ਚੰਦਾ ਕੋਚਰ ਨੂੰ ਸੇਬੀ ਦਾ ਨੋਟਿਸ

05/26/2018 5:24:26 AM

ਮੁੰਬਈ- ਬਾਜ਼ਾਰ ਰੈਗੂਲੇਟਰੀ ਸੇਬੀ ਨੇ ਆਈ. ਸੀ. ਆਈ. ਸੀ. ਆਈ. ਬੈਂਕ ਦੀ ਸੀ. ਈ. ਓ. ਚੰਦਾ ਕੋਚਰ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਆਈ. ਸੀ. ਆਈ. ਸੀ. ਆਈ. ਬੈਂਕ ਦੀ ਵੀਡੀਓਕਾਨ ਗਰੁੱਪ ਅਤੇ ਨਿਊਪਾਵਰ ਦੇ ਦਰਮਿਆਨ ਸੌਦਿਆਂ ਦੇ ਸਬੰਧ 'ਚ ਜਾਰੀ ਕੀਤਾ ਗਿਆ ਹੈ। ਨਿੱਜੀ ਖੇਤਰ ਦੇ ਇਸ ਬੈਂਕ ਨੇ ਸ਼ੇਅਰ ਬਾਜ਼ਾਰਾਂ ਨੂੰ ਅੱਜ ਇਹ ਸੂਚਨਾ ਦਿੱਤੀ ।  ਨਿਊਪਾਵਰ 'ਚ ਚੰਦਾ ਦੇ ਪਤੀ ਦੀਪਕ ਕੋਚਰ ਦੇ ਆਰਥਕ ਲਾਭ ਜੁੜੇ ਹੋਏ ਹਨ। ਬੈਂਕ ਨੇ ਕਿਹਾ ਹੈ ਕਿ ਸੇਬੀ ਨੂੰ ਸਹੀ ਜਵਾਬ ਦਾਖਲ ਕੀਤਾ ਜਾਵੇਗਾ।


Related News