ਚਿਹਰੇ ''ਤੇ ਲਗਾਓਗੇ ਇਹ 4 ਆਯੁਰਵੈਦਿਕ ਹਰਬਸ ਤਾਂ ਭੁੱਲ ਜਾਓਗੇ ਬਾਕੀ ਬਿਊਟੀ ਟ੍ਰੀਟਮੈਂਟ

09/15/2019 5:15:14 PM

ਅੱਜ ਕੱਲ ਦੇ ਲਾਈਫਸਟਾਈਲ ਦੀ ਵਜ੍ਹਾ ਨਾਲ ਹਰ ਲੜਕੀ ਸੋਚਦੀ ਹੈ ਕਿ ਕੁਦਰਤੀ ਖੂਬਸੂਰਤ ਹੋਣਾ ਬਹੁਤ ਮੁਸ਼ਕਿਲ ਹੈ। ਇਸ ਲਈ ਉਹ ਮਹਿੰਗੇ ਬਿਊਟੀ ਟ੍ਰੀਟਮੈਂਟ ਅਤੇ ਪ੍ਰੋਡੈਕਟਸ ਦੀ ਵਰਤੋਂ ਕਰਦੀ ਹੈ। ਪਰ ਇਨ੍ਹਾਂ ਸਭ ਨਾਲ ਉਨ੍ਹਾਂ ਦੇ ਚਿਹਰੇ 'ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ। ਕਈ ਵਾਰ ਤਾਂ ਗਲੋ ਆਉਣ ਦੀ ਬਜਾਏ ਸਕਿਨ 'ਤੇ ਕਾਲਾਪਣ ਛਾਅ ਜਾਂਦਾ ਹੈ। ਦਾਗ-ਧੱਬੇ ਨਾਲ ਪੂਰਾ ਫੇਸ ਭਰ ਜਾਂਦਾ ਹੈ। ਇਥੇ ਤੱਕ ਦੀ ਚਿਹਰੇ ਦੀ ਰੰਗਤ ਵੀ ਗਾਇਬ ਹੋ ਜਾਂਦੀ ਹੈ। ਅਜਿਹੇ 'ਚ ਇਸ ਉਲਝਣ 'ਚੋਂ ਨਿਕਲਣ ਲਈ ਤੁਹਾਨੂੰ ਆਯੁਰਵੈਦਿਕ ਹਰਬਸ ਦੀ ਮਦਦ ਨਾਲ ਆਪਣੇ ਫੇਸ ਦੀ ਪੁਰਾਣੀ ਰੰਗਤ ਵਾਪਸ ਲਿਆ ਸਕਦੇ ਹੋ। ਚੱਲੋ ਤੁਹਾਨੂੰ 4 ਅਜਿਹੇ ਹਰਬਸ ਦੇ ਬਾਰੇ 'ਚ ਦੱਸਦੇ ਹਾਂ ਜੋ ਤੁਹਾਡੇ ਚਿਹਰੇ ਦੇ ਗਲੋ ਨੂੰ ਦੁਬਾਰਾ ਲੈ ਆਉਣਗੇ।
ਐਲੋਵੇਰਾ

ਸਭ ਤੋਂ ਪਹਿਲੀ ਗੱਲ ਇਹ ਹੈ ਕਿ ਐਲੋਵੇਰਾ ਹਰ ਸਕਿਨ ਟਾਈਪ 'ਤੇ ਸ਼ੂਟ ਕਰਦੀ ਹੈ। ਜੇਕਰ ਸਕਿਨ ਆਇਲੀ ਹੈ ਤਾਂ ਇਹ ਜੈੱਲ ਦੀ ਤਰ੍ਹਾਂ ਕੰਮ ਕਰਦਾ ਹੈ। ਜੇਕਰ ਸਕਿਨ ਰੁਖੀ ਹੈ ਤਾਂ ਇਸ ਦੇ ਤੱਤ ਸਕਿਨ ਨੂੰ ਮਾਇਸਚੁਰ ਕਰਨ 'ਚ ਕੰਮ ਆਉਂਦੇ ਹਨ। ਇਹ ਸਕਿਨ ਦੀ ਡੈੱਡ ਸੈੱਲਸ ਨੂੰ ਹਟਾਉਂਦਾ ਹੈ ਜਿਸ ਨਾਲ ਚਿਹਰੇ ਦੀ ਗੰਦੀ ਪਰਤ ਸਾਫ ਹੋ ਜਾਂਦੀ ਹੈ ਅਤੇ ਚਿਹਰੇ 'ਤੇ ਕੁਦਰਤੀ ਗਲੋ ਆਉਂਦਾ ਹੈ। ਇਥੇ ਤੱਕ ਕਿ ਰੋਜ਼ ਐਲੋਵੇਰਾ ਲਗਾਉਣ ਨਾਲ ਸਕਿਨ ਦੀਆਂ ਬਹੁਤ ਸਾਰੀਆਂ ਪ੍ਰੇਸ਼ਾਨੀਆਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।

