5 ਕਰੋੜ ਦੀ ਹੈਰੋਇਨ ਸਣੇ ਫੜੇ ਗਏ ਨਸ਼ਾ ਸਮੱਗਲਰ 3 ਦਿਨ ਦੇ ਰਿਮਾਂਡ ''ਤੇ

Thursday, May 31, 2018 - 05:34 AM (IST)

5 ਕਰੋੜ ਦੀ ਹੈਰੋਇਨ ਸਣੇ ਫੜੇ ਗਏ ਨਸ਼ਾ ਸਮੱਗਲਰ 3 ਦਿਨ ਦੇ ਰਿਮਾਂਡ ''ਤੇ

ਲੁਧਿਆਣਾ (ਅਨਿਲ)-ਐੱਸ. ਟੀ. ਐੱਫ. ਵਲੋਂ ਬੀਤੀ ਦਿਨੀਂ 5 ਕਰੋੜ ਦੀ ਹੈਰੋਇਨ ਸਮੇਤ ਫੜੇ ਗਏ ਨਸ਼ਾ ਸਮੱਗਲਰਾਂ ਨੂੰ ਅਦਾਲਤ 'ਚ ਪੇਸ਼ ਕਰ ਕੇ 3 ਦਿਨ ਦੇ ਰਿਮਾਂਡ 'ਤੇ ਲਿਆ ਗਿਆ।  ਐੱਸ. ਟੀ. ਐੱਫ. ਲੁਧਿਆਣਾ-ਫਿਰੋਜ਼ਪੁਰ ਰੇਂਜ ਦੇ ਇੰਚਾਰਜ ਹਰਬੰਸ ਸਿੰਘ ਨੇ ਦੱਸਿਆ ਕਿ ਫੜੇ ਗਏ ਨਸ਼ਾ ਸਮੱਗਲਰ ਕਪਿਲ ਦੇਵ ਤੇ ਹਰਦੀਪ ਕੁਮਾਰ ਤੋਂ ਗੰਭੀਰ ਪੁੱਛਗਿੱਛ ਕੀਤੀ ਜਾਵੇਗੀ। ਦੋਨੋਂ ਦਿੱਲੀ ਦੇ ਜਿਸ ਨਾਈਜੀਰੀਅਨ ਤੋਂ ਹੈਰੋਇਨ ਦੀ ਖੇਪ ਲਿਆਏ ਸਨ, ਉਸ ਬਾਰੇ ਵੀ ਗੰਭੀਰਤਾ ਨਾਲ ਪੁੱਛਗਿੱਛ ਕੀਤੀ ਜਾਵੇਗੀ। ਉਥੇ ਦੋਸ਼ੀ ਹਰਦੀਪ ਕੁਮਾਰ ਤੋਂ 2 ਕਿਲੋ ਹੈਰੋਇਨ ਦੇ ਪਹਿਲੇ ਮਾਮਲੇ ਸਬੰਧੀ ਵੀ ਪੁੱਛਗਿੱਛ ਕੀਤੀ ਜਾਵੇਗੀ, ਕਿਉਂਕਿ ਪੁਲਸ ਨੇ ਉਸ ਨੂੰ ਨਾਮਜ਼ਦ ਕੀਤਾ ਹੋਇਆ ਸੀ।


Related News