ਇਸ ਡਿਵਾਈਸ ਨਾਲ 100 ਗੁਣਾ ਵਧ ਸਕਦੀ ਹੈ ਸਮਾਰਟਫੋਨ ਬੈਟਰੀ ਦੀ ਲਾਈਫ

05/18/2018 2:30:36 PM

ਜਲੰਧਰ— ਇਕ ਭਾਰਤੀ ਮੂਲ ਦੇ ਵਿਗਿਆਨੀ ਦੀ ਨਿਗਰਾਨੀ 'ਚ ਇਕ ਟੀਮ ਨੇ ਇਕ ਨਵਾਂ ਡਿਵਾਈਸ ਵਿਕਸਿਤ ਕੀਤਾ ਹੈ ਜੋ ਇਲੈਕਟ੍ਰਿਕ ਉਪਕਰਣਾਂ ਜਿਵੇਂ ਸਮਾਰਟਫੋਨ ਅਤੇ ਲੈਪਟਾਪ ਦੀ ਬੈਟਰੀ ਲਾਈਫ ਨੂੰ 100 ਗੁਣਾ ਤੋਂ ਜ਼ਿਆਦਾ ਵਧਾ ਸਕਦਾ ਹੈ। ਅਮਰੀਕਾ 'ਚ ਮਿਸੌਰੀ ਯੂਨੀਵਰਸਿਟੀ ਦੇ ਖੋਜਕਾਰਾਂ ਨੇ ਇਕ ਚੁੰਬਕੀ ਸਮੱਗਰੀ ਵਿਕਸਿਤ ਕੀਤੀ ਹੈ ਜੋ ਇਕ ਅਨੋਖੀ 'ਹਨੀਕਾਂਬ' ਦੀ ਜਾਲੀ ਬਣਾਉਂਦਾ ਦੀਹੈ ਜੋ ਇਸ ਉਪਕਰਣ ਦੇ ਇਲੈਕਟ੍ਰੋਨਿਕ ਗੁਣਾਂ ਨੂੰ ਪ੍ਰਦਰਸ਼ਿਤ ਕਰਦੀ ਹੈ। 
ਮਿਸੌਰੀ ਯੂਨੀਵਰਸਿਟੀ ਦੇ ਇਕ ਸਹਾਇਕ ਪ੍ਰੋਫੈਸਰ ਦਿਪਕ ਕੇ. ਸਿੰਘ ਨੇ ਦੱਸਿਆ ਕਿ ਸੈਮੀਕੰਡਕਟਰ ਡਾਯੋਡ ਅਤੇ ਐਂਪਲੀਫਾਇਰ ਹਮੇਸ਼ਾ ਸਿਲੀਕਾਨ ਜਾਂ ਜਰਮੇਨੀਅਮ ਨਾਲ ਬਣੇ ਹੁੰਦੇ ਹਨ। ਇਹ ਆਧੁਨਿਕ ਇਲੈਕਟ੍ਰੋਨਿਕ ਉਪਕਰਣਾਂ 'ਚ ਮਹੱਤਵਪੂਰਨ ਤੱਤ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਇਕ ਸਿਲੀਕਾਨ ਸਤ੍ਹਾ 'ਤੇ ਪਰਮਲਾਯ ਜਮ੍ਹਾ ਕਰਕੇ ਇਕ ਦੋ-ਅਯਾਮੀ ਨੈਨੋ ਸਟ੍ਰਕਚਰ ਸਮੱਗਰੀ ਵਿਕਸਿਤ ਕੀਤੀ ਹੈ। ਯੂਨੀਡਾਇਰੈਕਸ਼ਨਲ ਨਾਂ ਦੀ ਨਵੀਂ ਪ੍ਰਣਾਲੀ ਨਾਲ ਇਕ ਹੀ ਦਿਸ਼ਾ 'ਚ ਬਿਜਲੀ ਦਾ ਪ੍ਰਵਾਹ ਹੋਵੇਗਾ। ਨਵਾਂ ਮੈਗਨੇਟਿਕ ਡਾਯੋਡ ਟ੍ਰਾਂਜਿਸਟਰ ਅਤੇ ਐਂਪਲੀਫਾਇਰਾਂ 'ਚ ਵੀ ਬਿਜਲੀ ਸ਼ਕਤੀ ਨੂੰ ਵਧਾਏਗਾ। ਇਸ ਡਿਵਾਈਸ ਦੀ ਸਭ ਤੋਂ ਵੱਡੀ ਖਾਸੀਅਤ ਇਹ ਹੈ ਕਿ ਇਸ ਦਾ ਇਕ ਆਮ 5 ਘੰਟੇ ਦਾ ਚਾਰਜ 500 ਘੰਟੇ ਦੇ ਚਾਰਜ ਤੋਂ ਜ਼ਿਆਦਾ ਹੋ ਸਕਦਾ ਹੈ।


Related News