ਲਾਲ ਜਾਂ ਹਰੇ ਬਿੰਦੂ ਨਾਲ ਛੇਤੀ ਹੀ ਬਿਊਟੀ ਪ੍ਰੋਡਕਟ ''ਚ ਇਸਤੇਮਾਲ ਸ਼ਾਕਾਹਾਰੀ ਜਾਂ ਮਾਸਾਹਾਰੀ ਸਰੋਤਾਂ ਦਾ ਚੱਲੇਗਾ ਪਤਾ
Monday, May 21, 2018 - 02:16 AM (IST)

ਨਵੀਂ ਦਿੱਲੀ - ਪ੍ਰੋਸੈਸਡ ਖਾਣ ਵਾਲੇ ਪਦਾਰਥਾਂ ਵਾਂਗ ਛੇਤੀ ਹੀ ਬਿਊਟੀ ਪ੍ਰੋਡਕਟ ਅਤੇ ਟਾਇਲਟ 'ਚ ਇਸਤੇਮਾਲ ਹੋਣ ਵਾਲੇ ਸਾਮਾਨ ਜਿਵੇਂ ਸਾਬਣ, ਸ਼ੈਂਪੂ ਅਤੇ ਟੁੱਥ ਪੇਸਟ 'ਤੇ ਵੀ ਛੇਤੀ ਹੀ ਭੂਰੇ/ਲਾਲ ਜਾਂ ਹਰੇ ਬਿੰਦੂ ਦਾ ਨਿਸ਼ਾਨ ਹੋਵੇਗਾ। ਇਹ ਉਤਪਾਦ ਨਿਰਮਾਣ 'ਚ ਇਸਤੇਮਾਲ ਸ਼ਾਕਾਹਾਰੀ ਜਾਂ ਮਾਸਾਹਾਰੀ ਸਰੋਤ ਨੂੰ ਦਰਸਾਏਗਾ। ਕੇਂਦਰੀ ਔਸ਼ਧੀ ਮਾਣਕ ਕੰਟਰੋਲ ਸੰਗਠਨ (ਸੀ. ਡੀ. ਐੱਸ. ਸੀ. ਓ.) ਦੇ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਔਸ਼ਧੀ ਤਕਨੀਕੀ ਸਲਾਹਕਾਰ ਬੋਰਡ (ਡੀ. ਟੀ. ਏ. ਬੀ.) ਨੇ ਇਸ ਨਾਲ ਸਬੰਧਤ ਮਤੇ ਨੂੰ ਹੁਣੇ ਜਿਹੇ ਮਨਜ਼ੂਰੀ ਦਿੱਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਡੀ. ਟੀ. ਏ. ਬੀ. ਨੇ ਬਿਊਟੀ ਪ੍ਰੋਡਕਟ ਅਤੇ ਟਾਇਲਟ 'ਚ ਇਸਤੇਮਾਲ ਹੋਣ ਵਾਲੇ ਉਤਪਾਦਾਂ 'ਤੇ ਭੂਰਾ/ਲਾਲ ਜਾਂ ਹਰੇ ਬਿੰਦੂ ਨੂੰ ਲੋੜ ਮੁਤਾਬਕ ਦਰਸਾਉਣ ਦੇ ਮਤੇ ਨੂੰ ਬੁੱਧਵਾਰ ਮਨਜ਼ੂਰੀ ਦੇ ਦਿੱਤੀ। ਇਸ ਤਬਦੀਲੀ ਨੂੰ ਸ਼ਾਮਲ ਕਰਨ ਲਈ ਦਵਾਈ ਜਾਂ ਬਿਊਟੀ ਪ੍ਰੋਡਕਟ ਨਿਯਮਾਵਲੀ 1945 'ਚ ਸੋਧ ਕੀਤੀ ਜਾਵੇਗੀ। ਇਸ ਨਾਲ ਸਬੰਧਤ ਅਧਿਸੂਚਨਾ ਅਗਲੇ ਛੇ ਮਹੀਨਿਆਂ 'ਚ ਜਾਰੀ ਕੀਤੇ ਜਾਣ ਦੀ ਉਮੀਦ ਹੈ।