ਨੀਰਵ ਮੋਦੀ ਤੇ ਮੇਹੁਲ ਚੋਕਸੀ PNB ਤੋਂ ਇਲਾਵਾ ਇਸ ਬੈਂਕ ਨੂੰ ਵੀ ਲਾ ਚੁੱਕੇ ਹਨ ਕਰੋੜਾਂ ਦਾ ਚੂਨਾ

Tuesday, May 08, 2018 - 06:49 PM (IST)

ਹੈਦਰਾਬਾਦ—ਜਨਤਕ ਖੇਤਰ ਦੇ ਬੈਂਕ ਆਫ ਇੰਡੀਆ (ਬੀ.ਓ.ਆਈ.) ਨੇ ਪੰਜਾਬ ਨੈਸ਼ਨਲ ਬੈਂਕ ਧੋਖਾਧੜੀ ਮਾਮਲੇ 'ਚ 200 ਕਰੋੜ ਰੁਪਏ ਦਾ ਕਰਜ਼ ਦੇ ਰੱਖਿਆ ਹੈ ਅਤੇ ਬੈਂਕ ਨੇ ਨੀਰਵ ਮੋਦੀ ਦੀ ਕੰਪਨੀਆਂ ਵਿਰੁੱਧ ਦਿਵਾਲਾ ਕਾਨੂੰਨ ਤਹਿਤ ਸਾਮਾਧਾਨ ਕਾਰਵਾਈ ਸ਼ੁਰੂ ਕੀਤੀ ਹੈ।
ਬੈਂਕ ਆਫ ਇੰਡੀਆ ਦੇ ਪ੍ਰਬੰਧ ਨਿਰਦੇਸ਼ਕ ਅਤੇ ਮੁੱਖ ਕਾਰਜਕਾਲ ਅਧਿਕਾਰੀ ਦੀਨਬੰਧੁ ਮਹਾਪਾਤਰ ਨੇ ਕਿਹਾ ਕਿ ਅਸੀਂ (ਪੀ.ਐੱਨ.ਬੀ. ਧੋਖਾਧੜੀ ਮਾਮਲੇ 'ਚ ) ਕੁਝ ਕਰਜ਼ ਦੇ ਰੱਖਿਆ ਹੈ ਜੋ ਕਿ ਕਰੀਬ 200 ਕਰੋੜ ਰੁਪਏ ਹੈ।


ਅਸੀਂ ਵਿਦੇਸ਼ਾਂ 'ਚ ਵੀ ਲੋਨ ਸਮਾਧਾਨ ਪ੍ਰਕਿਰਿਆ 'ਚ ਹਿੱਸਾ ਲੈ ਰਹੇ ਹਾਂ। ਹੀਰਾ ਕਾਰੋਬਾਰੀ ਨੀਰਵ ਮੋਦੀ ਅਤੇ ਉਸ ਦੇ ਮਾਮਾ ਮੇਹੁਲ ਚੋਕਸੀ ਨੇ ਪੰਜਾਬ ਨੈਸ਼ਨਲ ਬੈਂਕ 'ਚ ਧੋਖਾਧੜੀ ਕਰ ਗੰਰਟੀ ਪੱਤਰਾਂ ਦੇ ਜ਼ਰੀਏ 13,000 ਕਰੋੜ ਰੁਪਏ ਦਾ ਘੋਟਾਲਾ ਕੀਤਾ। ਇਹ ਬੈਂਕ ਖੇਤਰ 'ਚ ਹੁਣ ਤਕ ਦਾ ਸਭ ਤੋਂ ਵੱਡਾ ਘੋਟਾਲਾ ਹੈ। ਮਹਾਪਾਤਰ ਨੇ ਕਿਹਾ ਕਿ ਅਕਤੂਬਰ-ਦਸੰਬਰ ਤਿਮਾਹੀ ਬੈਂਕ ਦਾ ਮੁਨਾਫਾ ਪ੍ਰਭਾਵਿਤ ਹੋਇਆ। ਇਸ ਦਾ ਮੁੱਖ ਕਾਰਨ ਉਨ੍ਹਾਂ ਵੱਡੇ ਖਾਤਿਆਂ ਲਈ ਜ਼ਿਆਦਾ ਪ੍ਰਬੰਧ ਹੈ ਜਿਸ ਦੀ ਰੇਟਿੰਗ ਘਟਾ ਦਿੱਤੀ ਹੈ। 


ਬੈਂਕ ਨੂੰ 31 ਦਸੰਬਰ ਨੂੰ ਖਤਮ ਤਿਮਾਹੀ 'ਚ 2,341.10 ਕਰੋੜ ਰੁਪਏ ਦਾ ਸ਼ੁੱਧ ਘਾਟਾ ਹੋਇਆ। ਬੈਂਕ ਦੀ ਗੈਰ-ਲਾਗੂ ਸੰਪਤੀ (ਪੀ.ਐੱਨ.ਬੀ.) ਦਸੰਬਰ 2017 'ਚ ਸਕਲ ਕਰਜ਼ ਦਾ 16.93 ਫੀਸਦੀ ਪਹੁੰਚ ਗਿਆ ਜੋ ਦਸੰਬਰ 2016 'ਚ 13.38 ਫੀਸਦੀ ਸੀ। ਬੀ.ਓ.ਆਈ. ਦਾ ਸ਼ੁੱਧ ਐੱਨ.ਪੀ.ਏ. ਪਿਛਲੀ ਮਿਆਦ 'ਚ 10.29 ਫੀਸਦੀ ਰਿਹਾ ਜੋ ਇਸ ਤੋਂ ਪਹਿਲੇ ਦਸੰਬਰ 2016 'ਚ 7.09 ਫੀਸਦੀ ਸੀ। ਉਨ੍ਹਾਂ ਨੇ ਉਮੀਦ ਜਤਾਈ ਕਿ ਕੁਝ ਵੱਡੇ ਖਾਤਿਆਂ 'ਚ ਪ੍ਰਬੰਧ ਦੀ ਸਥਿਤੀ ਪਲਟ ਰਹੀ ਹੈ ਅਤੇ ਆਉਣ ਵਾਲੇ ਸਮੇਂ 'ਚ ਸਥਿਤੀ ਕੁਝ ਵੱਖ ਹੋਵੇਗੀ।


Related News