ਸੈਮਸੰਗ Galaxy S10 ''ਚ ਹੋਵੇਗਾ ਇਹ ਖਾਸ ਫੀਚਰ

Thursday, May 17, 2018 - 10:54 AM (IST)

ਸੈਮਸੰਗ Galaxy S10 ''ਚ ਹੋਵੇਗਾ ਇਹ ਖਾਸ ਫੀਚਰ

ਜਲੰਧਰ— ਸੈਮਸੰਗ ਨੂੰ ਗਲੈਕਸੀ ਐੱਸ 9 ਅਤੇ ਗਲੈਕਸੀ ਐੱਸ 9 ਪਲੱਸ ਤੋਂ ਜ਼ਿਆਦਾਤਰ ਨਿਰਾਸ਼ਾ ਹੱਥ ਲੱਗੀ ਹੈ, ਇਸ ਲਈ ਨਹੀਂ ਕਿ ਇਹ ਬੁਰੇ ਫੋਨ ਹਨ ਸਗੋਂ ਇਸ ਲਈ ਕਿਉਂਕਿ ਇਨ੍ਹਾਂ 'ਚ ਪਿਛਲੇ ਸਾਲ ਲਾਂਚ ਹੋਏ ਗਲੈਕਸੀ ਐੱਸ 8 ਅਤੇ ਗਲੈਕਸੀ ਐੱਸ 8 ਪਲੱਸ ਦੇ ਮੁਕਾਬਲੇ ਜ਼ਿਆਦਾ ਬਦਲਾਅ ਦੇਖਣ ਨੂੰ ਨਹੀਂ ਮਿਲੇ ਸਨ। ਇਹੀ ਕਾਰਨ ਹੈ ਕਿ ਲੋਕਾਂ ਦੀਆਂ ਉਮੀਦਾਂ ਹੁਣ ਗਲੈਕਸੀ ਐੱਸ 10 'ਤੇ ਹਨ। ਸੈਮਸੰਗ ਆਪਣੀ ਫਲੈਗਸ਼ਿਪ ਐੱਸ ਸੀਰੀਜ਼ ਦੀ 10ਵੀਂ ਵਰ੍ਹੇਗੰਢ ਮੌਕੇ ਗਲੈਕਸੀ ਐੱਸ 10 ਲਾਂਚ ਕਰ ਸਕਦੀ ਹੈ। 
ਇਸ ਡਿਵਾਈਸ ਨੂੰ ਲੈ ਕੇ ਅਫਵਾਹਾਂ ਕਾਫੀ ਸਮੇਂ ਤੋਂ ਸਾਹਮਣੇ ਆ ਰਹੀਆਂ ਹਨ। ਇਸ ਤੋਂ ਪਹਿਲਾਂ ਖਬਰ ਆਈ ਸੀ, ਜਿਸ ਵਿਚ ਦੱਸਿਆ ਗਿਆ ਸੀ ਕਿ ਇਹ ਕੰਪਨੀ ਦਾ ਪਹਿਲਾ ਡਿਵਾਈਸ ਹੋਵੇਗਾ ਜੋ ਇੰਨ-ਡਿਸਪਲੇਅ ਫਿੰਗਰਪ੍ਰਿੰਟ ਸੈਂਸਰ ਦੇ ਨਾਲ ਆਏਗਾ। ਉਥੇ ਹੀ ਹੁਣ Ice Universe ਨੇ ਦਾਅਵਾ ਕੀਤਾ ਹੈ ਕਿ ਅਗਲੇ ਸਾਲ ਤਕ ਪੇਸ਼ ਕੀਤੇ ਜਾਣ ਵਾਲੇ ਇਸ ਸਮਾਰਟਫੋਨ 'ਚ ਕੰਪਨੀ ਸਭ ਤੋਂ ਜ਼ਿਆਦਾ ਪਿਕਸਲ ਡੈਂਸਿਟੀ ਵਾਲੀ ਡਿਸਪਲੇਅ ਪੇਸ਼ ਕਰ ਸਕਦੀ ਹੈ। 
ਸੈਮਸੰਗ ਗਲੈਕਸੀ ਐੱਸ 9 ਪਲੱਸ ਦੀ ਗੱਲ ਕਰੀਏ ਤਾਂ ਇਸ ਵਿਚ ਡਿਸਪਲੇਅ WQHD+ (2960 x 1440) ਰੈਜ਼ੋਲਿਊਸ਼ਨ ਹੈ, ਜਿਸ ਦੀ ਪਿਕਸਲ ਡੈਂਸਿਟੀ 570ppi ਹੈ। ਖਬਰਾਂ ਦੀ ਮੰਨੀ ਤਾਂ ਗਲੈਕਸੀ ਐੱਸ 10 ਇਕੋ ਜਿਹਾ ਰੈਜ਼ੋਲਿਊਸ਼ਨ ਹੋਵੇਗਾ ਪਰ ਇਸ ਵਿਚ ਵੱਡੀ 4ਕੇ ਡਿਸਪਲੇਅ ਹੋਵੇਗੀ, ਜਿਸ ਦੀ ਪਿਕਸਲ ਡੈਂਸਿਟੀ 600ppi ਤੋਂ ਬਹੁਤ ਜ਼ਿਆਦਾ ਹੋਵੇਗੀ।


Related News