ਅਧਿਆਪਕਾਂ ਦੀ ਘਾਟ ਕਾਰਨ ਵਿਦਿਆਰਥੀਆਂ ਦੀ ਪਡ਼੍ਹਾਈ ਦਾ ਹੋ ਰਿਹੈ ਨੁਕਸਾਨ

05/26/2018 7:48:54 AM

 ਮੰਡੀ ਲੱਖੇਵਾਲੀ  (ਸੁਖਪਾਲ, ਪਵਨ) - ਇਕ ਪਾਸੇ ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਸਿੱਖਿਆ ਦੇ ਮਿਆਰ ਨੂੰ ਉੱਚਾ ਚੁੱਕਣ ਲਈ ਅਤੇ ਪ੍ਰਾਈਵੇਟ ਸਕੂਲਾਂ ਦੇ ਹਾਣ ਦਾ ਬਨਾਉਣ ਲਈ ਫਡ਼ਾ ਮਾਰ ਰਿਹਾ ਹੈ  ਪਰ ਦੂਜੇ ਪਾਸੇ ਸਰਕਾਰੀ ਸਕੂਲਾਂ ਵਿਚ ਅਧਿਆਪਕਾ ਦੀਆਂ ਮੁੱਖ ਵਿਸ਼ਿਅਾਂ ਵਾਲੀਆਂ ਵੀ ਅਨੇਕਾਂ ਅਸਾਮੀਆਂ ਖਾਲੀ ਪਈਆਂ ਹਨ। ਜਿਸ ਦੀ ਮਿਸਾਲ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪੇਂਡੂ ਖੇਤਰਾਂ ਨਾਲ ਸਬੰਧਿਤ ਸਰਕਾਰੀ ਹਾਈ ਸਕੂਲਾਂ ਤੋਂ ਮਿਲਦੀ ਹੈ, ਜਿੱਥੇ 111 ਦੇ ਕਰੀਬ ਅਧਿਆਪਕਾਂ ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਜਿਸ ਕਰ ਕੇ ਇਨ੍ਹਾਂ ਸਕੂਲਾਂ ਵਿਚ ਪਡ਼੍ਹ ਰਹੇ ਵਿਦਿਆਰਥੀਆਂ ਦੀ ਪਡ਼੍ਹਾਈ ਦਾ ਬੇਹੱਦ ਨੁਕਸਾਨ ਹੋ ਰਿਹਾ ਹੈ  ਅਤੇ ਪੇਪਰਾਂ ਦੌਰਾਨ ਉਹ ਚੰਗੇ ਨੰਬਰ ਕਿਵੇਂ ਪ੍ਰਾਪਤ ਕਰ ਸਕਣਗੇ। 
28 ਸਰਕਾਰੀ ਹਾਈ ਸਕੂਲਾਂ ’ਚ ਨਹੀਂ ਹਿਸਾਬ ਦੇ ਮਾਸਟਰ
 ਜ਼ਿਕਰਯੋਗ ਹੈ ਕਿ ਜ਼ਿਲੇ ਦੇ 28 ਸਰਕਾਰੀ ਹਾਈ ਸਕੂਲਾਂ ’ਚ ਬੱਚਿਆਂ ਨੂੰ ਹਿਸਾਬ ਪਡ਼੍ਹਾਉਣ ਲਈ ਮਾਸਟਰ ਨਹੀਂ ਹਨ। ਇਨ੍ਹਾਂ ਸਕੂਲਾਂ ਵਿਚ ਕਰਾਈਵਾਲਾ, ਫੁੱਲੂਖੇਡ਼ਾ, ਖੁੰਡੇ ਹਲਾਲ, ਖਾਨੇ ਦੀ ਢਾਬ, ਭੁਲੇਰੀਆ, ਫਕਰਸਰ ਥੇਡ਼ੀ, ਆਲਮ ਵਾਲਾ, ਥਰਾਜਵਾਲਾ, ਕਾਉਣੀ, ਕੁੱਤਿਆਵਾਲੀ, ਕਾਨਿਆਂਵਾਲੀ, ਮੱਲਣ, ਗੁਰੂਸਰ, ਪਿਉਰੀ, ਲਾਲਬਾਈ, ਮੋਹਲਾ, ਲੱਕਡ਼ਵਾਲਾ, ਸੂਰੇਵਾਲਾ, ਆਸਾ ਬੁੱਟਰ, ਚੱਕ ਗਿਲਜੇਵਾਲਾ, ਰੱਤਾ ਟਿੱਬਾ, ਦੋਦਾ, ਲੰਬੀ, ਤਰਖਾਣਵਾਲਾ, ਨੰਦਗਡ਼੍ਹ , ਗਿੱਦਡ਼ਬਾਹਾ ਤੇ ਮਲੋਟ ਲਡ਼ਕੀਆਂ ਸ਼ਾਮਲ ਹਨ। 
