ਬਸੰਤਕੋਟ ਦੇ ਮੌਂਟੀ ਨੇ ਬਾਡੀ ਬਿਲਡਰ ''ਚ ਜਮਾਈ ਧਾਕ

Wednesday, Jun 06, 2018 - 01:55 PM (IST)

ਬਸੰਤਕੋਟ ਦੇ ਮੌਂਟੀ ਨੇ ਬਾਡੀ ਬਿਲਡਰ ''ਚ ਜਮਾਈ ਧਾਕ

ਧਿਆਨਪੁਰ/ਕਾਲਾ ਅਫਗਾਨਾ (ਬਲਵਿੰਦਰ) : ਅੱਜ ਕੱਲ ਦੇਸ਼ 'ਚ ਨਸ਼ਿਆ ਦੀ ਦਲਦਲ 'ਚੋਂ ਨਿਕਲ ਕੇ ਵਿਦੇਸ਼ਾਂ ਦੀ 'ਚ ਆਪਣੇ ਦੇਸ਼, ਆਪਣੇ ਸੂਬੇ ਤੇ ਆਪਣੇ ਪਿੰਡ ਦਾ ਨਾਂ ਰੌਸ਼ਨ ਕਰਨਾ ਕੋਈ ਛੋਟੀ ਗੱਲ ਨਹੀਂ। ਸੁਖਦੇਵ ਸਿੰਘ ਹੌਲਦਾਰ ਪੰਜਾਬ ਪੁਲਸ ਨੇ ਦੱਸਿਆ ਕਿ ਪਿਛਲੇ ਕਈ ਸਾਲਾਂ ਤੋਂ ਪੜ੍ਹਾਈ ਕਰਨ ਵਾਸਤੇ ਆਸਟਰੇਲੀਆ ਗਿਆ ਸੀ, ਜਿਥੇ ਉਸ ਨੇ ਪੜ੍ਹਾਈ ਦੇ ਨਾਲ-ਨਾਲ ਜਿਮ ਜਾਣਾ ਸ਼ੁਰੂ ਕਰ ਦਿੱਤਾ। ਉਸ ਦੇ ਕੋਚ ਜੋਸ਼ ਲੈਨਰਟਵਿੰਜ ਨੇ ਮੌਂਟੀ ਤੱਤਲਾ ਨੂੰ ਮਿਹਨਤ ਕਰਵਾਉਣੀ ਸ਼ੁਰੂ ਕਰ ਦਿੱਤੀ। ਮੌਂਟੀ ਨੇ ਸਖਤ ਮਿਹਨਤ ਕਰ ਕੇ ਕਈ ਦੇਸ਼ਾਂ 'ਚ ਮੈਡਲ ਹਾਸਲ ਕੀਤੇ ਤੇ ਆਪਣੇ ਦੇਸ਼ ਤੇ ਪਿੰਡ ਬਸੰਤਕੋਟ ਦਾ ਨਾਂ ਰੌਸ਼ਨ ਕੀਤਾ। ਅੱਜ ਪੰਜਾਬ ਦਾ ਜੰਮਪਲ ਇਹ ਖਿਡਾਰੀ ਪੂਰੇ ਆਸਟਰੇਲੀਆ 'ਚ ਧਾਕ ਜਮਾ ਰਿਹਾ ਹੈ। ਪਿਛਲੇ ਸਾਲ ਹੋਏ ਬਾਡੀ ਬਿਲਡਰ ਮੁਕਾਬਲੇ 'ਚ 24 ਦੇਸ਼ਾਂ ਦੇ ਖਿਡਾਰੀਆਂ ਨੇ ਭਾਗ ਲਿਆ ਸੀ ਤੇ ਮੌਂਟੀ ਤੱਤਲਾ ਇਕੱਲਾ ਹੀ ਇੰਡੀਆ ਦਾ ਖਿਡਾਰੀ ਸੀ। ਅੱਜ ਕਈ ਨਾਮਵਰ ਲੋਕ ਉਸ ਦਾ ਮਾਣ-ਸਨਮਾਨ ਕਰ ਰਹੇ ਹਨ।


Related News