ਮਮਤਾ ’ਤੇ ਅਸ਼ੋਭਨੀਕ ਟਿੱਪਣੀ ਦੇ ਮਾਮਲੇ ’ਚ ਅਭਿਜੀਤ ਗੰਗੋਪਾਧਿਆਏ ਨੂੰ ਚੋਣ ਕਮਿਸ਼ਨ ਦਾ ਨੋਟਿਸ

05/18/2024 1:01:58 PM

ਨੈਸ਼ਨਲ ਡੈਸਕ- ਚੋਣ ਕਮਿਸ਼ਨ ਨੇ ਤਾਮਲੁਕ ਲੋਕ ਸਭਾ ਹਲਕੇ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਉਮੀਦਵਾਰ ਅਭਿਜੀਤ ਗੰਗੋਪਾਧਿਆਏ ਨੂੰ ਮੁੱਖ ਮੰਤਰੀ ਮਮਤਾ ਬੈਨਰਜੀ ’ਤੇ ਕੀਤੀ ਗਈ ਇਕ ਟਿੱਪਣੀ ਨੂੰ ਲੈ ਕੇ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਹੈ। ਚੋਣ ਕਮਿਸ਼ਨ ਨੇ ਕਿਹਾ ਕਿ ਭਾਜਪਾ ਉਮੀਦਵਾਰ ਦੀ ਮਮਤਾ ਬੈਨਰਜੀ ਵਿਰੁੱਧ ਟਿੱਪਣੀ ਚੋਣ ਜ਼ਾਬਤੇ ਦੀ ਉਲੰਘਣਾ ਪ੍ਰਤੀਤ ਹੁੰਦੀ ਹੈ। ਅਭਿਜੀਤ ਗੰਗੋਪਾਧਿਆਏ ’ਤੇ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ ਅਸ਼ੋਭਨੀਕ ਟਿੱਪਣੀ ਕਰਨ ਦਾ ਦੋਸ਼ ਹੈ। ਭਾਜਪਾ ਨੇਤਾ ਦੀ ਸ਼ਿਕਾਇਤ ਟੀ. ਐੱਮ. ਸੀ. ਨੇ ਸ਼ੁੱਕਰਵਾਰ ਨੂੰ ਚੋਣ ਕਮਿਸ਼ਨ ਨੂੰ ਕੀਤੀ ਸੀ ਕਿ ਉਸ ਨੇ ਇਕ ਜਨਤਕ ਰੈਲੀ ’ਚ ਮੁੱਖ ਮੰਤਰੀ ਮਮਤਾ ਬੈਨਰਜੀ ਖਿਲਾਫ ਅਸ਼ੋਭਨੀਕ ਟਿੱਪਣੀ ਕੀਤੀ। ਟੀ. ਐੱਮ. ਸੀ. ਨੇਤਾ ਅਤੇ ਪੱਛਮੀ ਬੰਗਾਲ ਦੀ ਮੰਤਰੀ ਸ਼ਸ਼ੀ ਪਾਂਜਾ ਨੇ ਕਿਹਾ ਕਿ ਪਾਰਟੀ ਕਲਕੱਤਾ ਹਾਈ ਕੋਰਟ ਦੇ ਸਾਬਕਾ ਜੱਜ ਗੰਗੋਪਾਧਿਆਏ ਖ਼ਿਲਾਫ਼ ਵੀ ਕਾਨੂੰਨੀ ਕਾਰਵਾਈ ਕਰੇਗੀ। ਪੱਛਮੀ ਬੰਗਾਲ ਦੇ ਮੁੱਖ ਚੋਣ ਅਧਿਕਾਰੀ ਨੂੰ ਲਿਖੇ ਪੱਤਰ ’ਚ ਟੀ. ਐੱਮ. ਸੀ. ਨੇਤਾ ਡੇਰੇਕ ਓ’ਬ੍ਰਾਇਨ ਨੇ ਕਿਹਾ, ਗੰਗੋਪਾਧਿਆਏ ਨੇ ਕੁਝ ਬਹੁਤ ਇਤਰਾਜ਼ਯੋਗ ਗੱਲਾਂ ਕਹੀਆਂ ਹਨ। ਪੱਤਰ ’ਚ ਕਿਹਾ ਗਿਆ ਹੈ, ‘ਇਸ ਤੋਂ ਭਾਜਪਾ ਉਮੀਦਵਾਰ ਦਾ ਮਹਿਲਾ ਵਿਰੋਧੀ ਵਿਵਹਾਰ ਸਾਫ਼ ਜ਼ਾਹਿਰ ਹੁੰਦਾ ਹੈ। ਇਹ ਮੰਦਭਾਗਾ ਹੈ ਕਿ ਨਿਆਂਪਾਲਿਕਾ ’ਚ ਪ੍ਰਮੁੱਖ ਅਹੁਦੇ ’ਤੇ ਹੋਣ ਦੇ ਬਾਵਜੂਦ ਉਹ ਔਰਤਾਂ ਦੇ ਸਨਮਾਨ ’ਤੇ ਹਮਲਾ ਕਰ ਰਹੇ ਹਨ, ਖਾਸ ਤੌਰ ’ਤੇ ਅਜਿਹੀ ਔਰਤ ਜੋ ਸੱਤਾ ’ਚ ਹੈ।


Rakesh

Content Editor

Related News