30 ਸਕੁੂਲ ਪਏ ਹਨ ਸਾਇੰਸ ਮਾਸਟਰਾਂ ਤੋਂ ਸੱਖਣੇ
ਜ਼ਿਲੇ ਦੇ 30 ਸਰਕਾਰੀ ਹਾਈ ਸਕੂਲਾਂ ਵਿਚ ਸਾਇੰਸ ਮਾਸਟਰ ਨਹੀਂ ਹਨ। ਇਨ੍ਹਾਂ ਸਕੂਲਾਂ ਵਿਚ ਗੱਗਡ਼, ਮਾਲ, ਧੂਲਕੋਟ, ਚੱਕ ਗਿਲਜੇਵਾਲਾ, ਚੱਕ ਬਾਜਾ ਮਡਹਾਰ, ਚੰਨੂੰ, ਬਰੀਵਾਲਾ, ਨੰਦਗਡ਼੍ਹ, ਤਰਖਾਣ ਵਾਲਾ, ਚੱਕ ਮੋਤਲੇਵਾਲਾ, ਹਰੀਕੇ ਕਲਾਂ, ਬੂਡ਼ਾ ਗੁੱਜਰ , ਕੋਟਲੀ ਅਬਲੂ, ਸੂਰੇਵਾਲਾ ,ਫਤੂਹੀ ਖੇਡ਼ਾ, ਪਿਊਰੀ, ਡੋਡਾਂਵਾਲੀ, ਛੱਤੇਆਣਾ, ਗੁਰੂਸਰ, ਖੁੱਡੀਆ ਗੁਲਾਬ ਸਿੰਘ, ਭਾਗਸਰ, ਸਮਾਘ, ਘੁਮਿਆਰਾ, ਫੱਤਣਵਾਲਾ, ਮੋਤਲੇਵਾਲਾ ਤੇ ਸ੍ਰੀ ਮੁਕਤਸਰ ਸਾਹਿਬ ਲਡ਼ਕੇ ਸ਼ਾਮਲ ਹਨ। 
37 ਸਕੂਲਾਂ ’ਚ ਨਹੀਂ ਹਨ ਡੀ. ਪੀ. ਈ.
ਪਾਸੇ ਸਰਕਾਰ ਬੱਚਿਆਂ ਨੂੰ ਖੇਡਾਂ ਵਾਲੇ ਪਾਸੇ ਉਤਸ਼ਾਹਿਤ ਕਰਨ ਦੀਆਂ ਗੱਲਾਂ ਕਰ ਰਹੀ ਹੈ।  ਦੂਜੇ ਪਾਸੇ ਜ਼ਿਲੇ ਦੇ 37 ਸਰਕਾਰੀ ਹਾਈ ਸਕੂਲਾਂ ਵਿਚ ਡੀ. ਪੀ. ਈ. ਦੀਆਂ ਅਸਾਮੀਆਂ ਖਾਲੀ ਪਈਆਂ ਹਨ। ਇਨ੍ਹਾਂ ਸਕੂਲਾਂ ਵਿਚ ਖੁੱਡੀਆ ਗੁਲਾਬ ਸਿੰਘ, ਵਡ਼ਿੰਗਖੇਡ਼ਾ, ਮੋਹਲਾ, ਡਬਵਾਲੀ ਢਾਬ, ਸਿੰਘੇਵਾਲਾ, ਕਬਰਵਾਲਾ, ਕੰਦੂਖੇਡ਼ਾ, ਮਾਨ, ਰੱਤਾ ਟਿੱਬਾ, ਸ਼ਾਮ ਖੇਡ਼ਾ, ਕਾਉਣੀ, ਭਲਾਈਆਣਾ, ਬਾਦੀਆ, ਭੁਲੇਰੀਆ , ਝੋਰਡ਼, ਮਾਨ ਸਿੰਘ ਵਾਲਾ, ਬਰੀਵਾਲਾ, ਭਾਗਸਰ ਲਡ਼ਕੀਆ, ਮੁਕਤਸਰ ਲਡ਼ਕੇ, ਥਾਂਦੇਵਾਲਾ, ਝਬੇਲਵਾਲੀ, ਗੁਲਾਬੇਵਾਲਾ, ਚੰਨੂੰ, ਸੂਰੇਵਾਲਾ, ਭੁੱਟੀਵਾਲਾ, ਗਿੱਦਡ਼ਬਾਹਾ ਲਡ਼ਕੇ, ਲੰਬੀ, ਪਿੰਡ ਮਲੋਟ, ਲੰਡੇ ਰੋਡੇ, ਭੰਗੇਵਾਲਾ, ਮਲੋਟ , ਗਿੱਦਡ਼ਬਾਹਾ ਲਡ਼ਕੀਆਂ, ਮੁਕਤਸਰ ਲਡ਼ਕੀਆ, ਕਾਨਿਆਂਵਾਲੀ, ਤਾਮਕੋਟ, ਆਸਾ ਬੁੱਟਰ ਅਤੇ ਖੋਖਰ ਸ਼ਾਮਲ ਹਨ। 
