ਸਰਕਾਰ ਵੱਲੋਂ ਆਨਲਾਈਨ ਰਜਿਸਟਰੀਆਂ ਕਰਵਾਉਣ ਦੀ ਨਿਕਲੀ ਹਵਾ

Sunday, May 13, 2018 - 05:33 AM (IST)

ਸਰਕਾਰ ਵੱਲੋਂ ਆਨਲਾਈਨ ਰਜਿਸਟਰੀਆਂ ਕਰਵਾਉਣ ਦੀ ਨਿਕਲੀ ਹਵਾ

ਜਲਾਲਾਬਾਦ,   (ਗੋਇਲ)–  ਸੂਬਾ ਸਰਕਾਰ ਵੱਲੋਂ ਰਿਸ਼ਵਤਖੋਰੀ ਨੂੰ ਰੋਕਣ ਅਤੇ ਲੋਕਾਂ ਨੂੰ ਪਾਰਦਰਸ਼ੀ ਵਿਵਸਥਾ ਦੇਣ ਲਈ ਸ਼ੁਰੂ ਕੀਤੇ ਗਏ ਆਨਲਾਈਨ ਰਜਿਸਟਰੀ ਦੀ ਹਵਾ ਨਿਕਲਦੀ ਵਿਖਾਈ ਦੇ ਰਹੀ ਹੈ। ਇਸ ਪ੍ਰਾਜੈਕਟ ਦੇ ਫੇਲ ਹੋਣ ਵਿਚ ਜਿਥੇ ਅਧਿਕਾਰੀ ਤੋਂ ਲੈ ਕੇ ਕਰਮਚਾਰੀ ਜ਼ਿੰਮੇਵਾਰ ਹਨ, ਉਥੇ ਹੀ ਆਨਲਾਈਨ ਪੋਰਟਲ ਦੇ ਸਹੀ ਕੰਮ ਨਾ ਕਰਨ ਕਾਰਨ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਹੋ ਰਹੀ ਹੈ।
 ਕਈ-ਕਈ ਘੰਟੇ ਕਰਨੀ ਪੈਂਦੀ ਹੈ ਉਡੀਕ
 ਇਸ ਸਬੰਧੀ ਜਦ ‘ਜਗ ਬਾਣੀ’ ਵੱਲੋਂ ਸਥਾਨਕ ਰਜਿਸਟਰੀ ਦਫਤਰ ਦਾ ਦੌਰਾ ਕੀਤਾ ਗਿਆ ਤਾਂ ਉਥੇ ੳੁਡੀਕ ’ਚ ਖਡ਼੍ਹੇ ਪ੍ਰੇਸ਼ਾਨ ਲੋਕਾਂ ਨੇ ਦੱਸਿਆ ਕਿ ਆਨਲਾਈਨ ਰਜਿਸਟਰੀ ਲਈ ਉਨ੍ਹਾਂ ਨੂੰ ਕਈ-ਕਈ ਘੰਟੇ ਉਡੀਕ ਕਰਨੀ ਪੈ ਰਹੀ ਹੈ। ਸੁਖਵਿੰਦਰ ਸਿੰਘ ਅਤੇ ਹਰਭਜਨ ਸਮੇਤ ਹੋਰਨਾਂ ਲੋਕਾਂ ਨੇ ਰੋਸ ਦਾ ਪ੍ਰਗਟਾਵਾ ਕਰਦਿਆਂ  ਦੱਸਿਆ ਕਿ ਸਰਕਾਰ ਰਜਿਸਟਰੀ ਕਰਵਾਉਣ ਲਈ ਪੂਰੀ ਅਸ਼ਟਾਮ ਫੀਸ ਲੈਂਦੀ ਹੈ ਤਾਂ ਪ੍ਰਬੰਧ ਅਤੇ ਸਹੂਲਤ ਵੀ ਸਹੀ ਢੰਗ ਨਾਲ ਦਿੱਤੀ ਜਾਣੀ ਚਾਹੀਦੀ ਹੈ।
 ਨਵਾਂ ਸਾਫਟਵੇਅਰ ਬਣਿਆ ਪ੍ਰੇਸ਼ਾਨੀ
 ਜਾਣਕਾਰੀ ਅਨੁਸਾਰ ਸਰਕਾਰ ਵੱਲੋਂ ਪਿਛਲੇ ਦਿਨੀਂ ਆਨਲਾਈਨ ਰਜਿਸਟਰੀ ਦਾ ਪ੍ਰਾਜੈਕਟ ਸ਼ੁਰੂ ਕੀਤਾ ਗਿਆ ਹੈ ਪਰ ਹਾਲੇ ਤੱਕ ਆਨਲਾਈਨ ਰਜਿਸਟਰੀ ਸਬੰਧੀ ਸਟਾਫ ਨੂੰ ਪੂਰਾ ਤਜਰਬਾ ਨਹੀਂ ਹੈ। ਇਸ  ਤੋਂ ਇਲਾਵਾ ਸਾਫਟਵੇਅਰ ਠੀਕ ਢੰਗ ਨਾਲ ਚੱਲਣ ਕਾਰਨ ਵੀ ਆਨਲਾਈਨ ਰਜਿਸਟਰੀ ਦਾ ਕੰਮ ਠੱਪ ਹੋ ਕੇ ਰਹਿ ਗਿਆ ਹੈ।
 


Related News