ਰਾਸ਼ਿਦ ਖਾਨ ਦੇ ਇਸ ਸ਼ਾਨਦਾਰ ਪ੍ਰਦਰਸ਼ਨ ''ਤੇ ਹੈਰਾਨੀ ਨਹੀਂ : ਯੂਸਫ

05/26/2018 1:54:58 PM

ਕੋਲਕਾਤਾ : ਕੋਲਕਾਤਾ ਨਾਈਟ ਰਾਈਡਰਜ਼ ਦੇ ਖਿਲਾਫ ਦੂਜੇ ਕੁਆਲੀਫਾਇਰ 'ਚ ਰਾਸ਼ਿਦ ਖਾਨ ਦੀ ਧਮਾਕੇਦਾਰ ਪਾਰੀ ਤੋਂ ਭਲੇ ਹੀ ਸਭ ਹੈਰਾਨ ਰਹਿ ਗਏ ਹੋਣ ਪਰ ਸਨਰਾਈਜ਼ਰਜ਼ ਹੈਦਰਾਬਾਦ ਦੇ ਤਜ਼ਰਬੇਕਾਰ ਬੱਲੇਬਾਜ਼ ਯੂਸਫ ਪਠਾਨ ਨੇ ਕਿਹਾ ਕਿ, ਟੀਮ ਦੇ ਲਈ ਹੈਰਾਨੀ ਦੀ ਗੱਲ ਨਹੀਂ ਸੀ। ਇਸ ਸਮੇਂ 'ਤੇ ਲੱਗ ਰਿਹਾ ਸੀ ਕਿ ਸਨਰਾਈਜ਼ਰਜ਼ 150 ਦੌੜਾਂ ਵੀ ਨਹੀਂ ਬਣਾ ਸਕੇਗੀ, ਪਰ ਰਾਸ਼ਿਦ ਖਾਨ ਨੇ 10 ਗੇਂਦਾਂ 'ਚ 34 ਦੌੜਾਂ ਬਣਾ ਕੇ ਟੀਮ ਨੂੰ 7 ਵਿਕਟਾਂ 'ਤੇ 174 ਦੌੜਾਂ ਤੱਕ ਪਹੁੰਚਾ ਦਿੱਤਾ। ਯੂਸਫ ਨੇ ਮੈਚ ਦੇ ਬਾਅਦ ਪ੍ਰੈਸ ਕਾਨਫ੍ਰੈਂਸ 'ਚ ਕਿਹਾ, ਅਸੀਂ ਉਸ ਦੀ ਪਾਰੀ ਤੋਂ ਹੈਰਾਨ ਨਹੀਂ ਹਾਂ। ਉਸਨੇ ਬਿਗ ਬੈਸ਼ 'ਚ ਕਈ ਵਾਰ ਚੌਕੇ ਛੱਕੇ ਲਗਾਏ ਹਨ। ਉਸਨੇ ਦੁਨੀਆ ਦੀਆਂ ਦੂਜੀਆਂ ਲੀਗਾਂ 'ਚ ਵੀ ਬਿਹਤਰੀਨ ਪ੍ਰਦਰਸ਼ਨ ਕੀਤਾ ਹੈ।

ਯੂਸਫ ਨੇ ਕਿਹਾ, ਰਾਸ਼ਿਦ ਖਾਨ 'ਚ ਹਮੇਸ਼ਾ ਬੱਲੇਬਾਜ਼ੀ ਦੀ ਕਾਬਲੀਅਤ ਸੀ ਇਸ ਲਈ ਉਸਨੂੰ ਇਕ ਸਥਾਨ ਉਪਰ ਭੇਜਿਆ ਗਿਆ। ਚੋਟੀ 'ਤੇ ਰਹਿਣ ਕਾਰਨ ਸਾਨੂੰ ਪਤਾ ਸੀ ਕਿ ਫਾਈਨਲ 'ਚ ਸਾਡੀ ਟੀਮ ਨੂੰ ਜਗ੍ਹਾ ਬਣਾਉਣ ਦਾ ਮੌਕਾ ਮਿਲੇਗਾ। ਸਾਨੂੰ ਖੁਦ 'ਤੇ ਭਰੋਸਾ ਸੀ ਅਤੇ ਅਸੀਂ ਇਕ ਟੀਮ ਦੇ ਰੂਪ 'ਚ ਖੇਡੇ। ਦੋ ਸਰਵਸ਼੍ਰੇਸ਼ਠ ਟੀਮਾਂ ਫਾਈਨਲ 'ਚ ਪਹੁੰਚੀਆਂ ਹਨ ਅਤੇ ਜੋ ਬਿਹਤਰ ਖੇਡੇਗਾ ਉਹ ਜਿੱਤੇਗਾ।


Related News