ਝੋਲਾਛਾਪ ਡਾਕਟਰ ਨੇ ਆਪਣਾ ਝੂਠ ਛੁਪਾਉਣ ਲਈ ਨਵਜਾਤ ਦਾ ਵੱਢਿਆ ਗੁਪਤ ਅੰਗ

04/26/2018 4:28:21 PM

ਨੈਸ਼ਨਲ ਡੈਸਕ— ਝਾਰਖੰਡ ਦੇ ਚਤਰਾ ਜ਼ਿਲੇ ਤੋਂ ਇਕ ਝੋਲਾਛਾਪ ਡਾਕਟਰ ਦੀ ਸ਼ਰਮਨਾਕ ਕਰਤੂਤ ਸਾਹਮਣੇ ਆਈ ਹੈ। ਜਿੱਥੇ ਆਪਣਾ ਝੂਠ ਛੁਪਾਉਣ ਲਈ ਇਕ ਨਵਜਾਤ ਬੱਚੇ ਦਾ ਗੁਪਤ ਅੰਗ ਵੱਢ ਕੇ ਉਸ ਦੀ ਜਾਨ ਲੈ ਲਈ। ਅਜਿਹਾ ਇਸ ਲਈ ਕੀਤਾ ਕਿ ਕਿਉਂਕਿ ਡਾਕਟਰ ਨੇ ਇਕ ਦਿਨ ਪਹਿਲੇ ਮਹਿਲਾ ਦਾ ਅਲਟ੍ਰਾਸਾਉਂਡ ਕਰਕੇ ਦੱਸਿਆ ਕਿ ਬੇਟੀ ਹੋਵੇਗੀ ਪਰ ਔਰਤ ਨੇ ਬੇਟੇ ਨੂੰ ਜਨਮ ਦਿੱਤਾ। ਇਸੀ ਬਦਨਾਮੀ ਤੋਂ ਬਚਣ ਲਈ ਬੱਚੇ ਦਾ ਗੁਪਤ ਅੰਗ ਵੱਢ ਦਿੱਤਾ। ਖੂਨ ਜ਼ਿਆਦਾ ਵਹਿਣ ਕਾਰਨ ਬੱਚੇ ਦੀ ਮੌਤ ਹੋ ਗਈ, ਜਿਸ ਦੇ ਬਾਅਦ ਲਾਸ਼ ਨੂੰ ਝਾੜੀਆਂ 'ਚ ਸੁੱਟ ਦਿੱਤਾ। ਪੁਲਸ ਨੇ ਝੋਲਾਛਾਪ ਡਾਕਟਰ ਖਿਲਾਫ ਕਤਲ ਦਾ ਮੁਕੱਦਮਾ ਦਰਜ ਕਰ ਲਿਆ ਹੈ। 
ਜਾਣਕਾਰੀ ਮੁਤਾਬਕ 8 ਮਹੀਨੇ ਦੀ ਗਰਭਵਤੀ ਗੁੱਡੀ ਦੇਵੀ ਨੂੰ ਚਤਰਾ ਜ਼ਿਲੇ ਦੇ ਜੈ ਪ੍ਰਕਾਸ਼ ਨਗਰ 'ਚ ਇਕ ਨਿੱਜੀ ਨਰਸਿੰਗ ਹੋਮ 'ਚ ਮੰਗਲਵਾਰ ਨੂੰ ਭਰਤੀ ਕਰਵਾਇਆ ਗਿਆ ਸੀ। ਝੋਲਾਛਾਪ ਡਾਕਟਰ ਅਨੁਜ ਕੁਮਾਰ ਨੇ ਔਰਤ ਦਾ ਅਲਟ੍ਰਾਸਾਊਂਡ ਕਰਕੇ ਉਸ ਦੇ ਪਤੀ ਅਨਿਲ ਪੰਡਾ ਨੂੰ ਦੱਸਿਆ ਕਿ ਉਨ੍ਹਾਂ ਦੇ ਬੇਟੀ ਹੋਵੇਗੀ। ਕੁਝ ਹੀ ਘੰਟੇ ਬਾਅਦ ਔਰਤ ਨੇ ਉਸੀ ਕਲੀਨਿਕ 'ਚ ਬੇਟੇ ਨੂੰ ਜਨਮ ਦਿੱਤਾ। ਆਪਣੀ ਗੱਲ ਠੀਕ ਸਾਬਤ ਕਰਨ ਲਈ ਡਾਕਟਰ ਨੇ ਬੱਚੇ ਦਾ ਲਿੰਗ ਵੱਢ ਕੇ ਪਰਿਵਾਰ ਵਾਲਿਆਂ ਨੂੰ ਕਿਹਾ ਕਿ ਬੱਚੀ ਪੈਦਾ ਹੋਈ ਹੈ। ਕੁਝ ਦੇਰ ਬਾਅਦ ਬੱਚੇ ਦੀ ਮੌਤ ਹੋ ਗਈ, ਜਿਸ ਦੇ ਬਾਅਦ ਉਨ੍ਹਾਂ ਨੇ ਪਰਿਵਾਰ ਵਾਲਿਆਂ ਨੂੰ ਲਾਸ਼ ਦੇਣ ਤੋਂ ਇਨਕਾਰ ਕਰ ਦਿੱਤਾ। ਹੰਗਾਮਾ ਕਰਨ 'ਤੇ ਬੱਚੇ ਦੀ ਲਾਸ਼ ਸੌਂਪੀ ਗਈ, ਜਿਸ ਦੇ ਬਾਅਦ ਮਾਮਲੇ ਦਾ ਖੁਲ੍ਹਾਸਾ ਹੋਇਆ। 
ਪਰਿਵਾਰਕ ਮੈਬਰਾਂ ਨੇ ਦੇਖਿਆ ਕਿ ਨਵਜਾਤ ਲੜਕੇ ਦੀ ਲਾਸ਼ ਖੂਨ ਨਾਲ ਲੱਥਪੱਥ ਪਈ ਸੀ। ਡਾਕਟਰ ਨੇ ਬੱਚੇ ਦੇ ਪਰਿਵਾਰ ਵਾਲਿਆਂ ਨੂੰ ਇਕ ਲੱਖ ਰੁਪਏ ਦਾ ਲਾਲਚ ਦੇਣ ਦੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਨਹੀਂ ਮੰਨੇ ਤਾਂ ਝੋਲਾਛਾਪ ਡਾਕਟਰ ਉਥੋਂ ਤੋਂ ਭੱਜ ਗਏ। ਪੁਲਸ ਨੇ ਡਾ. ਅਨੁਜ ਅਤੇ ਅਲਟ੍ਰਾਸਾਊਂਡ ਕਰਨ ਵਾਲੇ ਡਾਕਟਰ ਅਰੁਣ ਕੁਮਾਰ ਖਿਲਾਫ ਕੇਸ ਦਰਜ ਕਰ ਲਿਆ ਹੈ। ਥਾਣਾ ਇੰਚਾਰਜ਼ ਮੁਤਾਬਕ ਦੋਵੇਂ ਡਾਕਟਰ ਬਿਹਾਰ ਦੇ ਬਾਰਾਚੱਟੀ ਇਲਾਕੇ ਦੇ ਰਹਿਣ ਵਾਲੇ ਹਨ। ਪੁਲਸ ਜਲਦੀ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਵੇਗੀ।


Related News