ਉੱਤਰੀ ਕੋਰੀਆ ਦੇ ਡਰ ਕਾਰਨ ਗੁਪਤ ਸੁਰੰਗ ਬਣਵਾ ਰਹੇ ਕਰੋੜਪਤੀ ''ਤੇ ਕਤਲ ਦਾ ਦੋਸ਼

Sunday, Jun 03, 2018 - 12:02 PM (IST)

ਉੱਤਰੀ ਕੋਰੀਆ ਦੇ ਡਰ ਕਾਰਨ ਗੁਪਤ ਸੁਰੰਗ ਬਣਵਾ ਰਹੇ ਕਰੋੜਪਤੀ ''ਤੇ ਕਤਲ ਦਾ ਦੋਸ਼

ਵਾਸ਼ਿੰਗਟਨ— ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਕੋਲ ਆਪਣੇ ਘਰ 'ਚ ਉੱਤਰੀ ਕੋਰੀਆ ਦੇ ਡਰ ਕਾਰਨ ਸੁਰੰਗ ਬਣਵਾ ਰਹੇ ਇਕ ਕਰੋੜਪਤੀ ਵਿਅਕਤੀ 'ਤੇ ਇਸ ਦਾ ਨਿਰਮਾਣ ਕਰਨ ਵਾਲੇ ਕਾਰੀਗਰ ਦੀ ਹੱਤਿਆ ਦਾ ਦੋਸ਼ ਹੈ। ਦੋਸ਼ੀ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ। ਇਕ ਰਿਪੋਰਟ ਮੁਤਾਬਕ ਦੋਸ਼ੀ ਡੈਨੀਅਲ ਬੈਕਵਿਟ ਕਰੋੜਪਤੀ ਅਤੇ ਸ਼ੇਅਰ ਬਾਜ਼ਾਰ ਦਾ ਕਾਰੋਬਾਰੀ ਹੈ। ਉਸ ਨੇ 100,000 ਡਾਲਰ ਦੀ ਲਾਗਤ ਭਰੀ ਹੈ ਅਤੇ ਉਸ ਨੂੰ ਕੱਲ ਸਵੇਰੇ ਹਿਰਾਸਤ ਤੋਂ ਰਿਹਾਅ ਕਰ ਦਿੱਤਾ ਜਾਵੇਗਾ। 
ਬੈਕਵਿਟ (27) 'ਤੇ ਸਤੰਬਰ 2017 'ਚ ਅਸਕੀਆ ਖਾਫਰਾ (21) ਦੀ ਮੌਤ ਦੇ ਸੰਬੰਧ 'ਚ ਦੂਜੀ ਡਿਗਰੀ ਦੇ ਕਤਲ ਅਤੇ ਗੈਰ ਇਰਾਦੇ ਨਾਲ ਕਤਲ ਕਰਨ ਦਾ ਦੋਸ਼ ਹੈ। ਖਾਫਰਾ ਜਦ ਬੈਕਵਿਟ ਦੇ ਘਰ ਅੰਦਰ ਤਹਿਖਾਨੇ 'ਚੋਂ ਸੁਰੰਗ ਪੁੱਟ ਰਿਹਾ ਸੀ ਤਾਂ ਗੋਲੀ ਲੱਗਣ ਨਾਲ ਉਸ ਦੀ ਮੌਤ ਹੋ ਗਈ। ਬੈਕਵਿਟ ਵਾਸ਼ਿੰਗਟਨ ਦੇ ਉਪਨਗਰ ਮੈਰੀਲੈਂਡ ਦੇ ਮੇਥੇਸਡਾ 'ਚ ਰਹਿੰਦਾ ਹੈ। ਰਿਪੋਰਟ ਮੁਤਾਬਕ ਵੀਰਵਾਰ ਨੂੰ ਜਦ ਸੁਣਵਾਈ ਦੌਰਾਨ ਗ੍ਰੈਂਡ ਜਿਊਰੀ ਨੇ ਉਸ ਨੂੰ ਕਈ ਮਾਮਲਿਆਂ 'ਚ ਦੋਸ਼ੀ ਪਾਇਆ ਤਾਂ ਬੈਕਵਿਟ ਦੇ ਵਕੀਲ ਰਾਬਰਟ ਨੇ ਦਲੀਲ ਦਿੱਤੀ ਕਿ ਬੈਕਵਿਟ ਦਾ ਵਿਵਹਾਰ ਆਸਾਧਾਰਣ ਹੈ। ਵਕੀਲ ਨੇ ਦੱਸਿਆ ਕਿ ਬੈਕਵਿਟ ਨੂੰ 8 ਜੂਨ ਨੂੰ ਅਦਾਲਤ 'ਚ ਪੇਸ਼ ਕੀਤਾ ਜਾਣਾ ਹੈ। ਉਨ੍ਹਾਂ ਨੇ ਦਲੀਲ ਦਿੱਤੀ ਕਿ ਬੈਕਵਿਟ ਕੌਮਾਂਤਰੀ ਤਣਾਅ ਅਤੇ ਉੱਤਰੀ ਕੋਰੀਆ ਦੇ ਅੰਤਰ ਮਹਾਦੀਪ ਬੈਲਿਸਟਿਕ ਮਿਜ਼ਾਇਲਾਂ ਦੇ ਖਤਰੇ ਤੋਂ ਚਿੰਤਤ ਹੈ। ਇਸ ਲਈ ਉਹ ਇਕ ਸੁਰੱਖਿਅਤ ਸੁਰੰਗ ਬਣਵਾਉਣਾ ਚਾਹੁੰਦਾ ਹੈ।


Related News