ਰੰਜਿਸ਼ ਕਾਰਨ ਹੋਏ ਝਗਡ਼ੇ ’ਚ ਭੈਣ-ਭਰਾ ਸਣੇ 3 ਜ਼ਖਮੀ

Friday, May 18, 2018 - 12:48 AM (IST)

ਰੰਜਿਸ਼ ਕਾਰਨ ਹੋਏ ਝਗਡ਼ੇ ’ਚ ਭੈਣ-ਭਰਾ ਸਣੇ 3 ਜ਼ਖਮੀ

ਮੋਗਾ,   (ਆਜ਼ਾਦ)-  ਬੀਤੀ ਦੇਰ ਰਾਤ ਜ਼ੀਰਾ ਰੋਡ ਮੋਗਾ ’ਤੇ ਮਿਸ਼ਨ ਕਪਾਉਂਡ ਕੋਲ ਪੁਰਾਣੀ ਰੰਜਿਸ਼ ਦੇ ਚੱਲਦਿਆ ਕੁੱਝ ਹਥਿਆਰਬੰਦ ਵਿਅਕਤੀਆਂ ਵੱਲੋਂ ਬਲਦੇਵ ਸਿੰਘ ਦੇ ਘਰ ਹਮਲਾ ਕਰਕੇ ਉਸਨੂੰ ਮਾਰਕੁੱਟ ਕਰਨ ਦੇ ਇਲਾਵਾ ਉਸਦੇ ਬੇਟੇ ਅਮਨਦੀਪ ਅਤੇ ਬੇਟੀ ਰਮਨਦੀਪ ਕੌਰ ਨੂੰ ਬੁਰੀ ਤਰ੍ਹਾਂ ਮਾਰਕੁੱਟ ਕਰਕੇ ਜ਼ਖਮੀ ਕੀਤੇ ਜਾਣ ਦੇ ਇਲਾਵਾ ਦੂਜੀ ਧਿਰ ਦੇ ਵੀ ਰਿੰਪੀ ਦੇ ਜ਼ਖਮੀ ਹੋਣ ਦਾ ਪਤਾ ਲੱਗਾ ਹੈ, ਜਿਨ੍ਹਾਂ ਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਉਣਾ ਪਿਆ। 
ਬਲਦੇਵ ਸਿੰਘ ਨੇ ਦੱਸਿਆ ਕਿ ਕੁੱਝ ਸਮਾਂ ਪਹਿਲਾਂ ਵੀ ਹਥਿਆਰਬੰਦ ਵਿਅਕਤੀਆਂ ਵੱਲੋਂ ਉਨ੍ਹਾਂ ਦੇ ਘਰ ’ਤੇ ਇੱਟਾ ਰੋਡ਼ੇ ਮਾਰੇ ਅਤੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ  ਵੀ ਭੰਨ ਦਿੱਤੇ, ਜਿਸ ’ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ ਸੀ। ਬੀਤੀ ਰਾਤ ਵੀ ਜਦੋਂ ਕੁੱਝ ਹਥਿਆਰਬੰਦ ਵਿਅਕਤੀਆਂ ਨੇ ਰਾਤ 11 ਵਜੇ ਦੇ ਕਰੀਬ ਉਨ੍ਹਾਂ ਦੇ ਘਰ ’ਤੇ ਇੱਟਾ ਰੋਡ਼ੇ ਮਾਰੇ। ਜਦੋਂ ਮੈਂ ਦਰਵਾਜਾ ਖੋਲ੍ਹਿਆ ਤਾਂ ਉਨ੍ਹਾਂ ਨੇ ਮੇਰੇ ਨਾਲ ਮਾਰਕੁੱਟ ਕੀਤੀ ਅਤੇ ਮੇਰੇ ਬੇਟੇ-ਬੇਟੀ ਨੂੰ ਤੇਜ਼ਧਾਰ ਹਥਿਆਨਾਂ ਨਾਲ ਜ਼ਖਮੀ ਕਰ ਦਿੱਤਾ, ਜਿਸ ’ਤੇ ਅਸੀਂ ਪੁਲਸ ਨੂੰ ਸੂਚਿਤ ਕੀਤਾ। 
ਉਕਤ ਝਗਡ਼ੇ ਦਾ ਪਤਾ ਲੱਗਣ ’ਤੇ ਥਾਣਾ ਸਿਟੀ ਮੋਗਾ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਅਤੇ ਹੌਲਦਾਰ ਹਰਮੇਸ਼ ਪਾਲ ਮੌਕੇ ’ਤੇ ਪਹੁੰਚੇ ਅਤੇ ਪੁੱਛਗਿੱਛ ਤੋਂ ਬਾਅਦ ਉਨ੍ਹਾਂ ਸਿਵਲ ਹਸਪਤਾਲ ਜਾ ਕੇ ਜ਼ਖਮੀਆਂ ਦੇ ਬਿਆਨ ਦਰਜ ਕੀਤੇ। ਇਸ ਝਗਡ਼ੇ ’ਚ ਦੂਜੀ Îਿਧਰ ਦੇ ਰਿੰਪੀ ਪੁੱਤਰ ਛਿੰਦਾ ਮਸੀਹ ਜ਼ਖਮੀ ਹੋ ਗਿਆ, ਜਿਸਨੂੰ ਸਿਵਲ ਹਸਪਤਾਲ ਮੋਗਾ ਦਾਖਲ ਕਰਵਾਇਆ ਗਿਆ। ਜਦੋਂ ਇਸ ਸਬੰਧ ’ਚ ਜਾਂਚ ਅਧਿਕਾਰੀ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਹੀ ਕੰਧ ’ਚੋਂ ਇੱਟਾ ਕੱਢਣ ਦੇ ਮਾਮਲੇ ਨੂੰ ਲੈ ਕੇ ਲਡ਼ਾਈ-ਝਗਡ਼ਾ ਹੋਣ ਦਾ ਦੋਸ਼ ਲਾ ਰਹੇ ਹਨ। ਉਨ੍ਹਾਂ ਕਿਹਾ ਕਿ ਜਾਂਚ ਦੇ ਬਾਅਦ ਅਗਲੇਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।


Related News