ਨਹੀਂ ਟਲਿਆ ਤੂਫਾਨ ਦਾ ਖਤਰਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

Wednesday, May 09, 2018 - 09:49 AM (IST)

ਨਹੀਂ ਟਲਿਆ ਤੂਫਾਨ ਦਾ ਖਤਰਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ

ਨਵੀਂ ਦਿੱਲੀ— ਹੁਣ ਵੀ ਸੂਬਿਆਂ 'ਚ ਤੂਫਾਨ ਦਾ ਖਤਰਾ ਹੁਣ ਤੱਕ ਟਲਿਆ ਨਹੀਂ ਹੈ। ਮੌਸਮ ਵਿਭਾਗ ਨੇ ਅਲਰਟ ਜਾਰੀ ਕਰਕੇ ਰੱਖਿਆ ਹੈ ਕਿ ਲੋਕ ਬੇਵਜ੍ਹਾ ਘਰ ਤੋਂ ਬਾਹਰ ਨਾ ਨਿਕਲਣ।
ਦੇਸ਼ ਦੇ ਕਈ ਸੂਬਿਆਂ 'ਤੇ ਅਗਲੇ 24 ਘੰਟੇ ਹੁਣ ਵੀ ਭਾਰੀ ਹਨ। ਮੌਸਮ ਵਿਭਾਗ ਅਗਲੇ 24 ਘੰਟੇ ਤੱਕ ਜੰਮੂ-ਕਸ਼ਮੀਰ, ਹਿਮਾਚਲ ਪ੍ਰਦੇਸ਼, ਉਤਰਾਖੰਡ, ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਪੱਛਮੀ ਉੱਤਰ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਤੇਜ਼ ਹਨ੍ਹੇਰੀ ਆਉਣ ਦੀ ਸੰਭਾਵਨਾ ਹੈ। ਇਸ ਦੀ ਗਤੀ 50 ਤੋਂ 70 ਕਿ. ਮੀ. ਪ੍ਰਤੀ ਘੰਟੇ ਦੇ ਵਿਚਕਾਰ ਹੋ ਸਕਦੀ ਹੈ।
ਉਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਦੇ ਕੁਝ ਇਲਾਕਿਆਂ 'ਚ ਵੀ ਤੇਜ਼ ਹਨ੍ਹੇਰੀ ਨਾਲ ਬਾਰਸ਼ ਹੋ ਸਕਦੀ ਹੈ। ਇਸ ਦੇ ਮੱਦੇਨਜ਼ਰ ਵਿਭਾਗ ਨੇ ਸਥਾਨਕ ਪ੍ਰਸ਼ਾਸਨ ਨੂੰ ਤੂਫਾਨ ਸੰਬੰਧੀ ਤਿਆਰੀਆਂ ਰੱਖਣ ਦਾ ਅਲਰਟ ਜਾਰੀ ਕੀਤਾ ਹੈ।


Related News