ਨਸ਼ਾ ਰੋਕਣ ਲਈ ਸ਼ਨੀਵਾਰ ਨੂੰ ਨਗਰ ਕੌਂਸਲ ''ਚ ਦਿੱਤੀ ਜਾਵੇਗੀ ਜਾਣਕਾਰੀ : ਐੱਸ. ਡੀ. ਐੱਮ

05/25/2018 7:21:05 PM

ਜਲਾਲਾਬਾਦ (ਸੇਤੀਆ) : ਪੰਜਾਬ ਸਰਕਾਰ ਵਲੋਂ ਨਸ਼ਿਆਂ ਖਿਲਾਫ ਚਲਾਈ ਗਈ ਮੁਹਿੰਮ ਦੇ ਤਹਿਤ ਜਿੱਥੇ ਡੈਪੋ ਅਤੇ ਆਮ ਜਨਤਾ ਨੂੰ ਨਸ਼ਿਆਂ ਦੇ ਬੁਰੇ ਪ੍ਰਭਾਵ ਪ੍ਰਤੀ ਜਾਗਰੂਕ ਕਰਕੇ ਨੌਜਵਾਨ ਪੀੜ੍ਹੀ ਨੂੰ ਸਹੀ ਰਾਸਤਾ ਦਿਖਾਉਣ ਲਈ ਪ੍ਰੋਗਰਾਮ ਉਲੀਕੇ ਜਾ ਰਹੇ ਹਨ, ਉਥੇ ਹੀ ਇਸ ਕੜੀ ਦੇ ਤਹਿਤ ਵੱਖ-ਵੱਖ ਵਿਭਾਗਾਂ ਦੇ ਕਰਮਚਾਰੀਆਂ ਨੂੰ ਜ਼ਮੀਨੀ ਪੱਧਰ 'ਤੇ ਟ੍ਰੇਨਰ ਬਣਾਉਣ ਲਈ ਨਸ਼ਾ ਰੋਕਥਾਮ ਅਫਸਰ ਪ੍ਰੋਗਰਾਮ ਸ਼ਨੀਵਾਰ ਨੂੰ ਨਗਰ ਕੌਂਸਲ ਵਿਚ ਉਲੀਕਿਆ ਜਾ ਰਿਹਾ ਹੈ। ਜਿਸ ਵਿਚ 11 ਵੱਖ-ਵੱਖ ਵਿਭਾਗਾਂ ਦੇ 33 ਕਰਮਚਾਰੀਆਂ ਨੂੰ ਸਬ ਡਿਵੀਜ਼ਨ ਮਨੀਟਰਿੰਗ ਟ੍ਰੇਨਰ (ਐੱਸ. ਡੀ. ਐੱਮ. ਟੀ) ਵਲੋਂ ਜੀ. ਐੱਲ. ਟੀ. ਪ੍ਰੋਗਰਾਮ ਤਹਿਤ ਜਾਣਕਾਰੀ ਦਿੱਤੀ ਜਾਵੇਗੀ। 
ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਡੀ. ਐੱਮ. ਪਿਰਥੀ ਸਿੰਘ ਨੇ ਦੱਸਿਆ ਕਿ ਉਕਤ ਕਰਮਚਾਰੀਆਂ ਨੂੰ ਟ੍ਰੇਨਿੰਗ ਦੇਣ ਤੋਂ ਬਾਅਦ 27 ਮਈ ਨੂੰ ਉਕਤ ਟ੍ਰੇਨਰ ਅਫਸਰ ਹਲਕੇ ਦੇ ਵੱਖ-ਵੱਖ 33 ਪਿੰਡਾਂ ਵਿਚ ਜਾ ਕੇ ਡੈਪੋ ਅਤੇ ਆਮ ਲੋਕਾ ਨੂੰ ਨਸ਼ੇ ਦੇ ਬੁਰੇ ਪ੍ਰਭਾਵਾਂ ਬਾਰੇ ਜਾਣਕਾਰੀ ਦੇਣਗੇ ਤਾਂ ਜੋ ਅੱਗੇ ਡੈਪੋ ਅਤੇ ਆਮ ਲੋਕ ਨੌਜਵਾਨ ਪੀੜ੍ਹੀ ਅਤੇ ਹੋਰ ਨਸ਼ੇ ਦੇ ਆਦੀ ਲੋਕਾਂ ਨੂੰ ਨਸ਼ੇ ਤੋਂ ਮੁਕਤ ਕਰ ਸਕਣ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਨਸ਼ੇ ਦੇ ਆਦੀ ਹੋ ਚੁੱਕੇ ਹਨ, ਉਨ੍ਹਾਂ ਨੂੰ ਨਸ਼ਾ ਛੁਡਾਊ ਕੇਂਦਰਾਂ ਵਿਚ ਲਿਆਂਦਾ ਜਾਵੇਗਾ ਅਤੇ ਜੋ ਲੋਕ ਨਸ਼ਾ ਧੰਦਾ ਕਰਦੇ ਹਨ ਉਨ੍ਹਾਂ ਨੂੰ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਇਹ ਕੰਮ ਛੱਡਣ ਲਈ ਪ੍ਰੇਰਿਤ ਕਰਵਾਇਆ ਜਾਵੇਗਾ।


Related News