ਸਿਆਸੀ ਦਬਾਅ ਤਹਿਤ ਪੁਲਸ ਨੇ ਕੀਮਤੀ ਲਾਲ ’ਤੇ ਦਰਜ ਕੀਤਾ ਪਰਚਾ : ਸੰਜੀਵ ਘਨੌਲੀ

Friday, May 18, 2018 - 03:11 AM (IST)

ਸਿਆਸੀ  ਦਬਾਅ ਤਹਿਤ ਪੁਲਸ ਨੇ ਕੀਮਤੀ ਲਾਲ ’ਤੇ ਦਰਜ ਕੀਤਾ ਪਰਚਾ : ਸੰਜੀਵ ਘਨੌਲੀ

  ਨਵਾਂਸ਼ਹਿਰ,  (ਮਨੋਰੰਜਨ)-  ਸ਼ਿਵ ਸੈਨਾ ਪੰਜਾਬ ਦੇ ਸੂਬਾ ਪ੍ਰਧਾਨ ਸੰਜੀਵ ਘਨੌਲੀ ਨੇ ਕਿਹਾ ਕਿ ਕੀਮਤੀ ਲਾਲ ਕਸ਼ਯਪ ’ਤੇ ਨਵਾਂਸ਼ਹਿਰ ਪੁਲਸ ਵੱਲੋਂ ਦਰਜ ਮਾਮਲਾ ਰਾਜਨੀਤੀ ਤੋਂ ਪ੍ਰੇਰਿਤ ਹੈ।  ਘਨੌਲੀ ਨੇ ਕਾਂਗਰਸੀ ਨੇਤਾਵਾਂ ’ਤੇ ਕੀਮਤੀ ਲਾਲ ਕਸ਼ਯਪ ਨਾਲ ਧੱਕੇਸ਼ਾਹੀ ਕਰਨ ਦਾ ਦੋਸ਼ ਲਾਉਂਦੇ ਹੋਏ ਇਸ ਮਾਮਲੇ ਦੀ ਉੱਚ ਪੱਧਰੀ ਜਾਂਚ  ਕਰਨ ਦੀ ਮੰਗ ਕੀਤੀ ਹੈ।
  ਜ਼ਿਕਰਯੋਗ ਹੈ ਕਿ ਸਿਟੀ ਪੁਲਸ ਵੱਲੋਂ ਕੀਮਤੀ ਲਾਲ ਕਸ਼ਅਪ ਨੂੰ ਮਹਿਲਾਵਾਂ ਨਾਲ ਕੁੱਟ-ਮਾਰ ਕਰਨ ਤੇ ਭੱਦੀ ਸ਼ਬਦਾਵਲੀ ਬੋਲਣ ਦੇ ਦੋਸ਼  ’ਚ  ਗ੍ਰਿਫਤਾਰ ਕੀਤਾ ਗਿਆ ਹੈ।  ਇਸ ਮਾਮਲੇ ਨੂੰ ਲੈ ਕੇ ਸ਼ਿਵ ਸੈਨਾ ਪੰਜਾਬ  ਵੱਲੋਂ ਬੁੱਧਵਾਰ  ਪ੍ਰੈੱਸ ਕਾਨਫਰੰਸ ਕੀਤੀ ਗਈ। ਸੰਜੀਵ ਘਨੌਲੀ ਨੇ ਕਿਹਾ ਕਿ ਕੀਮਤੀ ਲਾਲ ਕਸ਼ਯਪ ਨਵਾਂਸ਼ਹਿਰ ਇਲਾਕੇ ਵਿਚ ਹੋਣ ਵਾਲੀਅਾਂ ਹਰ ਤਰ੍ਹਾਂ ਦੀਅਾਂ ਗਲਤ ਗਤੀਵਿਧੀਅਾਂ ਨੂੰ ਸਿਵਲ ਤੇ ਪੁਲਸ ਪ੍ਰਸ਼ਾਸਨ ਦੇ ਅੱਗੇ ਉਠਾਉਂਦੇ ਹਨ, ਜਿਸ ਕਾਰਨ ਹੀ  ਇਲਾਕੇ ਦੇ ਗਲਤ  ਅਨਸਰਾਂ ਨੇ ਸਾਜ਼ਿਸ਼ ਤਹਿਤ ਉਕਤ  ਕਾਰਾ  ਕੀਤਾ ਹੈ।
  ਸੰਜੀਵ ਘਨੌਲੀ ਨੇ ਪੁਲਸ ਪ੍ਰਸ਼ਾਸਨ ਨੂੰ ਚਿਤਾਵਨੀ ਦਿੱਤੀ ਕਿ ਜੇਕਰ  ਕੀਮਤੀ ਲਾਲ ਕਸ਼ਯਪ ਨੂੰ ਜਲਦ ਇਨਸਾਫ ਨਾ ਮਿਲਿਆ ਤਾਂ ਉਹ ਇਸ ਧੱਕੇਸ਼ਾਹੀ  ਖਿਲਾਫ ਸਡ਼ਕਾਂ ’ਤੇ ਉਤਰ ਕੇ ਸੰਘਰਸ਼ ਕਰਨਗੇ।
 ਇਸ ਮੌਕੇ ਜ਼ਿਲਾ ਪ੍ਰਧਾਨ ਜਸਵਿੰਦਰ ਕੁਮਾਰ, ਵਰਿੰਦਰ, ਰਮੇਸ਼ ਕੁਮਾਰ, ਬ੍ਰਿਜ ਮੋਹਨ, ਮਨਜਿੰਦਰ ਕੁਮਾਰ, ਰਾਹੁਲ, ਅਨਮੋਲ ਸਹਿਜਲ ਆਦਿ ਹਾਜ਼ਰ ਸਨ।


Related News