...ਤਾਂ ਕਿ ਬੱਚਿਆਂ ਨੂੰ ਹਰ ਵਾਰ ‘ਗਰਮੀਆਂ ਦੀਆਂ ਛੁੱਟੀਆਂ’ ਦੀ ਉਡੀਕ ਰਹੇ

06/29/2024 12:24:46 PM

ਸਮਾਂ ਬਦਲਿਆ, ਸਦੀਆਂ ਬਦਲੀਆਂ ਪਰ ਅੱਜ ਵੀ ਹਰ ਬੱਚੇ ਨੂੰ ਉਸੇ ਤਰ੍ਹਾਂ ਗਰਮੀਆਂ ਦੀਆਂ ਛੁੱਟੀਆਂ  ਦੀ ਉਡੀਕ ਰਹਿੰਦੀ ਹੈ, ਜਿਵੇਂ ਕਦੇ ਸਾਨੂੰ ਹੁੰਦੀ ਸੀ। ਇਨ੍ਹੀਂ ਦਿਨੀਂ ਦਾ ਬੱਚੇ ਇਸ ਲਈ ਬੇਚੈਨ ਹੋ ਕੇ ਉਡੀਕ ਕਰਦੇ ਹਨ, ਗਰਮੀ ਦੀ ਇੰਨੀਆਂ ਲੰਬੀਆਂ ਛੁੱਟੀਆਂ ਦੀ ਕਿ ਛੁੱਟੀਆਂ ਹੋਣਗੀਆਂ ਅਤੇ ਅਸੀਂ ਨਾਨਾ-ਨਾਨੀ ਦੇ ਘਰ ਜਾਵਾਂਗੇ ਜਾਂ ਦਾਦਾ-ਦਾਦੀ ਕੋਲ ਜਾਵਾਂਗੇ। ਹਰ ਕੋਈ ਚਾਹੁੰਦਾ ਹੈ ਕਿ ਉਹ ਆਪਣੇ ਪੇਰੈਂਟਸ ਨਾਲ, ਆਪਣੇ ਭਰਾ-ਭੈਣਾਂ ਨਾਲ ਵੱਧ ਤੋਂ ਵੱਧ ਸਮਾਂ ਬਿਤਾਉਣ, ਪਰ ਅੱਜ ਦੇ ਦੌਰ ’ਚ ਕੀ ਗਰਮੀਆਂ ਦੀਆਂ ਛੁੱਟੀਆਂ ਦਾ ਜੋ ਸਾਰਾ ਸੰਸਾਰ ਨੰਨ੍ਹੇ ਬੱਚੇ ਸੰਜੋ ਕੇ ਰੱਖਦੇ ਹਨ, ਕੀ ਉਹ ਪੂਰਾ ਹੁੰਦਾ ਹੈ?
ਜੀ ਨਹੀਂ, ਬਿਲਕੁਲ ਨਹੀਂ। ਤੁਹਾਨੂੰ ਪਤਾ ਹੈ ਕਿ ਸਕੂਲ ਕੰਪੀਟੀਸ਼ੀਅਨ ਵਿਚ ਆ ਕੇ ਇੰਨਾ ਕੰਮ ਦੇ ਦਿੰਦੇ ਹਨ, ਇੰਨੀਆਂ ਐਕਟੀਵਿਟੀਜ਼, ਇੰਨੇ ਪ੍ਰਾਜੈਕਟਸ ਕਿ ਛੁੱਟੀਆਂ ’ਚ 20-25 ਦਿਨ ਤਾਂ ਬੱਚੇ, ਸਾਰਾ ਪਰਿਵਾਰ ਪ੍ਰਾਜੈਕਟਸ ਪੂਰੇ ਕਰਨ ’ਚ ਜੁੱਟ ਜਾਂਦਾ ਹੈ ਅਤੇ ਬੱਚਿਆਂ ਦੀਆਂ ਸਾਰੀਆਂ ਛੁੱਟੀਆਂ ਛੂ-ਮੰਤਰ। ਪਹਿਲਾਂ ਵੀ ਸਕੂਲ ਛੁੱਟੀਆਂ ਦਾ ਕੰਮ ਦਿੰਦੇ ਹਨ ਬਸ ਕੁਝ ਕੰਮ ਨੂੰ ਦਿੱਤੇ ਜਾਂਦੇ ਸਨ, ਬੱਚੇ ਬੈਠ ਕੇ 2 ਘੰਟੇ ਰੋਜ਼ਾਨਾ ਕੰਮ ਕਰਦੇ, ਹਰ ਕੰਮ ਖਤਮ ਅਤੇ ਫਿਰ ਸਾਰਿਆਂ ਨਾਲ ਬੈਠ ਕੇ ਅੰਬ ਚੂਪਣੇ, ਲੰਬੇ  ਸਮੇਂ  ਤਕ ਗੱਪਾਂ ਮਾਰਨੀਆਂ, ਖੇਡਣਾ ਦੋਸਤਾਂ ਨਾਲ, ਇਹ ਸਭ ਕੁਝ ਹੁੰਦਾ ਸੀ ਅਤੇ ਫਿਰ ਭੂਆ-ਮਾਸੀ ਇਨ੍ਹਾਂ ਸਾਰਿਆਂ ਨਾਲ ਜਾਣਾ, ਪੂਰਾ ਇਕ ਮਹੀਨਾ ਛੁੱਟੀਆਂ ਬਿਤਾਉਣ। ਬਹੁਤ ਮਜ਼ਾ ਆਉਂਦਾ ਸੀ।
ਅੱਜਕਲ ਤਾਂ ਜਿਵੇਂ ਬਚਪਨ ਗੁਆਚ ਹੀ ਗਿਆ ਹੈ। ਸਾਰਾ ਦਿਨ ਬੱਚੇ ਮੋਬਾਈਲ ’ਤੇ ਲੱਗੇ ਰਹਿੰਦੇ ਹਨ ਅਤੇ ਫਿਰ ਮਾਂ-ਬਾਪ ਉਨ੍ਹਾਂ ਨੂੰ ਕੁਝ ਕਹਿ ਵੀ ਤਾਂ ਨਹੀਂ ਸਕਦੇ। ਕਹਿਣ ਵੀ ਤਾਂ ਕੀ, ਕਿਉਂਕਿ ਉਨ੍ਹਾਂ ਨੂੰ ਆਪਣੇ ਪ੍ਰਾਜੈਕਟ ਦਾ ਸਾਰਾ ਕੰਮ ਉਸੇ ਨੈੱਟ ਤੋਂ ਤਾਂ ਲੱਭਣਾ ਹੈ ਅਤੇ ਉਹੀ ਮੋਬਾਈਲ ਨੈੱਟ, ਜਿਸ ਤੋਂ ਅਸੀਂ ਤੇ ਤੁਸੀਂ ਉਨ੍ਹਾਂ ਨੂੰ ਦੂਰ ਭਜਾਉਂਦੇ ਹਾਂ।
ਅਜਿਹੇ ’ਚ ਅਸੀਂ ਉਨ੍ਹਾਂ ਨੂੰ ਉਨ੍ਹਾਂ ਸਾਰੀਆਂ ਚੀਜ਼ਾਂ ਤੋਂ ਦੂਰ ਰੱਖ ਹੀ ਨਹੀਂ ਪਾਉਂਦੇ ਜਿਨ੍ਹਾਂ ਤੋਂ ਅਸੀਂ ਦੂਰ ਰੱਖਣਾ ਚਾਹੁੰਦੇ ਹਾਂ। ਪਤਾ ਹੀ ਨਹੀਂ ਲੱਗਦਾ, ਇਸ ਸਭ ’ਚ ਕਿਵੇਂ ਚੁਟਕੀ ਵਜਾਉਂਦੇ ਹੀ ਉਨ੍ਹਾਂ ਦੀਆਂ ਛੁੱਟੀਆਂ ਖਤਮ ਹੋ ਜਾਂਦੀਆਂ ਹਨ ਅਤੇ ਬੱਚੇ ਵਾਪਸ ਆਪਣੀ ਰੁਟੀਨ ’ਚ ਪਰਤ ਆਉਂਦੇ ਹਨ।
