3000 ਐੱਮ. ਏ. ਐੱਚ. ਬੈਟਰੀ ਨਾਲ ਸੈਮਸੰਗ ਦਾ ਇਹ ਸਮਾਰਟਫੋਨ ਭਾਰਤ ''ਚ ਹੋਇਆ ਲਾਂਚ
Thursday, May 31, 2018 - 08:55 AM (IST)
ਜਲੰਧਰ-ਦੱਖਣੀ ਕੋਰੀਆ ਦੀ ਇਲੈਕਟ੍ਰੋਨਿਕ ਕੰਪਨੀ ਸੈਮਸੰਗ ਨੇ ਬਜਟ ਗੈਲਕਸੀ 'ਜੇ ਸੀਰੀਜ਼' (J Series) 'ਚ ਇਕ ਹੋਰ ਸਮਾਰਟਫੋਨ ਲਾਂਚ ਕਰ ਦਿੱਤਾ ਹੈ, ਜੋ ਕਿ 'ਸੈਮਸੰਗ ਗਲੈਕਸੀ ਜੇ4 (Samsung Galaxy J4) ਨਾਂ ਨਾਲ ਭਾਰਤ 'ਚ ਪੇਸ਼ ਹੋਇਆ ਹੈ। ਸੈਮਸੰਗ ਦਾ ਇਹ ਸਮਾਰਟਫੋਨ ਐਮੋਲੇਡ ਡਿਸਪਲੇਅ ਅਤੇ ਕੁਆਡ ਕੋਰ ਪ੍ਰੋਸੈਸਰ ਨਾਲ ਆਉਂਦਾ ਹੈ।
ਫੀਚਰਸ-
ਜੇਕਰ ਫੀਚਰਸ ਦੀ ਗੱਲ ਕਰੀਏ ਤਾਂ ਸੈਮਸੰਗ ਗਲੈਕਸੀ J4 ਸਮਾਰਟਫੋਨ ਦੇ 'ਚ 5.5 ਇੰਚ ਐੈੱਚ. ਡੀ. ਸੁਪਰ ਐਮੋਲੇਡ ਡਿਸਪਲੇਅ ਨਾਲ 720X1280 ਪਿਕਸਲ ਰੈਜ਼ੋਲਿਊਸ਼ਨ ਦਿੱਤਾ ਗਿਆ ਹੈ। ਫੋਨ 'ਚ 1.4 ਗੀਗਾਹਰਟਜ਼ ਕਵਾਡ-ਕੋਰ ਐਕਸੀਨਾਸ 7570 ਪ੍ਰੋਸੈਸਰ ਮੌਜੂਦ ਹੈ। ਇਹ ਡਿਵਾਈਸ ਦੋ ਵੇਰੀਐਂਟਸ ਆਪਸ਼ਨ 'ਚ ਆਉਂਦਾ ਹੈ, ਜਿਸ 'ਚ ਪਹਿਲਾਂ ਵੇਰੀਐਂਟ 2 ਜੀ. ਬੀ ਰੈਮ ਨਾਲ 16 ਜੀ. ਬੀ. ਇੰਟਰਨਲ ਸਟੋਰੇਜ ਅਤੇ ਦੂਜਾ ਵੇਰੀਐਂਟ 3 ਜੀ. ਬੀ. ਰੈਮ ਨਾਲ 32 ਜੀ. ਬੀ. ਇੰਟਰਨਲ ਸਟੋਰੇਜ ਦਿੱਤੀ ਗਈ ਹੈ, ਸਟੋਰੇਜ ਮਾਈਕ੍ਰੋ-ਐੱਸ. ਡੀ. ਕਾਰਡ ਨਾਲ 256 ਜੀ. ਬੀ. ਤੱਕ ਵਧਾਈ ਜਾ ਸਕਦੀ ਹੈ।
