30 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਖਾਓ ਇਹ ਭੋਜਨ

Thursday, Feb 23, 2017 - 10:10 AM (IST)

30 ਸਾਲ ਦੀ ਉਮਰ ਤੋਂ ਬਾਅਦ ਜ਼ਰੂਰ ਖਾਓ ਇਹ ਭੋਜਨ

ਜਲੰਧਰ— 30 ਸਾਲ ਦੀ ਉਮਰ ਤੋਂ ਬਾਅਦ ਸਰੀਰ ''ਚ ਬਹੁਤ ਪਰਿਵਰਤਨ ਆਉਂਦੇ ਹਨ, ਸਰੀਰ ਨੂੰ ਕਈ ਤਰ੍ਹਾਂ ਦੀਆਂ ਬੀਮਾਰੀਆਂ ਲੱਗ ਜਾਂਦੀਆਂ ਹਨ। ਇਨ੍ਹਾਂ ''ਚ ਜੋੜਾ ਦਾ ਦਰਦ ਆਮ ਸੁਣਨ ''ਚ ਆਉਂਦਾ ਹੈ। ਇਸ ਲਈ 30 ਸਾਲ ਤੋਂ ਬਾਅਦ ਆਪਣੇ ਖਾਣ-ਪੀਣ ''ਚ ਪਰਿਵਰਤਨ ਕਰਨਾ ਬਹੁਤ ਜ਼ਰੂਰੀ ਹੈ, ਫਾਸਟ-ਫੂਡ ਨੂੰ ਛੱਡ ਕੇ ਸਿਹਤਮੰਦ ਚੀਜ਼ਾਂ ਖਾਣ ਦੀ ਜ਼ਰੂਰਤ ਹੁੰਦੀ ਹੈ, ਤਾਂਕਿ ਸਰੀਰ ਮਜ਼ਬੂਤ ਬਣਿਆ ਰਹੇ। ਅੱਜ ਅਸੀਂ ਤੁਹਾਨੂੰ ਕੁੱਝ ਇਸ ਤਰ੍ਹਾਂ ਦੇ ਭੋਜਨ ਬਾਰੇ ਦੱਸਣ ਜਾ ਰਹੇ ਹਾਂ ਜਿਸ ਨੂੰ 30 ਸਾਲ ਦੀ ਉਮਰ ਤੋਂ ਬਾਅਦ ਆਪਣੀ ਖ਼ੁਰਾਕ ''ਚ ਸ਼ਾਮਿਲ ਕਰਨਾ ਚਾਹੀਦਾ ਹੈ। 
1. ਬਦਾਮ
ਬਦਾਮ ''ਚ ਰਾਬੋਫਲੇਬਿਨ ਹੁੰਦਾ ਹਨ, ਜੋ ਦਿਮਾਗ ਨੂੰ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ, ਨਾਲ ਹੀ ਵੱਧਦੀ ਉਮਰ ''ਚ ਭੁੱਲਣ ਦੀ ਬੀਮਾਰੀ ਨੂੰ  ਵੀ ਖਤਮ ਕਰਦਾ ਹੈ।  
2. ਦਹੀਂ
ਦਹੀਂ ਹਾਜ਼ਮਾ ਠੀਕ ਕਰਦਾ ਹੈ, ਇਸ ਨਾਲ ਸਰੀਰ ਹਾਈਡ੍ਰੇਟ ਹੁੰਦਾ ਹੈ। ਇਸ ਦੇ ਨਾਲ ਚਮੜੀ ''ਤੇ ਵਾਲ ਵੀ ਸਿਹਤਮੰਦ ਬਣੇ ਰਹਿੰਦੇ ਹਨ। 
3. ਅੰਡਾ
ਅੰਡੇ ''ਚ ਮੌਜੂਦ ਪ੍ਰੋਟੀਨ ''ਤੇ ਵਿਟਾਮਿਨ ਮਸਲ ਨੂੰ ਸਿਹਤਮੰਦ ਬਣਾਉਂਦੇ ਹਨ, ਇਸ ਦਾ ਇਸਤੇਮਾਲ ਕਰਨ ਨਾਲ ਅੱਖਾਂ ਦੀ ਰੋਸ਼ਨੀ ਵੀ ਤੇਜ਼ ਹੁੰਦੀ ਹੈ। 
4. ਅੋਟਸ
ਇਸ ''ਚ ਬੀਟਾ ਗਲੂਕੇਂਜ ਫਾਈਬਰ ਹੁੰਦੇ ਹਨ, ਜੋ ਸਰੀਰ ''ਚ ਖਰਾਬ ਕੋਲੈਸਟਰੌਲ ਨੂੰ ਬਣਨ ਤੋਂ ਰੋਕਦੇ ਹਨ ''ਤੇ ਦਿਲ ਦੀ ਬੀਮਾਰੀ ਤੋਂ ਬਚਾਉਂਦੇ ਹਨ। 
5. ਟਮਾਟਰ
ਟਮਾਟਰ ''ਚ ਫਾਈਬਰ ਬਹੁਤ ਜ਼ਿਆਦਾ ਹੁੰਦਾ ਹੈ, ਜੋ ਭਾਰ ਨੂੰ ਘੱਟ ਰੱਖਦਾ ਹੈ ''ਤੇ ਜੋੜਾ ਦੇ ਦਰਦ ਨੂੰ ਦੂਰ ਕਰਦਾ ਹੈ।


Related News