ਤੁਹਾਨੂੰ ਨਹੀਂ ਲੱਗਦਾ ਕਿ ਇਸ ਸਭ ’ਚ  ਬੱਚੇ ਆਪਣਾ ਬਚਪਨ ਗੁਆ ਰਹੇ ਹਨ। ਗਰਮੀ-ਸਰਦੀ ਦੀਆਂ ਛੁੱਟੀਆਂ ਸਭ ਐਕਟੀਵਿਟੀਜ਼ ਅਤੇ ਪ੍ਰਾਜੈਕਟਸ ਦਾ ਹਿੱਸਾ ਬਣ ਕੇ ਰਹਿ ਗਈਆਂ ਹਨ। ਜ਼ਿੰਦਗੀ ਜਿਊਣ ਦਾ ਢੰਗ ਬਦਲ ਗਿਆ ਹੈ।  ਸਾਰਿਆਂ ਨੂੰ ਇਸ ਵਿਸ਼ੇ ’ਚ ਸੋਚਣ ਦੀ ਬਹੁਤ ਲੋੜ ਹੈ ਕਿ ਕਿਤੇ ਇਹ ਨਾ ਹੋਵੇ ਕਿ ਅਪਡੇਟਿਡ ਰਹਿਣ ਦੇ ਭੁਲੇਖੇ ’ਚ ਆਪਣੇ ਬੱਚਿਆਂ ਦਾ ਪੂਰਾ ਬਚਪਨ ਹੀ ਨਾ ਖਰਾਬ ਕਰ ਦੇਈਏ।
ਕਿਉਂ ਨਾ ਦੁਬਾਰਾ ਤੋਂ ਉਨ੍ਹਾਂ ਦਿਨਾਂ ਨੂੰ ਮਾਣੀਏ। ਬੱਚੇ ਖੂਬ ਮਸਤੀ ਕਰੀਏ। ਸਵੇਰੇ ਉੱਠੋ, ਯੋਗਾ ਕਰੋ, ਪਾਰਕ ’ਚ ਝੂਲੇ ਲਓ। ਖੁੱਲ੍ਹ ਕੇ ਜਿਊਣ ਦਾ ਲੁਤਫ ਉਠਾਉਣ ਲਈ ਦੌੜੋ-ਭੱਜੋ, ਧੂਮ ਧੜੱਕਾ ਕਰੋ। ਉਨ੍ਹਾਂ ਦੇ ਮੋਢਿਆਂ ’ਤੇ ਸਾਡੀਆਂ ਉਮੀਦਾਂ ਅਤੇ ਸਾਡੀ ਸਮਰੱਥਾ ਨੂੰ ਸਿੱਧ ਕਰਨ ਦਾ ਬੋਝ ਨਾ ਹੋਵੇ। ਬੱਚੇ ਸਿਰਫ ਆਪਣੇ ਕਿਸੇ ਸਕੂਲ ਦਾ ਬ੍ਰਾਂਡ ਬਣ ਕੇ ਨਾ ਰਹਿ ਜਾਣ, ਸਗੋਂ ਆਪਣੀ ਗਰਮੀ ਦੀਆਂ ਛੁੱਟੀਆਂ ਦਾ ਬੇਸਬਰੀ ਨਾਲ ਉਡੀਕ ਕਰਨ, ਹਰ ਵਾਰ ਕਰਨ।


Aarti dhillon

Content Editor

Related News