ਕੈਮਰੇ ਲਈ ਸਮਾਰਟਫੋਨ 'ਚ ਐੱਫ/1.9 ਅਪਚਰ ਨਾਲ 13 ਐੱਮ. ਪੀ. ਸ਼ੂਟਰ ਅਤੇ ਫਰੰਟ ਲਈ ਐੱਫ/2.2 ਅਪਚਰ ਨਾਲ 5 ਐੱਮ. ਪੀ. ਕੈਮਰਾ ਦਿੱਤਾ ਗਿਆ ਹੈ। ਫਰੰਟ ਅਤੇ ਬੈਕ ਦੋਵਾਂ ਕੈਮਰਿਆਂ 'ਚ ਇਕ ਐੱਲ. ਈ. ਡੀ. ਫਲੈਸ਼ ਵੀ ਦਿੱਤੀ ਗਈ ਹੈ। ਸੈਮਸੰਗ ਨੇ ਯੂਜ਼ਰਸ ਦਾ ਅਨੁਭਵ ਵਧਾਉਣ ਲਈ ਐਡਵਾਂਸਡ ਮੈਮਰੀ ਮੈਨੇਜਮੈਂਟ, ਸੈਮਸੰਗ ਮਾਲ, ਡਿਊਲ ਐਪ, ਐਪ ਪੇਅਰ ਅਤੇ ਅਡੈਪਟਿਵ ਵਾਈ-ਫਾਈ ਵਰਗੀਆਂ ਸਹੂਲਤਾਂ ਮਿਲਣਗੀਆਂ।
ਸਮਾਰਟਫੋਨ ਡਿਊਲ ਸਿਮ ਨੂੰ ਸਪੋਰਟ ਕਰਦਾ ਹੈ ਅਤੇ ਐਂਡ੍ਰਾਇਡ 8.0 ਓਰੀਓ ਦੇ ਨਾਲ ਸੈਮਸੰਗ ਐਕਸਪੀਰੀਅੰਸ 'ਤੇ ਚੱਲਦਾ ਹੈ। ਫੋਨ ਨੂੰ ਪਾਵਰ ਦੇਣ ਲਈ 3,000 ਐੱਮ. ਏ. ਐੱਚ ਬੈਟਰੀ ਦਿੱਤੀ ਗਈ ਹੈ। ਕੁਨੈਕਟੀਵਿਟੀ ਲਈ ਸਮਾਰਟਫੋਨ 'ਚ 4G ਐੱਲ. ਟੀ. ਈ, ਵਾਈ-ਫਾਈ 802.11 ਬੀ/ਜੀ/ਐੱਨ, ਬਲੂਟੁੱਥ 4.2, ਜੀ. ਪੀ. ਐੈੱਸ/ਏ-ਜੀ. ਪੀ. ਐੈੱਸ, ਮਾਈਕ੍ਰੋ-ਯੂ. ਐੈੱਸ. ਬੀ ਅਤੇ 3.5 ਐੱਮ. ਐੱਮ ਹੈੱਡਫੋਨ ਜੈੱਕ ਵਰਗੇ ਫੀਚਰਸ ਮੌਜੂਦ ਹਨ।
ਕੀਮਤ-
ਸੈਮਸੰਗ ਦੇ ਇਸ ਸਮਾਰਟਫੋਨ ਦੀ ਕੀਮਤ ਬਾਰੇ ਗੱਲ ਕਰੀਏ ਤਾਂ 2 ਜੀ. ਬੀ. ਵੇਰੀਐਂਟ 9,990 ਰੁਪਏ ਅਤੇ 3 ਜੀ. ਬੀ. ਰੈਮ ਵੇਰੀਐਂਟ ਦੀ ਕੀਮਤ ਬਾਰੇ ਜਾਣਕਾਰੀ ਨਹੀਂ ਮਿਲੀ ਹੈ ਪਰ ਲਗਭਗ 11,990 ਰੁਪਏ ਹੋਵੇਗੀ। ਇਹ ਸਮਾਰਟਫੋਨ ਆਫਲਾਈਨ ਮਾਰਕੀਟ 'ਚ ਤਿੰਨ ਕਲਰ ਆਪਸ਼ਨ ਬਲੂ, ਬਲੈਕ ਅਤੇ ਗੋਲਡ ਕਲਰ ਆਪਸ਼ਨ 'ਚ ਖਰੀਦਣ ਲਈ ਉਪਲੱਬਧ ਹੋਵੇਗਾ।