ਐੱਸ. ਐੱਸ. ਮਾਸਟਰਾਂ ਦੀਆਂ ਜ਼ਿਲੇ ’ਚ 12 ਅਸਾਮੀਆਂ  ਹਨ ਖਾਲੀ
 ਜ਼ਿਲੇ ਦੇ ਸਰਕਾਰੀ ਹਾਈ ਸਕੂਲਾਂ ਵਿਚ ਐੱਸ. ਐੱਸ. ਮਾਸਟਰਾਂ ਦੀਆਂ 12 ਅਸਾਮੀਆਂ ਖਾਲੀ ਪਈਆਂ ਹਨ। ਇਨ੍ਹਾਂ ਵਿਚ ਪਿਉਰੀ, ਸੱਕਾਂਵਾਲੀ, ਖਾਨੇ ਕੀ ਢਾਬ, ਫੁੱਲੂ ਖੇਡ਼ਾ, ਮੁਕੰਦ ਸਿੰਘ ਵਾਲਾ, ਥਾਂਦੇਵਾਲਾ, ਲੰਬੀ ਢਾਬ, ਗੱਗਡ਼, ਪਿੰਡ ਮਲੋਟ, ਰੁਪਾਣਾ, ਸ਼ਾਮ ਖੇਡ਼ਾ ਅਤੇ ਹਾਕੂਵਾਲਾ ਸ਼ਾਮਲ ਹਨ। 
ਹੋਰ ਅਧਿਆਪਕਾਂ ਦੀਆਂ ਖਾਲੀ ਅਸਾਮੀਆਂ 
 ਸਰਕਾਰੀ ਹਾਈ ਸਕੂਲ ਕੱਖਾਂਵਾਲੀ ਅਤੇ ਗੂਡ਼ੀ ਸੰਘਰ ਵਿਖੇ ਅੰਗਰੇਜ਼ੀ ਦੇ ਅਧਿਆਪਕ ਨਹੀਂ ਹਨ। ਬੂਡ਼ਾ ਗੁੱਜਰ ਵਿਖੇ ਹਿੰਦੀ ਦਾ ਅਧਿਆਪਕ ਨਹੀਂ ਹੈ। ਜਦਕਿ ਮੁਕਤਸਰ ਦੇ ਲਡ਼ਕਿਅਾਂ ਵਾਲੇ ਸਕੂਲ ਵਿਚ ਪੰਜਾਬੀ ਦਾ ਅਧਿਆਪਕ ਨਹੀਂ ਹੈ। 
 ਪੰਜਾਬ ਸਰਕਾਰ ਤੇ ਸਿੱਖਿਆ ਵਿਭਾਗ ਦੇਵੇ ਧਿਆਨ
 ਇਸ ਖੇਤਰ ਦੇ ਸਮਾਜ ਸੇਵਕਾ ਸੰਦੀਪ ਕੌਰ ਝੁੱਗੇ, ਪ੍ਰਭਜੀਤ ਕੌਰ ਰਣਜੀਤਗਡ਼੍ਹ , ਸੁਖਵਿੰਦਰ ਕੌਰ ਸੰਗੂਧੌਣ, ਸਾਬਕਾ ਪ੍ਰਿੰਸੀਪਲ ਜਸਵੰਤ ਸਿੰਘ ਬਰਾਡ਼, ਸਾਬਕਾ ਮੈਂਬਰ ਜ਼ਿਲਾ ਪ੍ਰੀਸ਼ਦ ਸਰਬਨ ਸਿੰਘ ਬਰਾਡ਼, ਮੰਦਰ ਸਿੰਘ ਸਰਪੰਚ ਭਾਗਸਰ, ਦਿਲਬਾਗ ਸਿੰਘ ਬਰਾਡ਼ ਪ੍ਰਧਾਨ ਸਹਿਕਾਰੀ ਸਭਾ ਅਤੇ ਸ਼ਮਿੰਦਰਪਾਲ ਰਾਜੂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸਰਕਾਰੀ ਹਾਈ ਸਕੂਲਾਂ ਵਿਚ ਅਧਿਆਪਕਾਂ ਦੀਆਂ ਖਾਲੀ ਪਈਅਾਂ ਅਸਾਮੀਆਂ ਨੂੰ ਤੁਰੰਤ ਭਰਿਆ ਜਾਵੇੇ ਤਾਂ ਕਿ ਇਨ੍ਹਾਂ ਸਕੂਲਾਂ ਵਿਚ ਆਉਣ ਵਾਲੇ ਗਰੀਬਾਂ ਦੇ ਬੱਚਿਆਂ ਦਾ ਭਵਿੱਖ ਧੁੰਦਲਾ ਨਾ ਹੋਵੇ। ਉਨ੍ਹਾਂ ਕਿਹਾ ਕਿ ਜਦ ਅਹਿਮ ਵਿਸ਼ਿਆ ਵਾਲੇ ਅਧਿਆਪਕ ਸਕੂਲਾਂ ਵਿਚ ਨਹੀਂ ਹੋਣਗੇ ਤਾਂ ਫਿਰ ਸਿੱਖਿਆ ਦਾ ਮਿਆਰ ਉੱਚਾ ਕਿਵੇਂ ਹੋਵੇਗਾ। 


Related News