ਪਤਨੀ ਤੇ ਉਸ ਦੇ ਪ੍ਰੇਮੀ ਖਿਲਾਫ ਕਤਲ ਦਾ ਮਾਮਲਾ ਦਰਜ

05/20/2018 4:19:14 PM

ਅੰਮ੍ਰਿਤਸਰ (ਅਰੁਣ) : ਬੀਤੀ 6 ਮਈ ਨੂੰ ਸੁਲਤਾਨਵਿੰਡ ਇਲਾਕੇ 'ਚ ਨਿਰਮਲਜੀਤ ਸਿੰਘ ਕਾਕਾ (27) ਵੱਲੋਂ ਫਾਹ ਲੈਣ ਦੇ ਮਾਮਲੇ 'ਚ ਉਸ ਵੇਲੇ ਨਵਾਂ ਮੋੜ ਆਇਆ ਜਦੋਂ ਮ੍ਰਿਤਕ ਦੀ ਭੈਣ ਦੀ ਸ਼ਿਕਾਇਤ 'ਤੇ ਕਾਰਵਾਈ ਕਰਦਿਆਂ ਪੁਲਸ ਨੇ ਮ੍ਰਿਤਕ ਦੀ ਪਤਨੀ ਤੇ ਉਸ ਦੇ ਪ੍ਰੇਮੀ ਖਿਲਾਫ ਹੱਤਿਆ ਦਾ ਮਾਮਲਾ ਦਰਜ ਕੀਤਾ।
ਥਾਣਾ ਸੁਲਤਾਨਵਿੰਡ ਦੀ ਪੁਲਸ ਨੂੰ ਕੀਤੀ ਸ਼ਿਕਾਇਤ ਵਿਚ ਮ੍ਰਿਤਕ ਕਾਕਾ ਦੀ ਭੈਣ ਪ੍ਰਭਜੋਤ ਕੌਰ ਨੇ ਦੱਸਿਆ ਕਿ ਉਸ ਦੇ ਭਰਾ ਦਾ ਵਿਆਹ 5-6 ਸਾਲ ਪਹਿਲਾਂ ਸੁਮਨਪ੍ਰੀਤ ਕੌਰ ਨਾਲ ਹੋਇਆ ਸੀ, ਜਿਸ ਦੇ ਸਾਜਨ ਪੁੱਤਰ ਬਲਵੰਤ ਸਿੰਘ ਵਾਸੀ ਸੁਲਤਾਨਵਿੰਡ ਨਾਲ ਨਾਜਾਇਜ਼ ਸਬੰਧ ਸਨ, ਜਿਸ ਕਾਰਨ ਅਕਸਰ ਦੋਵਾਂ 'ਚ ਝਗੜਾ ਰਹਿੰਦਾ ਸੀ। 5 ਮਈ ਦੀ ਰਾਤ ਵੀ ਦੋਵੇਂ ਪਤੀ-ਪਤਨੀ ਦਾ ਝਗੜਾ ਹੋਇਆ, ਜਿਸ ਮਗਰੋਂ ਸੁਮਨਪ੍ਰੀਤ ਕੌਰ ਨੇ ਆਪਣੇ ਪ੍ਰੇਮੀ ਸਾਜਨ ਨੂੰ ਬੁਲਾਇਆ ਅਤੇ ਦੋਵਾਂ ਨੇ ਉਸ ਦੇ ਭਰਾ ਦਾ ਗਲ਼ਾ ਘੁੱਟ ਕੇ ਮਾਰਨ ਮਗਰੋਂ ਉਸ ਨੂੰ ਖੁਦਕੁਸ਼ੀ ਦਾ ਰੂਪ ਦੇ ਦਿੱਤਾ। ਪੁਲਸ ਨੇ ਕਤਲ ਦਾ ਮਾਮਲਾ ਦਰਜ ਕਰ ਕੇ ਛਾਣਬੀਣ ਸ਼ੁਰੂ ਕਰ ਦਿੱਤੀ ਹੈ।


Related News