ਚੀਨ ਨਾਲ ਸਬੰਧਾਂ ''ਤੇ ਬੋਲੇ ਪੁਤਿਨ, ਸਾਂਝੇਦਾਰੀ ਇਤਿਹਾਸ ਦੇ ਉੱਚੇ ਪੱਧਰ ''ਤੇ

05/26/2018 3:45:59 PM

ਮਾਸਕੋ— ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਦਾ ਕਹਿਣਾ ਹੈ ਕਿ ਰੂਸ, ਚੀਨ ਵਿਚਕਾਰ ਰਣਨੀਤਕ ਸਾਂਝੇਦਾਰੀ ਇਤਿਹਾਸ ਦੇ ਉੱਚੇ ਪੱਧਰ 'ਤੇ ਵਿਕਸਿਤ ਹੋ ਰਹੀ ਹੈ ਅਤੇ ਇਸ ਦੀ ਅੱਗੇ ਦੀ ਸੰਭਾਵਨਾ ਵੀ ਬਹੁਤ ਚੰਗੀ ਹੈ। ਪੁਤਿਨ ਨੇ ਸ਼ੁੱਕਰਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਇਕ ਸਵਾਲ ਦੇ ਜਵਾਬ ਵਿਚ ਕਿਹਾ, ਰੂਸ ਅਤੇ ਚੀਨ ਦੇ ਸਬੰਧਾਂ ਨੂੰ ਦੁਬਾਰਾ ਪ੍ਰਰਿਭਾਸ਼ਿਤ ਕਰਨ ਦੀ ਜ਼ਰੂਰਤ ਨਹੀਂ ਹੈ। ਮੌਜੂਦਾ ਸਮੇਂ ਵਿਚ ਰੂਸ ਅਤੇ ਚੀਨ ਨੇ ਚੰਗੇ ਰਣਨੀਤਕ ਸਬੰਧ ਸਥਾਪਿਤ ਕੀਤੇ ਹਨ।'
ਪੁਤਿਨ ਨੇ ਕਮਿਊਨਿਸਟ ਪਾਰਟੀ ਆਫ ਚਾਈਨਾ (ਸੀਪੀਸੀ) ਦੇ 19ਵੇਂ ਨੈਸ਼ਨਲ ਕਾਂਗਰਸ ਦੇ ਬਾਰੇ ਵਿਚ ਗੱਲ ਕਰਦੇ ਹੋਏ ਕਿਹਾ ਕਿ ਉਨ੍ਹਾਂ ਨੇ ਲੰਬੀ ਮਿਆਦ ਵਿਚ ਦੋ-ਪੱਖੀ ਸਬੰਧਾਂ ਨੂੰ ਬਿਹਤਰ ਬਣਾਉਣ ਲਈ ਅਨੁਕੂਲ ਸਥਿਤੀਆਂ ਪੈਦਾ ਕੀਤੀਆਂ ਹਨ। ਉਨ੍ਹਾਂ ਕਿਹਾ, 'ਉਨ੍ਹਾਂ ਦੇ ਤਾਜ਼ਾ ਫੈਸਲਿਆਂ ਨੇ ਸਾਡੇ ਸਬੰਧਾਂ ਨੂੰ ਹੋਰ ਸਥਾਈ ਬਣਾ ਦਿੱਤਾ ਹੈ, ਉਹ ਵੀ ਸਿਰਫ ਛੋਟੀ ਮਿਆਦ ਲਈ ਹੀ ਨਹੀਂ ਸਗੋਂ ਲੰਬੀ ਮਿਆਦ ਲਈ ਵੀ।'
ਪੁਤਿਨ ਨੇ ਕਿਹਾ ਕਿ ਕੋਰੀਆਈ ਪ੍ਰਾਇਦੀਪ ਦੇ ਪ੍ਰਮਾਣੂ ਨਿਸ਼ਸਤਰੀਕਰਨ ਨੂੰ ਅੱਗੇ ਵਧਾਉਣ ਦੀ ਚੀਨ ਦੀ ਸਰਗਰਮ ਕੋਸ਼ਿਸ਼ ਅਤੇ ਇਸ ਨਾਲ ਸਬੰਧਤ ਮੁੱਦਿਆਂ ਨੂੰ ਹੱਲ ਕਰਨ ਵਿਚ ਚੀਨ ਦੀ ਵਿਆਪਕ ਭੂਮਿਕਾ ਨਾਲ ਪ੍ਰਾਇਦੀਪ ਵਿਚ ਸਥਿਤੀ ਸੁਧਰੀ ਹੈ। ਪੁਤਿਨ ਨੇ ਇਸ ਗੱਲ ਤੋਂ ਵੀ ਇਨਕਾਰ ਕੀਤਾ ਕਿ ਉਨ੍ਹਾਂ ਦਾ ਦੇਸ਼ ਸਪੇਨ ਦੇ ਕੈਟਾਲੋਨੀਆ ਦੀ ਆਜ਼ਾਦੀ ਨੂੰ ਲੈ ਕੇ ਸ਼ੁਰੂ ਕੀਤੇ ਗਏ ਅਭਿਆਨ ਨੂੰ ਸਮਰਥਨ ਦੇ ਰਿਹਾ ਹੈ। ਪੁਤਿਨ ਨੇ ਕਿਹਾ ਕਿ ਉਹ ਚਾਹੁੰਦੇ ਹਨ ਕਿ ਸਪੇਨ ਆਪਣੀ ਖੇਤਰੀ ਅਖੰਡਤਾ ਨੂੰ ਬਣਾਈ ਰੱਖੇ।


Related News