ਕਰਨਾਟਕ ਵਿਧਾਨ ਪ੍ਰੀਸ਼ਦ ਦੀਆਂ 11 ਸੀਟਾਂ ਲਈ 11 ਜੂਨ ਨੂੰ ਹੋਣਗੀਆਂ ਚੋਣਾਂ

05/23/2018 2:10:00 AM

ਬੰਗਲੁਰੂ-   ਕਰਨਾਟਕ ਵਿਧਾਨ ਪ੍ਰੀਸ਼ਦ ਦੀਆਂ 11 ਸੀਟਾਂ ਨੂੰ ਭਰਨ ਲਈ ਵਿਧਾਨ ਸਭਾ ਦੇ ਮੈਂਬਰਾਂ ਵਲੋਂ ਕੀਤੇ ਜਾਨ ਵਾਲੀਆਂ ਦੁਵੱਲੀਆਂ ਚੋਣਾਂ 11 ਜੂਨ ਨੂੰ ਹੋਣਗੀਆਂ। ਚੋਣ ਕਮਿਸ਼ਨਰ ਨੇ ਮੰਗਲਵਾਰ ਨੂੰ ਇਹ ਘੋਸ਼ਣਾ ਕੀਤੀ ਕਿ ਵਿਧਾਨ ਪ੍ਰੀਸ਼ਦ ਦੇ 11 ਮੈਂਬਰਾ ਦਾ ਕਾਰਜਕਾਲ 17 ਜੂਨ ਨੂੰ ਖਤਮ ਹੋ ਰਿਹਾ ਹੈ। ਇਸ ਵਜ੍ਹਾ ਨਾਲ ਚੋਣ ਕਰਨ ਦੀ ਲੋੜ ਪਈ ਹੈ ਵਿਧਾਨ ਪ੍ਰੀਸ਼ਦ ਦੇ ਮੈਂਬਰਾਂ ਦੀ ਚੋਣ ਵਿਧਾਇਕ ਕਰਦਾ ਹੈ। 
ਚੋਣ ਕਮਿਸ਼ਨਰ ਨੇ ਇਕ ਪ੍ਰੈੱਸ ਕਾਨਫਰੰਸ 'ਚ ਕਿਹਾ ਕਿ ਦੁਵੱਲੀਆਂ ਚੋਣਾਂ ਲਈ ਸੂਚਨਾ 24 ਮਈ ਨੂੰ ਜਾਰੀ ਕੀਤੀ ਜਾਵੇਗੀ ਅਤੇ ਨਾਮਜ਼ਦਗੀ ਦੀ ਆਖਰੀ ਤਰੀਕ 31 ਮਈ ਹੈ। ਨਾਂ ਦਰਜ ਪੱਤਰਾਂ ਦੀ ਜਾਂਚ ਇਕ ਜੂਨ ਨੂੰ ਕੀਤੀ ਜਾਵੇਗੀ ਜਦੋਂਕਿ ਨਾਂ ਵਾਪਿਸ ਲੈਣ ਦੀ ਆਖਰੀ ਤਰੀਕ ਚਾਰ ਜੂਨ ਹੈ, ਗਿਣਤੀ 11 ਜੂਨ ਨੂੰ ਹੋਵੇਗੀ।


Related News