿਆਹ ਕੀਤਾ ਹੈ।

ਉਤਰ ਪ੍ਰਦੇਸ਼ ਦੇਹਰਾਦੂਨ ਦੇ ਇਕ ਛੋਟੇ ਜਿਹੇ ਪਿੰਡ 'ਚ ਰਹਿਣ ਵਾਲੀ 21 ਸਾਲ ਦੀ ਰਜੋ ਦਾ ਵਿਆਹ 5 ਭਰਾਵਾਂ ਦੇ ਨਾਲ ਹੋਇਆ ਹੈ। ਅਸਲ 'ਚ ਰਜੋ ਦਾ 5 ਭਰਾਵਾਂ ਨਾਲ ਵਿÎਆਹ ਇਕ ਪਰੰਪਰਾ ਦੇ ਚਲਦੇ ਹੋਇਆ ਹੈ। ਉਨ੍ਹਾਂ ਦੇ ਪਿੰਡ 'ਚ ਇਹ ਪ੍ਰਥਾ ਸਰਦੀਆਂ 'ਤੋਂ ਚਲੀ ਆ ਰਹੀ ਹੈ। ਪੁਰਾਣਾਂ ਦੀ ਮੰਨੀਏ ਤਾਂ ਸੱਤਯੁੱਗ 'ਚ ਦ੍ਰੌਪਦੀ ਨੇ ਪੰਚ ਭਰਾਵਾਂ ਨਾਲ ਵਿਆਹ ਕੀਤਾ ਸੀ, ਜਿਸ ਤੋਂ ਪ੍ਰੇਰਿਰਤ ਹੋ ਕੇ ਇਹ ਪ੍ਰਥਾ ਕਈ ਸਾਲਾਂ 'ਤੋਂ ਚਲਦੀ ਆ ਰਹੀ ਹੈ।
ਇਸ ਪਰੰਪਰਾ ਦੇ ਮੁਤਾਬਕ ਲੜਕੀ ਨੂੰ ਆਪਣੇ ਪਤੀ ਦੇ ਨਾਲ-ਨਾਲ ਉਸ ਦੇ ਭਰਾਵਾਂ ਨਾਲ ਵੀ ਵਿਆਹ ਕਰਨਾ ਪੈਂਦਾ ਹੈ। ਰਜੋ ਆਪਣੇ 5 ਪਤੀਆਂ ਨਾਲ ਬਹੁਤ ਖੁਸ਼ ਹੈ ਅਤੇ ਉਹ ਉਨ੍ਹਾਂ ਨਾਲ ਬਰਾਬਰ ਸਮਾਂ ਬਿਤਾਉਂਦੀ ਹੈ। ਇਸ ਗੱਲ ਨੂੰ ਲੈ ਕੇ ਉਸ ਦੇ ਵਿਚ ਕਦੇ ਵੀ ਜਲਣ ਦੀ ਭਾਵਨਾ ਵੀ ਨਹੀਂ ਆਉਂਦੀ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਇਸ ਗੱਲ ਨੂੰ ਲੈ ਕੇ ਕਾਫੀ ਖੁਸ਼ ਹੈ ਕਿ ਉਨ੍ਹਾਂ ਦੇ 5 ਪਤੀ ਹਨ ਅਤੇ ਉਸ ਨੂੰ 5 ਪਤੀਆਂ ਦਾ ਪਿਆਰ ਮਿਲਦਾ ਹੈ।

 


Related News