ਔਰਤਾਂ ਨੂੰ ਸਟਾਈਲਿਸ਼ ਲੁੱਕ ਦੇ ਰਹੀ ‘ਪਲੇਨ ਸਾੜ੍ਹੀ’
Tuesday, Sep 10, 2024 - 04:43 PM (IST)
ਜਲੰਧਰ- ਔਰਤਾਂ ਨੂੰ ਕੱਪੜਿਆਂ ਵਿਚ ਪੱਛਮੀ ਪਹਿਰਾਵੇ ਦੇ ਨਾਲ-ਨਾਲ ਇੰਡੀਅਨ ਡਰੈੱਸ ਪਹਿਨਣਾ ਵੀ ਪਸੰਦ ਹੁੰਦਾ ਹੈ। ਵਿਆਹ, ਪਾਰਟੀ, ਕਰਵਾ ਚੌਥ ਵਰਗੇ ਖਾਸ ਮੌਕਿਆਂ ’ਤੇ ਜ਼ਿਆਦਾਤਰ ਔਰਤਾਂ ਭਾਰਤੀ ਪਹਿਰਾਵਾ ਪਹਿਣਦੀਆਂ ਹਨ। ਔਰਤਾਂ ਭਾਰਤੀ ਪਹਿਰਾਵੇ ਵਿਚ ਸਾੜ੍ਹੀ ਪਹਿਨਣਾ ਪਸੰਦ ਕਰਦੀਆਂ ਹਨ ਅਤੇ ਇਹੀ ਕਾਰਨ ਹੈ ਕਿ ਖਾਸ ਮੌਕਿਆਂ ’ਤੇ ਔਰਤਾਂ ਨੂੰ ਸਾੜ੍ਹੀ ਵਿਚ ਦੇਖਿਆ ਜਾ ਸਕਦਾ ਹੈ। ਪਲੇਨ ਸਾੜ੍ਹੀ ਔਰਤਾਂ ਨੂੰ ਸਾਧਾਰਨ ਅਤੇ ਸਟਾਈਲਿਸ਼ ਲੁੱਕ ਦਿੰਦੀ ਹੈ।
ਦਫ਼ਤਰ, ਇੰਟਰਵਿਊ, ਮੀਟਿੰਗ, ਪਿਕਨਿਕ, ਆਊਟਿੰਗ ਅਤੇ ਸ਼ਾਪਿੰਗ ਦੌਰਾਨ ਔਰਤਾਂ ਨੂੰ ਸਿੰਪਲ ਪਲੇਨ ਸਾੜ੍ਹੀ ਵਿਚ ਦੇਖਿਆ ਜਾ ਸਕਦਾ ਹੈ ਪਰ ਵਿਆਹ ਅਤੇ ਪਾਰਟੀ ਦੌਰਾਨ ਔਰਤਾਂ ਸਾਈਨ ਅਤੇ ਸ਼ਿਮਰੀ ਪਲੇਨ ਸਾੜ੍ਹੀ ਪਹਿਨਣਾ ਪਸੰਦ ਕਰ ਰਹੀਆਂ ਹਨ।
ਦੂਜੇ ਪਾਸੇ ਕਈ ਔਰਤਾਂ ਨੂੰ ਵੀ ਵਿਆਹਾਂ, ਪਾਰਟੀਆਂ ਅਤੇ ਹੋਰ ਮੌਕਿਆਂ ’ਤੇ ਪਲੇਨ ਸਾੜ੍ਹੀਆਂ ਵਿਚ ਵੀ ਦੇਖਿਆ ਜਾ ਸਕਦਾ ਹੈ। ਅੱਜਕੱਲ ਫਰਿਲਸ ਡਿਜ਼ਾਈਨ ਦੀਆਂ ਪਲੇਨ ਸਾੜ੍ਹੀਆਂ ਦਾ ਟਰੈਂਡ ਹੈ। ਇਨ੍ਹਾਂ ਸਾੜ੍ਹੀਆਂ ਵਿਚ ਦੋਨੋਂ ਪਾਸੇ ਫਰਿਲ ਲੱਗੀ ਹੁੰਦੀ ਹੈ ਜੋ ਔਰਤਾਂ ਨੂੰ ਵੱਖਰੀ ਲੁੱਕ ਦਿੰਦੀਆਂ ਹਨ ਅਤੇ ਆਕਰਸ਼ਕ ਬਣਾਉਂਦੀਆਂ ਹਨ।
ਔਰਤਾਂ ਫਰਿਲ ਡਿਜ਼ਾਈਨ ਦੀਆਂ ਪਲੇਨ ਸਾੜ੍ਹੀਆਂ ਪਾਰਟੀ ਅਤੇ ਵਿਆਹ ’ਚ ਜ਼ਿਆਦਾ ਪਹਿਨ ਰਹੀਆਂ ਹਨ। ਪਲੇਨ ਸਾੜ੍ਹੀਆਂ ਦੇ ਨਾਲ ਹੇਅਰ ਸਟਾਈਲ ਵਿਚ ਔਰਤਾਂ ਨੂੰ ਓਪਨ ਹੇਅਰ, ਬਨ ਅਤੇ ਪੌਨੀ ਕੀਤੇ ਦੇਖਿਆ ਜਾ ਸਕਦਾ ਹੈ।
ਫੁੱਟਵੇਅਰ ਵਿਚ ਔਰਤਾਂ ਪਲੇਨ ਸਾੜ੍ਹੀ ਨਾਲ ਹੀਲਸ, ਸੈਂਡਲ, ਪਲੇਟਫਾਰਮ ਹੀਲ ਆਦਿ ਪਹਿਨਣਾ ਪਸੰਦ ਕਰ ਰਹੀਆਂ ਹਨ। ਪਲੇਨ ਸਾੜ੍ਹੀ ਨਾਲ ਜ਼ਿਆਦਾਤਰ ਔਰਤਾਂ ਨੂੰ ਮੈਚਿੰਗ ਜਵੈਲਰੀ ਜਾਂ ਸਟੋਨ ਅਤੇ ਮੋਤੀਆਂ ਵਾਲੀ ਜਵੈਲਰੀ ਕੈਰੀ ਕੀਤੇ ਦੇਖਿਆ ਜਾ ਸਕਦਾ ਹੈ।