ਸੇਰੇਨਾ ਵਾਪਸੀ ''ਤੇ ਟੂਰਨਾਮੈਂਟ ਜਿੱਤ ਸਕਦੀ ਹੈ : ਹਾਲੇਪ

05/26/2018 9:55:27 AM

ਪੈਰਿਸ— ਵਿਸ਼ਵ ਦੀ ਨੰਬਰ ਇਕ ਖਿਡਾਰਨ ਸਿਮੋਨਾ ਹਾਲੇਪ ਨੇ ਅੱਜ ਕਿਹਾ ਕਿ ਸੇਰੇਨਾ ਵਿਲੀਅਮਸ ਅਜੇ ਵੀ ਖਿਤਾਬ ਜਿੱਤਣ 'ਚ ਸਮਰਥ ਹੈ। ਇਹ ਅਮਰੀਕੀ ਖਿਡਾਰਨ ਫਰੈਂਚ ਓਪਨ ਤੋਂ ਗ੍ਰੈਂਡਸਲੈਮ ਟੂਰਨਾਮੈਂਟਾਂ 'ਚ ਵਾਪਸੀ ਕਰੇਗੀ। ਸੇਰੇਨਾ ਪਿਛਲੇ ਸਾਲ ਆਸਟਰੇਲੀਆਈ ਓਪਨ ਜਿੱਤਣ ਦੇ ਬਾਅਦ ਪਹਿਲੀ ਵਾਰ ਕਿਸੇ ਗ੍ਰੈਂਡਸਲੈਮ ਟੂਰਨਾਮੈਂਟ 'ਚ ਖੇਡੇਗੀ। ਉਹ ਧੀ ਦੇ ਜਨਮ ਦੇ ਕਾਰਨ ਇਸ ਵਿਚਾਲੇ ਟੈਨਿਸ ਤੋਂ ਦੂਰ ਰਹੀ।

ਪੈਰਿਸ 'ਚ ਦੋ ਵਾਰ ਦੀ ਉਪ ਜੇਤੂ ਹਾਲੇਪ ਜਾਣਦੀ ਹੈ ਕਿ ਕੋਰਟ 'ਤੇ ਢੁਕਵਾਂ ਸਮਾਂ ਨਹੀਂ ਬਿਤਾਉਣ ਦੇ ਬਾਵਜੂਦ ਸੇਰੇਨਾ ਸਖਤ ਚੁਣੌਤੀ ਪੇਸ਼ ਕਰ ਸਕਦੀ ਹੈ। ਹਾਲੇਪ ਨੇ ਐਤਵਾਰ ਤੋਂ ਸ਼ੁਰੂ ਹੋਣ ਵਾਲੇ ਟੂਰਨਾਮੈਂਟ ਤੋਂ ਪਹਿਲਾਂ ਕਿਹਾ, ''ਇਹ ਟੈਨਿਸ ਲਈ ਚੰਗਾ ਹੈ ਕਿ ਉਹ ਵਾਪਸੀ ਕਰ ਰਹੀ ਹੈ। ਹੋ ਸਕਦਾ ਹੈ ਕਿ ਉਸ ਨੂੰ ਟੂਰਨਾਮੈਂਟ ਅਤੇ ਹਰ ਦਿਨ ਦੇ ਖੇਡ 'ਚ ਤਾਲਮੇਲ ਬਿਠਾਉਣ 'ਚ ਥੋੜ੍ਹਾ ਸਮਾਂ ਲੱਗੇ ਪਰ ਮੇਰਾ ਮੰਨਣਾ ਹੈ ਕਿ ਉਹ ਚੰਗੀ ਵਾਪਸੀ ਕਰਨ ਅਤੇ ਫਿਰ ਤੋਂ ਟੂਰਨਾਮੈਂਟ ਜਿੱਤਣ 'ਚ ਸਮਰਥ ਹੈ।''


Related News