ਸ਼ਾਮ ਦੀ ਚਾਹ ਨੂੰ ਬਣਾਓ ਹੋਰ ਵੀ ਵਧੀਆ, ਬਣਾਓ ਕੁਰਕੁਰੇ ਪਾਲਕ ਵੜਾ

05/26/2018 1:06:57 PM

ਜਲੰਧਰ— ਸ਼ਾਮ ਦੀ ਚਾਹ ਨਾਲ ਹਰ ਕਿਸੇ ਦਾ ਕੁਝ ਨਾ ਕੁਝ ਨਮਕੀਨ ਖਾਣ ਦਾ ਮਨ ਕਰਦਾ ਹੈ। ਅਜਿਹੀ ਹਾਲਤ 'ਚ ਘਰ 'ਚ ਕ੍ਰਿਸਪੀ ਅਤੇ ਟੇਸਟੀ ਪਾਲਕ ਵੜਾ ਬਣਾ ਕੇ ਸ਼ਾਮ ਦੀ ਚਾਹ ਨਾਲ ਖਾ ਸਕਦੇ ਹੋ। ਇਸ ਨਾਲ ਤੁਹਾਡੀ ਚਾਹ ਦਾ ਮਜ਼ਾ ਹੋਰ ਵੀ ਦੁਗਣਾ ਹੋ ਜਾਵੇਗਾ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਾਮਗਰੀ :
ਪਾਲਕ - 300 ਗ੍ਰਾਮ
ਕਣਕ ਦਾ ਆਟਾ - 80 ਗ੍ਰਾਮ
ਵੇਸਣ - 40 ਚੱਮਚ
ਸੂਜੀ - 40 ਗ੍ਰਾਮ
ਅਦਰਕ - 2 ਚੱਮਚ
ਲਸਣ - 2 ਚੱਮਚ
ਹਰੀ ਮਿਰਚ - 1, 1/2 ਚੱਮਚ
ਜੀਰਾ - 1 ਚੱਮਚ
ਹਲਦੀ - 1/2 ਚੱਮਚ
ਬੇਕਿੰਗ ਸੋਡਾ - 1/2 ਚੱਮਚ
ਨਮਕ - 1 ਚੱਮਚ
ਕਾਲੀ ਮਿਰਚ ਪਾਊਡਰ - 1 ਚੱਮਚ
ਧਨੀਆ - 2 ਚੱਮਚ
ਨਿੰਬੂ ਦਾ ਰਸ - 1 ਚੱਮਚ
ਤਾਜ਼ਾ ਕਰੀਮ - 1 ਚੱਮਚ
ਤੇਲ - 2 ਚੱਮਚ
ਪਾਣੀ - 50 ਮਿਲੀਲੀਟਰ
ਵਿਧੀ—
1. ਇਕ ਬਾਊਲ ਵਿਚ ਸਾਰੀ ਸਮੱਗਰੀ ਨੂੰ ਪਾ ਕੇ ਚੰਗੀ ਤਰ੍ਹਾਂ ਮਿਕਸ ਕਰ ਲਓ।
2. ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਇਸ ਚੋਂ ਕੁਝ ਮਿਸ਼ਰਣ ਨੂੰ ਹੱਥ 'ਚ ਲੈ ਕੇ ਇਸ ਨੂੰ ਟਿੱਕੀ ਦੀ ਸ਼ੇਪ ਦਿਓ।
3. ਹੁਣ ਇਸ ਨੂੰ ਸਟਰੀਮ ਦੇਣ ਲਈ 20 ਮਿੰਟ ਤੱਕ ਸਟਰੀਮਰ 'ਚ ਰੱਖ ਦਿਓ।
4. ਤੁਹਾਡੇ ਸਟਰੀਮ ਪਾਲਕ ਵੜਾ ਬਣ ਕੇ ਤਿਆਰ ਹਨ। ਹੁਣ ਤੁਸੀਂ ਇਸ ਨੂੰ ਕੈਚਅਪ ਨਾਲ ਗਰਮਾ-ਗਰਮ ਸਰਵ ਕਰੋ।

 


Related News