ਆਰਟੀਫਿਸ਼ੀਅਲ ਇੰਟੈਲੀਜੇਂਸ ਸੈਲਫੀ ਕੈਮਰੇ ਫੀਚਰ ਨਾਲ ਟੈਕਨੋ ਜਲਦ ਹੀ ਨਵਾਂ ਸਮਾਰਟਫੋਨ ਕਰੇਗੀ ਲਾਂਚ

05/22/2018 6:01:47 PM

ਜਲੰਧਰ-ਸਮਾਰਟਫੋਨ ਨਿਰਮਾਤਾ ਕੰਪਨੀ ਟੈਕਨੋ (Tecno) ਜਲਦ ਹੀ ਘੱਟ ਕੀਮਤ 'ਚ ਬਿਹਤਰੀਨ ਫੀਚਰਸ ਨਾਲ ਨਵਾਂ ਸਮਾਰਟਫੋਨ ਭਾਰਤੀ ਬਾਜ਼ਾਰ 'ਚ ਪੇਸ਼ ਕਰੇਗੀ। ਇਕ ਰਿਪੋਰਟ ਮੁਤਾਬਕ ਟੈਕਨੋ ਦੇ ਆਉਣ ਵਾਲੇ ਸਮਾਰਟਫੋਨ ਦੀ ਐਕਸਕਲੂਸਿਵ ਫੋਟੋ ਮਿਲੀ ਹੈ, ਜਿਸ ਤੋਂ ਕੰਪਨੀ ਨੇ ਇਸ ਨਵੇ ਸਮਾਰਟਫੋਨ ਦੇ ਡਿਜ਼ਾਈਨ, ਲੁਕ ਨਾਲ ਕੁਝ ਸਪੈਸੀਫਿਕੇਸ਼ਨ ਬਾਰੇ ਵੀ ਜਾਣਕਾਰੀ ਮਿਲੀ ਹੈ। 

 

ਰਿਪੋਰਟ ਮੁਤਾਬਕ ਟੈਕਨੋ ਦਾ ਆਉਣ ਵਾਲੇ ਸਮਾਰਟਫੋਨ 'ਕੈਮੋਨ' ਸੀਰੀਜ਼ 'ਚ ਲਾਂਚ ਕੀਤਾ ਜਾਵੇਗਾ। ਇਸ ਫੋਨ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੋਵੇਗੀ ਕਿ ਇਹ ਸਮਾਰਟਫੋਨ ਟੈਕਨੋ ਦਾ ਪਹਿਲਾਂ ਅਜਿਹਾ ਸਮਾਰਟਫੋਨ ਹੋਵੇਗਾ, ਜਿਸ 'ਚ ਆਰਟੀਫਿਸ਼ੀਅਲ ਇੰਟੈਲੀਜੇਂਸ (AI) ਤਕਨੀਕ ਨਾਲ ਸੈਲਫੀ ਕੈਮਰਾ ਹੋਵੇਗਾ। ਫੋਨ ਦਾ ਕੈਮਰਾ ਫੋਟੋ ਨੂੰ ਸ਼ਾਨਦਾਰ ਬਣਾਉਣ ਲਈ ਆਪਣੇ ਆਪ ਹੀ ਬ੍ਰਾਈਟਨੈੱਸ, ਲਾਈਟ ਅਤੇ ਹੋਰ ਜ਼ਰੂਰੀ ਫਿਲਟਰਾਂ ਨੂੰ ਐਡਜਸਟ ਕਰੇਗਾ।

 

ਇਸ ਫੋਨ ਦੇ ਡਿਜ਼ਾਈਨ ਬਾਰੇ ਗੱਲ ਕਰੀਏ ਤਾਂ ਫੋਨ 'ਚ 18:9 ਅਸਪੈਕਟ ਰੇਸ਼ੋ ਵਾਲੀ ਬੇਜ਼ਲ ਲੈੱਸ ਡਿਸਪਲੇਅ ਮੌਜੂਦ ਹੋਵੇਗੀ। ਫੋਨ ਦੇ ਫਰੰਟ ਪੈਨਲ 'ਤੇ ਸੈਲਫੀ ਕੈਮਰਾ ਐੱਲ. ਈ. ਡੀ. ਫਲੈਸ਼ ਨਾਲ ਦਿੱਤਾ ਗਿਆ ਹੈ। ਫੋਨ 'ਚ ਹੋਮ ਬਟਨ ਨਹੀਂ ਹੋਵੇਗਾ। ਉਮੀਦ ਹੈ ਕਿ ਇਹ ਫੋਨ ਫੇਸ ਅਨਲਾਕ ਫੀਚਰ ਨਾਲ ਉਪਲੱਬਧ ਹੋਵੇਗਾ। ਫੋਨ ਦੇ ਸੱਜੇ ਪੈਨਲ 'ਤੇ ਵੋਲੀਅਮ ਰਾਕਰ ਅਤੇ ਪਾਵਰ ਬਟਨ ਮੌਜੂਦ ਹੈ। ਫੋਨ ਦੇ ਉੱਪਰਲੇ ਪੈਨਲ 'ਤੇ ਆਡੀਓ ਜਾਂ ਕੋਈ ਜੈਕ ਵੀ ਨਹੀਂ ਦਿੱਤਾ ਗਿਆ ਹੈ।

 

ਕੀਮਤ-
ਟੈਕਨੋ ਦੇ ਇਸ ਆਉਣ ਵਾਲੇ ਸਮਾਰਟਫੋਨ ਦੀ ਕੀਮਤ ਬਾਰੇ ਗੱਲ ਕਰੀਏ ਤਾਂ ਸਮਾਰਟਫੋਨ ਨੂੰ 12,000 ਰੁਪਏ ਤੱਕ ਲਾਂਚ ਕੀਤਾ ਜਾ ਸਕਦਾ ਹੈ। ਉਮੀਦ ਕੀਤੀ ਜਾ ਰਹੀਂ ਹੈ ਕਿ ਇਹ ਫੋਨ ਆਉਣ ਵਾਲੇ ਦਿਨਾਂ 'ਚ ਹੀ ਆਫੀਸ਼ਿਅਲ ਤੌਰ 'ਤੇ ਲਾਂਚ ਕੀਤਾ ਜਾਵੇਗਾ।


Related News