ਚੈੱਕਸ ’ਚ ਲੌਂਗ ਕੋਟ ਬਣੇ ਸਰਦੀਆਂ ਦਾ ਟ੍ਰੈਂਡ, ਔਰਤਾਂ ਕਰ ਰਹੀਆਂ ਖੂਬ ਪਸੰਦ
Friday, Jan 10, 2025 - 06:51 PM (IST)
ਅੰਮ੍ਰਿਤਸਰ (ਕਵਿਸ਼ਾ)-ਸਰਦੀਆਂ ਦੀ ਗੱਲ ਕੀਤੀ ਜਾਵੇ ਤਾਂ ਖੁਦ ਨੂੰ ਠੰਢ ਤੋਂ ਬਚਾਉਣ ਲਈ ਔਰਤਾਂ ਅਜਿਹੇ ਆਊਟਫਿੱਟ ਪਸੰਦ ਕਰਦੀਆਂ ਹਨ ਜੋ ਵਾਰਮ ਵੀ ਹੋਵੇ ਅਤੇ ਉਨ੍ਹਾਂ ਦਾ ਠੰਢ ਨਾਲ ਪੂਰੀ ਤਰ੍ਹਾਂ ਨਾਲ ਬਚਾਅ ਵੀ ਕਰੇ। ਇਸ ਦੇ ਨਾਲ ਜੇਕਰ ਆਊਟਫਿੱਟ ਦੇਖਣ ਵਿਚ ਵੀ ਆਕਰਸ਼ਿਕ ਅਤੇ ਟ੍ਰੇਂਡਿੰਗ ਹੋਵੇ ਤਾਂ ਫਿਰ ਉਸ ਦੀ ਗੱਲ ਹੀ ਨਿਰਾਲੀ ਹੋ ਜਾਂਦੀ ਹੈ। ਸਰਦੀਆਂ ਵਿਚ ਜੇਕਰ ਵੈਸਟਰਨ ਆਊਟਫਿੱਟਸ ਦੀ ਗੱਲ ਕਰੀਏ ਤਾਂ ਲੌਂਗ ਕੋਟ ਨੂੰ ਔਰਤਾਂ ਵਲੋਂ ਕਾਫੀ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ, ਕਿਉਂਕਿ ਇਹ ਇੱਕ ਤਰ੍ਹਾਂ ਨਾਲ ਠੰਢ ਨਾਲ ਪੂਰੀ ਤਰ੍ਹਾਂ ਨਾਲ ਬਚਾਅ ਕਰਦਾ ਹੈ।
ਲੌਂਗ ਕੋਟ ਜ਼ਿਆਦਾਤਰ ਤਿੰਨ-ਚਾਰ ਫੈਬ੍ਰਿਕ ਵਿਚ ਕਾਫੀ ਟ੍ਰੇਂਡ ਕਰਦੇ ਹਨ,ਜਿਨ੍ਹਾਂ ਵਿਚ ਟਵਿਡ, ਵੈਲਵੇਟ ਅਤੇ ਫਰ ਕਾਫੀ ਜ਼ਿਆਦਾ ਪ੍ਰਚਲਿਤ ਹੈ। ਇਨ੍ਹਾਂ ਵਿਚ ਵੀ ਜੇਕਰ ਗੱਲ ਕੀਤੀ ਜਾਵੇ ਤਾਂ ਲੋਂਗ ਕੋਟ ਦੀ ਤਾਂ ਟਵਿਡ ਫੈਬ੍ਰਿਕ ਨਾਲ ਤਿਆਰ ਕੀਤੇ ਗਏ ਲੋਂਗ ਕੋਟ ਕਾਫੀ ਜ਼ਿਆਦਾ ਸੋਫਿਸਟਿਕ ਲਗਾਉਂਦੇ ਹਨ।
ਇਸ ਲਈ ਔਰਤਾਂ ਨੂੰ ਟਾਵਿਡ ਫੈਬਰਿਕ ਤੋਂ ਤਿਆਰ ਕੀਤੇ ਗਏ ਲੌਂਗ ਕੋਟ ਕਾਫੀ ਜ਼ਿਆਦਾ ਪਸੰਦ ਆਉਂਦੇ ਹਨ। ਉਸ ’ਤੇ ਜੇਕਰ ਟਵਿਡ ਫ੍ਰੈਬਿਕ ਦੀ ਗੱਲ ਕੀਤੀ ਜਾਵੇ ਤਾਂ ਇਹ ਆਪਣੇ ਆਪ ਵਿਚ ਵੀ ਕਾਫੀ ਵਰਮ ਵੀ ਹੁੰਦਾ ਹੈ, ਨਾਲ ਹੀ ਨਾਲ ਦੇਖਣ ਵਿਚ ਵੀ ਆਰਕਸ਼ਕ ਲੱਗਦਾ ਹੈ। ਜੇਕਰ ਟਵਿਡ ਫੈਬ੍ਰਿਕ ਨਾਲ ਤਿਆਰ ਕੀਤੇ ਗਏ ਲੋਂਗ ਕੋਟ ਦੀ ਗੱਲ ਕੀਤੀ ਜਾਵੇ ਤਾਂ ਇਸ ਵਿਚ ਅੱਜ-ਕੱਲ ਔਰਤਾਂ ਨੂੰ ਚੈੱਕਸ ਕਾਫੀ ਪਸੰਦ ਆ ਰਹੇ ਹਨ।