ਸੇਵਾ ਕੇਂਦਰਾਂ ਰਾਹੀਂ ਨਾਟ ਫਾਊਂਡ ਸਰਟੀਫਿਕੇਟਾਂ ''ਚ ਹੁੰਦੀਆਂ ਨੇ ਬੇਨਿਯਮੀਆਂ

05/20/2018 4:14:41 PM

ਭੁਲੱਥ (ਭੁਪੇਸ਼)— ਸਰਕਾਰ ਵੱਲੋਂ ਖੋਲ੍ਹੇ ਸੇਵਾ ਕੇਂਦਰ, ਜੋ ਸਰਕਾਰੀ ਕੰਮ ਕਰਦੇ ਹਨ ਪਰ ਸਰਕਾਰੀ ਅਧਿਕਾਰੀਆਂ ਨੂੰ ਇਨ੍ਹਾਂ ਦੀ ਚੈਕਿੰਗ ਕਰਨ ਅਤੇ ਉਨ੍ਹਾਂ ਖਿਲਾਫ ਐਕਸ਼ਨ ਲੈਣ ਦਾ ਅਧਿਕਾਰ ਨਾ ਹੋਣ ਕਰਕੇ ਬੀਤੇ ਢਾਈ ਸਾਲਾਂ ਤੋਂ ਇਨ੍ਹਾਂ ਕੇਂਦਰਾਂ 'ਚ ਬੇਨਿਯਮੀਆਂ ਅਤੇ ਤਰੁੱਟੀਆਂ ਹਨ ਪਰ ਇਹ ਕੰਪਨੀ ਦੇ ਅੰਡਰ ਹੋਣ ਕਰਕੇ ਅਧਿਕਾਰੀਆਂ ਵੱਲੋਂ ਕਦੇ ਚੈਕਿੰਗ ਨਹੀਂ ਕੀਤੀ ਅਤੇ ਨਾ ਹੀ ਸਰਕਾਰੀ ਆਡਿਟ ਪਾਰਟੀ ਵੱਲੋਂ ਹੀ ਇਨ੍ਹਾਂ ਦੇ ਕੰਮ ਦਾ ਕਦੇ ਆਡਿਟ ਡੂੰਘਾਈ ਨਾਲ ਕੀਤਾ। 
ਹੁਣ ਤਾਂ ਸੇਵਾ ਕੇਂਦਰ 'ਚ ਡਾਕ ਲਿਆਉਣ ਲਿਜਾਣ ਵਾਲੇ ਤਾਇਨਾਤ ਮੁਲਾਜ਼ਮਾਂ ਦੀ ਤਹਿਸੀਲ ਦੇ ਅੰਦਰ ਅਤੇ ਬਾਹਰ ਕੰਮ ਕਰਦੇ ਟਾਊਟਾਂ ਨਾਲ ਗੰਢ-ਤੁੱਪ ਹੋਣ ਕਰਕੇ ਇਹ ਜਨਮ ਇੰਦਰਾਜ ਸਰਟੀਫਿਕੇਟ ਤਰੁੱਟੀਆਂ ਹੋਣ 'ਤੇ ਵੀ ਜਾਰੀ ਕਰਵਾਉਣ ਲਈ ਅਹਿਮ ਰੋਲ ਅਦਾ ਕਰ ਰਹੇ ਮੋਟੀਆਂ ਰਕਮਾਂ ਬਟੋਰ ਰਹੇ ਹਨ ਪਰ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਇਸ ਦਾ ਇਲਮ ਹੀ ਨਹੀਂ।


Related News