PunjabKesari
ਕੇਸਰ
ਕਿਸੇ ਨੇ ਸਹੀ ਹੀ ਕਿਹਾ ਕਿ ਗਰਭਵਤੀ ਔਰਤ ਕੇਸਰ ਦਾ ਦੁੱਧ ਪੀਵੇਗੀ ਤਾਂ ਬੱਚਾ ਗੋਰਾ ਹੋਵੇਗਾ। ਅਜਿਹਾ ਇਸ ਲਈ ਕਿਹਾ ਜਾਂਦਾ ਹੈ ਕਿਉਂਕਿ ਕੇਸਰ ਮੇਲਾਨਿਨ ਦੀ ਸ਼ੁਰੂਆਤ ਨੂੰ ਘੱਟ ਕਰਦਾ ਹੈ। ਦੱਸ ਦੇਈਏ ਕਿ ਮੇਲਾਨਿਨ ਨਾਲ ਸਰੀਰ 'ਚ ਸਾਂਵਲਾਪਨ ਆਉਂਦਾ ਹੈ। ਕੇਸਰ ਸਕਿਨ ਦੀ ਨਮੀ ਨੂੰ ਬਣਾਏ ਰੱਖਣ 'ਚ ਯੋਗ ਹੈ। ਇਸ ਨਾਲ ਚਿਹਰੇ ਦਾ ਗਲੋ ਬਣਿਆ ਰਹਿੰਦਾ ਹੈ।

PunjabKesari
ਨਿੰਮ
ਕਿਸੀ ਪ੍ਰਚਾਰ 'ਚ ਨਿੰਮ ਨੂੰ ਚਿਹਰੇ ਤੋਂ ਸਾਰੀ ਗੰਦਗੀ ਸਾਫ ਕਰਨ ਦਾ ਕ੍ਰੈਡਿਟ ਦਿੱਤਾ ਗਿਆ ਸੀ। ਇਹ ਬਿਲਕੁੱਲ ਸਹੀ ਹੈ ਕਿਉਂਕਿ ਨਿੰਮ 'ਚ ਕੀਟਾਣੂ ਮਾਰਨ ਦੀ ਯੋਗਤਾ ਹੁੰਦੀ ਹੈ। ਇਹ ਤੁਹਾਡੀ ਸਕਿਨ ਨੂੰ ਸਾਫ ਕਰਦਾ ਹੈ ਅਤੇ ਚਿਹਰੇ 'ਤੇ ਗਲੋ ਲਿਆਉਣ 'ਚ ਮਦਦ ਕਰਦਾ ਹੈ।

PunjabKesari
ਚੰਦਨ
ਤੁਹਾਡੀ ਸਕਿਨ ਕਈ ਵਾਰ ਜਲਨ ਲੱਗਦੀ ਹੈ ਜਾਂ ਅਜਿਹਾ ਲੱਗਦਾ ਹੈ ਕਿ ਗੱਲ੍ਹਾਂ 'ਚੋਂ ਹੀਟ ਨਿਕਲ ਰਹੀ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਖਰਾਬ ਵਾਤਾਵਰਣ ਦੇ ਕਾਰਨ ਸਕਿਨ ਵੱਖ-ਵੱਖ ਰਿਐਕਸ਼ਨ ਦੇਣਾ ਸ਼ੁਰੂ ਕਰ ਦਿੰਦੀ ਹੈ। ਅਜਿਹੇ 'ਚ ਚੰਦਨ ਤੁਹਾਡੇ ਚਿਹਰੇ ਨੂੰ ਕੂਲਿੰਗ ਪ੍ਰਦਾਨ ਕਰਦਾ ਹੈ।


Aarti dhillon

Content Editor

Related News