ਸ਼ੇਅਰ ਧਾਰਕਾਂ ਦੀ ਬੈਠਕ ਤੋਂ ਪਹਿਲਾਂ ਫੋਰਟਿਸ ਦੇ ਸੁਤੰਤਰ ਨਿਰਦੇਸ਼ਕ ਨੇ ਦਿੱਤਾ ਅਸਤੀਫਾ

Monday, May 21, 2018 - 01:49 AM (IST)

ਸ਼ੇਅਰ ਧਾਰਕਾਂ ਦੀ ਬੈਠਕ ਤੋਂ ਪਹਿਲਾਂ ਫੋਰਟਿਸ ਦੇ ਸੁਤੰਤਰ ਨਿਰਦੇਸ਼ਕ ਨੇ ਦਿੱਤਾ ਅਸਤੀਫਾ

ਨਵੀਂ ਦਿੱਲੀ -ਫੋਰਟਿਸ ਹੈਲਥਕੇਅਰ ਨੇ ਅੱਜ ਕਿਹਾ ਕਿ ਉਸ ਦੇ ਸੁਤੰਤਰ ਨਿਰਦੇਸ਼ਕ ਲੇਟੀਨੈਂਟ ਜਨਰਲ ਤੇਜਿੰਦਰ ਸਿੰਘ ਸ਼ੇਰਗਿੱਲ ਨੇ ਨਿੱਜੀ ਕਾਰਨਾਂ ਕਰ ਕੇ ਨਿਰਦੇਸ਼ਕ ਮੰਡਲ ਤੋਂ ਅਸਤੀਫਾ ਦੇ ਦਿੱਤਾ ਹੈ। ਸ਼ੇਰਗਿੱਲ ਨੇ ਈ-ਮੇਲ 'ਚ ਕਿਹਾ,'' ਕੰਪਨੀ ਨੂੰ ਪਹਿਲਾਂ ਤੋਂ ਜਾਣਨ ਦੇ ਕਾਰਨ ਹੋਰ ਪ੍ਰਤੀਬੱਧਤਾਵਾਂ ਦੇ ਬਾਵਜੂਦ ਮੈਂ ਨਿਰਦੇਸ਼ਕ ਮੰਡਲ ਨਾਲ ਜੁੜਿਆ ਸੀ ਕਿਉਂਕਿ ਕਈ ਮੈਂਬਰਾਂ ਨੇ ਨਿਰਦੇਸ਼ਕ ਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਹੁਣ ਨਿਰਦੇਸ਼ਕ ਮੰਡਲ 'ਚ ਲੋੜੀਂਦੇ ਮੈਂਬਰ ਵੀ ਹਨ ਤੇ ਮੇਰੀਆਂ ਪੁਰਾਣੀਆਂ ਪ੍ਰਤੀਬੱਧਤਾਵਾਂ ਮੇਰੇ ਕੋਲ ਕਿਸੇ ਕੰਮ ਲਈ ਸਮਾਂ ਨਹੀਂ ਛੱਡਦੀਆਂ ਹਨ। ਕ੍ਰਿਪਾ ਕਰ ਕੇ ਨਿਰਦੇਸ਼ਕ ਮੰਡਲ ਤੋਂ ਮੇਰਾ ਅਸਤੀਫਾ ਸਵੀਕਾਰ ਕੀਤਾ ਜਾਵੇ।


Related News