ਨਿਸ਼ਾਨੇਬਾਜ਼ ਪ੍ਰਿਯਾ ਦੇ ''ਰਸਤੇ'' ਵਿਚ ਗਰੀਬੀ ਤੇ ਤੰਗੀ ਬਣੇ ਕੰਡੇ

05/08/2018 10:32:17 AM

ਲਖਨਊ (ਬਿਊਰੋ)— ਸਖਤ ਮਿਹਨਤ ਤੇ ਪੱਕੇ ਇਰਾਦੇ ਨਾਲ ਦੁਨੀਆ ਨੂੰ ਫਤਿਹ ਕਰਨ ਦੇ ਮਿਸ਼ਨ 'ਤੇ ਨਿਕਲਣ ਦੀ ਤਿਆਰੀ ਕਰ ਰਹੀ ਨਿਸ਼ਾਨੇਬਾਜ਼ ਤੇ ਰੱਖਿਆ ਮੰਤਰੀ ਤਮਗੇ ਨਾਲ ਸਨਮਾਨਿਤ ਕੀਤੀ ਗਈ ਪ੍ਰਿਯਾ ਦੇ ਰਸਤੇ ਵਿਚ ਗਰੀਬੀ ਤੇ ਤੰਗੀ ਕੰਡੇ ਬਣ ਕੇ ਵਿਛੇ ਹੋਏ ਹਨ।  ਮੇਰਠ ਦੇ ਇਕ ਛੋਟੋ ਜਿਹੇ ਪਿੰਡ ਭੀਸ਼ਮਨਗਰ ਦੀ ਨਿਵਾਸੀ ਪ੍ਰਿਯੀ ਜਰਮਨੀ ਵਿਚ 21 ਤੋਂ 29 ਜੂਨ ਵਿਚਾਲੇ ਹੋਣ ਵਾਲੀ ਕੌਮਾਂਤਰੀ ਨਿਸ਼ਾਨੇਬਾਜ਼ੀ ਪ੍ਰਤੀਯੋਗਿਤਾ ਲਈ ਦੇਸ਼ ਦੀ ਟੀਮ ਵਿਚ ਆਪਣੀ ਜਗ੍ਹਾ ਲੱਗਭਗ ਪੱਕੀ ਕਰ ਚੁੱਕੀ ਹੈ। ਇਸ ਦੇ ਬਾਵਜੂਦ ਸੁਦੂਰ ਦੇਸ਼ ਵਿਚ ਹੋਣ ਵਾਲੀ ਚੈਂਪੀਅਨਸ਼ਿਪ ਵਿਚ ਹਿੱਸਾ ਲੈਣ ਨੂੰ ਲੈ ਕੇ ਅਜੇ ਸ਼ਸ਼ੋਪੰਜ ਦੀ ਹਾਲਤ ਹੈ। 

ਇਸ ਦਾ ਮੁੱਖ ਕਾਰਨ ਨਿਸ਼ਾਨੇਬਾਜ਼ ਦੀ ਮਾੜੀ ਆਰਥਿਕ ਹਾਲਤ ਹੈ। 20 ਸਾਲ ਦੀ ਪ੍ਰਿਯਾ ਨੇ ਕੌਮਾਂਤਰੀ ਚੈਂਪੀਅਨਸ਼ਿਪ ਵਿਚ 50 ਮੀਟਰ ਰਾਈਫਲ ਪ੍ਰੋਨ ਮਹਿਲਾ ਪ੍ਰਤੀਯੋਗਿਤਾ ਵਿਚ ਚੋਣ ਲਈ ਤੀਜੇ ਤੇ ਚੌਥੇ ਟ੍ਰਾਇਲ ਵਿਚ ਚੌਥਾ ਸਥਾਨ ਹਾਸਲ ਕੀਤਾ ਤੇ ਇਹੀ ਉਸ ਦੇ ਸਫਰ ਵਿਚ ਸਭ ਤੋਂ ਵੱਡਾ ਕੰਡਾ ਬਣ ਕੇ ਵਿਛਿਆ ਹੋਇਆ ਹੈ। ਦਰਅਸਲ, ਭਾਰਤ ਸਰਕਾਰ ਟ੍ਰਾਇਲ ਵਿਚ ਸਰਵਸ੍ਰੇਸ਼ਠ ਤਿੰਨ ਖਿਡਾਰੀਆਂ ਦਾ ਖਰਚਾ ਕੌਮਾਂਤਰੀ ਪ੍ਰਤੀਯੋਗਿਤਾਵਾਂ ਲਈ ਸਹਿਣ ਕਰਦੀ ਹੈ ਤੇ ਇਸ ਲਿਹਾਜ਼ ਨਾਲ ਚੌਥੇ ਸਥਾਨ 'ਤੇ ਰਹਿਣ ਵਾਲੀ ਮੇਰਠ ਦੀ ਖਿਡਾਰਨ ਨੂੰ ਇਸ ਦੌਰੇ ਵਿਚ ਆਪਣੇ ਸਫਰ ਦਾ ਖਰਚਾ ਖੁਦ ਚੁੱਕਣਾ ਪਵੇਗਾ।


Related News