ਸਾਊਦੀ ''ਚ ਔਰਤਾਂ ਦੇ ਗੱਡੀ ਚਲਾਉਣ ਲਈ ਸੰਘਰਸ਼ ਕਰਨ ਵਾਲੀਆਂ ਵਰਕਰਾਂ ''ਤੇ ਲੱਗੇ ਦੇਸ਼ਧ੍ਰੋਹ ਦੇ ਦੋਸ਼
Saturday, May 19, 2018 - 11:31 PM (IST)

ਦੁਬਈ— ਸਾਊਦੀ ਅਰਬ 'ਚ ਔਰਤਾਂ ਲਈ ਗੱਡੀ ਚਲਾਉਣ ਦੇ ਅਧਿਕਾਰ ਲਈ ਸੰਘਰਸ਼ ਕਰਨ ਵਾਲੀ 4 ਪ੍ਰਮੁੱਖ ਮਨੁੱਖੀ ਅਧਿਕਾਰ ਵਰਕਰਾਂ ਸਣੇ 7 ਲੋਕਾਂ ਨੂੰ 'ਵਿਦੇਸ਼ੀ ਸੰਗਠਨਾਂ' ਨਾਲ ਕੰਮ ਕਰਨ ਦੇ ਦੋਸ਼ ਲੱਗ ਰਹੇ ਹਨ। ਇਨ੍ਹਾਂ ਸਾਰਿਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਸਰਕਾਰ ਹਮਾਇਤੀ ਮੀਡੀਆ ਸੰਗਠਨਾਂ ਨੇ ਉਨ੍ਹਾਂ ਨੂੰ ਵਿਸ਼ਵਾਸਘਾਤੀ ਤੇ ਦੇਸ਼ਧ੍ਰੋਹੀ ਦੱਸਦੇ ਹੋਏ ਉਨ੍ਹਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਤੇ ਸਮਾਚਾਰ ਪੱਤਰਾਂ 'ਚ ਛਾਪਿਆ ਹੈ। ਸਾਊਦੀ ਅਰਬ 'ਚ ਅਗਲੇ ਮਹੀਨੇ ਔਰਤਾਂ ਦੇ ਗੱਡੀ ਚਲਾਉਣ 'ਤੇ ਲੱਗੀ ਪਾਬੰਦੀ ਨੂੰ ਹਟਾਉਣ ਦੀ ਤਿਆਰੀ ਵਿਚਾਲੇ ਇਹ ਗ੍ਰਿਫਤਾਰੀ ਹੋਈ ਹੈ। ਗ੍ਰਹਿ ਮੰਤਰਾਲਾ ਨੇ ਦੇਰ ਸ਼ਾਮ ਤਕ ਗ੍ਰਿਫਤਾਰ ਕੀਤੇ ਲੋਕਾਂ ਦੇ ਨਾਂ ਨਹੀਂ ਦੱਸੇ। ਉਸ ਨੇ ਹਾਲਾਂਕਿ ਕਿਹਾ ਕਿ ਉਨ੍ਹਾਂ ਵੱਲੋਂ, 'ਵਿਦੇਸ਼ੀ ਸੰਗਠਨਾਂ' ਨਾਲ ਸੰਪਰਕ ਕੀਤੇ ਜਾਣ ਤੇ ਸਰਕਾਰ ਨੂੰ ਰੋਕਣ ਦੀ ਸਾਜ਼ਿਸ਼ ਨਾਲ ਵਿਦੇਸ਼ੀ ਸੰਸਥਾਵਾਂ ਨੂੰ ਰੁਪਏ ਮੁਹੱਈਆ ਕਰਵਾਏ ਜਾਣ ਦੀ ਜਾਂਚ ਕੀਤੀ ਜਾ ਰਹੀ ਹੈ।